ਨਵੀਂ ਦਿੱਲੀ, ਜੇਐਨਐਨ : ਫਿਲਮ ਇੰਡਸਟਰੀ ਦੀ ਡਰਾਮਾ ਕਵੀਨ ਰਾਖੀ ਸਾਵੰਤ ਸੋਸ਼ਲ ਮੀਡੀਆ ‘ਤੇ ਆਏ ਦਿਨ ਕਿਸੇ ਨਾ ਕਿਸੇ ਕਾਰਨ ਕਰ ਕੇ ਚਰਚਾ ਵਿਚ ਰਹਿੰਦੀ ਹੈ। ਉਹ ਕਾਫੀ ਐਕਟਿਵ ਰਹਿੰਦੀ ਹੈ। ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਇਲਾਵਾ ਰਾਖੀ ਆਪਣੀ ਪਰਸਨਲ ਲਾਈਫ ਨਾਲ ਜੁੜੀਆਂ ਜਾਣਕਾਰੀਆਂ ਵੀ ਆਪਣੇ ਇੰਸਟਾਗ੍ਰਾਮ ਜ਼ਰੀਏ ਪ੍ਰਸ਼ੰਸਕਾਂ ਨੂੰ ਦਿੰਦੀ ਰਹਿੰਦੀ ਹੈ। ਹੁਣ ਹਾਲ ਹੀ ਵਿਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਤਾਜ਼ਾ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਸਨੇ ਦੱਸਿਆ ਹੈ ਕਿ ਉਸਦੀ ਨੱਕ ਦੀ ਸਰਜਰੀ ਹੋਣ ਜਾ ਰਹੀ ਹੈ। ਵੀਡੀਓ ਵਿਚ ਰਾਖੀ ਡਾਕਟਰ ਦੇ ਨਾਲ ਨਜ਼ਰ ਆ ਰਹੀ ਹੈ। ਪਰ ਹੁਣ ਸਵਾਲ ਇਹ ਹੈ ਕਿ ਰਾਖੀ ਦੀ ਨੱਕ ‘ਤੇ ਅਚਾਨਕ ਕੀ ਹੋ ਗਿਆ ਜੋ ਉਸਨੂੰ ਸਰਜਰੀ ਦੀ ਲੋੜ ਪੈ ਗਈ ਆਓ ਜਾਣਦੇ ਹਾਂ ਪੂਰਾ ਮਾਮਲਾ…

ਜੇ ਤੁਸੀਂ ਬਿੱਗ ਬੌਸ 14 ਦੇਖਿਆ ਹੈ ਤਾਂ ਤੁਹਾਨੂੰ ਜੈਸਮੀਨ ਭਸੀਨ ਤੇ ਨਿਕੀ ਤੰਬੋਲੀ ਦੀ ਉਹ ਹਰਕਤ ਯਾਦ ਹੋਵੇਗੀ ਜਦੋਂ ਜੇਸਮੀਨ ਨੇ ਬੱਤਖ਼ ਦਾ ਮੂੰਹ ਰਾਖੀ ਦੇ ਮੂੰਹ ‘ਤੇ ਚੜ੍ਹਾ ਦਿੱਤਾ ਸੀ ਜਿਸ ਕਾਰਨ ਰਾਖੀ ਦੇ ਨੱਕ ‘ਤੇ ਸੱਟ ਲੱਗ ਗਈ ਸੀ ਤੇ ਉਹ ਬਹੁਤ ਰੋਈ ਸੀ। ਰਾਖੀ ਨੇ ਘਰ ਵਿਚ ਰੋ-ਰੋ ਕੇ ਬੁਰਾ ਹਾਲ ਕਰ ਲਿਆ ਸੀ, ਪਰ ਨਿਕੀ ਤੇ ਜੈਸਮੀਨ ਇਹ ਮੰਨਣ ਨੂੰ ਤਿਆਰ ਨਹੀਂ ਸੀ ਇਕ ਥਰਮੌਕਾਲ ਦੀ ਬੱਤਖ਼ ਨਾਲ ਇੰਨੀ ਜ਼ਿਆਦਾ ਸੱਟ ਲੱਗ ਸਕਦੀ ਹੈ। ਇਸ ਤੋਂ ਬਾਅਦ ਬਿੱਗ ਬੌਸ ਨੇ ਰਾਖੀ ਨੂੂ ਮੈਡੀਕਲ ਟੀਮ ਵਿਚ ਬੁਲਾਇਆ ਸੀ ਤੇ ਉਸਦਾ ਚੈੱਕ ਅਪ ਹੋਇਆ ਸੀ।

ਰਾਖੀ ਦਾ ਕਹਿਣਾ ਹੈ ਕਿ ਉਦੋਂ ਨੱਕ ‘ਤੇ ਇੰਨੀ ਜ਼ਿਆਦਾ ਸੱਟ ਲੱਗੀ ਸੀ ਕਿ ਸਰਜਰੀ ਦੀ ਲੋੜ ਪੈ ਗਈ ਹੈ। ਵੀਡੀਓ ਵਿਚ ਰਾਖੀ ਕਹਿ ਰਹੀ ਹੈ ਕਿ ਉਹ ਹੁਣ ਤਕ ਇਸ ਲ਼ਈ ਸਰਜਰੀ ਨਹੀਂ ਕਰਵਾ ਪਾਈ ਕਿਉਂਕਿ ਉਸ ਨੇ ਆਪਣੇ ਕੁਝ ਗਾਣਿਆਂ ਦੀ ਸ਼ੂਟਿੰਗ ਕਰਨੀ ਸੀ। ਹੁਣ ਉਹ ਫ੍ਰੀ ਹੈ ਤਾਂ ਸਰਜਰੀ ਕਰਵਾ ਰਹੀ ਹੈ। ਵੀਡੀਓ ਵਿਚ ਰਾਖੀ ਨੇ ਇਸ ਪੂਰੇ ਹਾਦਸੇ ਦੀ ਇਕ ਝਲਕ ਵੀ ਦਿਖਾਈ ਹੈ ਜਿੱਥੇ ਨਿਕੀ ਤੇ ਜੈਸਮੀਨ ਅਤੇ ਇਸ ਵਿਚ ਲੜਾਈ ਹੋ ਰਹੀ ਸੀ। ਇਸ ਕਾਰਨ ਕੁਮੈਂਟ ਬਾਕਸ ‘ਚ ਰਾਖੀ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਹੈ।