PreetNama
ਸਮਾਜ/Social

Parliament Candeen Subsidy : ਸੰਸਦ ਦੀ ਕੰਟੀਨ ‘ਚ ਹੁਣ ਨਹੀਂ ਮਿਲੇਗਾ ਸਬਸਿਡੀ ਵਾਲਾ ਖਾਣਾ

: ਸੰਸਦ ਭਵਨ ਕੰਪਲੈਕਸ ਦੀ ਕੰਟੀਨ ‘ਚ ਹੁਣ ਸੰਸਦ ਮੈਂਬਰਾਂ ਨੂੰ ਸਬਸਿਡੀ ਵਾਲਾ ਖਾਣਾ ਨਹੀਂ ਮਿਲੇਗਾ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੰਗਲਵਾਰ ਨੂੰ ਕਿਹਾ ਕਿ ਸੰਸਦ ਦੀ ਕੰਟੀਨ ‘ਚ ਸੰਸਦ ਮੈਂਬਰਾਂ ਨੂੰ ਭੋਜਨ ‘ਤੇ ਦਿੱਤੀ ਜਾਣ ਵਾਲੀ ਸਬਸਿਡੀ ‘ਤੇ ਰੋਕ ਲਗਾ ਦਿੱਤੀ ਗਈ ਹੈ।
ਲੋਕ ਸਭਾ ਸਪੀਕਰ ਨੇ ਦੱਸਿਆ ਕਿ ਖਾਣੇ ‘ਚ ਸਬਸਿਡੀ ਖ਼ਤਮ ਕਰਨ ਸਬੰਧੀ ਦੋ ਸਾਲ ਪਹਿਲਾਂ ਵੀ ਗੱਲ ਉੱਠੀ ਸੀ। ਲੋਕ ਸਭਾ ਦੀ ਬਿਜ਼ਨੈੱਸ ਐਡਵਾਇਜ਼ਰੀ ਕਮੇਟੀ ‘ਚ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਨੇ ਇਕ ਰਾਏ ਬਣਾਉਂਦੇ ਹੋਏ ਇਸ ਨੂੰ ਖ਼ਤਮ ਕਰਨ ‘ਤੇ ਸਹਿਮਤੀ ਪ੍ਰਗਟਾਈ ਸੀ। ਹੁਣ ਕੰਟੀਨ ‘ਚ ਮਿਲਣ ਵਾਲਾ ਖਾਣਾ ਤੈਅ ਕੀਮਤ ‘ਤੇ ਹੀ ਮਿਲੇਗਾ। ਸੰਸਦ ਮੈਂਬਰ ਹੁਣ ਖਾਣੇ ਦੀ ਲਾਗਤ ਦੇ ਹਿਸਾਬ ਨਾਲ ਹੀ ਭੁਗਤਾਨ ਕਰਨਗੇ। ਸੰਸਦ ਦੀ ਕੰਟੀਨ ਨੂੰ ਸਾਲਾਨਾ ਕਰੀਬ 17 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਸੀ, ਜੋ ਹੁਣ ਖ਼ਤਮ ਹੋ ਜਾਵੇਗੀ।
ਜਾਣਕਾਰੀ ਮੁਤਾਬਿਕ ਕੰਟੀਨ ਦੀ ਰੇਟ ਲਿਸਟ ‘ਚ ਚਿਕਨ ਕਰੀ 50 ਰੁਪਏ ‘ਚ ਤੇ ਵੈੱਜ ਥਾਲੀ 35 ਰੁਪਏ ‘ਚ ਪਰੋਸੀ ਜਾਂਦੀ ਹੈ। ਉੱਥੇ ਹੀ ਥ੍ਰੀ ਕੋਰਸ ਲੰਚ ਦੀ ਕੀਮਤ 106 ਰੁਪਏ ਨਿਰਧਾਰਤ ਹੈ। ਗੱਲ ਕਰੀਏ ਸਾਊਥ ਇੰਡੀਅਨ ਫੂਡ ਦੀ ਤਾਂ ਸੰਸਦ ‘ਚ ਪਲੇਨ ਡੋਸਾ ਸਿਰਫ਼ 12 ਰੁਪਏ ‘ਚ ਮਿਲਦਾ ਹੈ। ਇਕ ਆਰਟੀਆਈ ਦੇ ਜਵਾਬ ‘ਚ 2017-18 ‘ਚ ਇਹ ਰੇਟ ਲਿਸਟ ਸਾਹਮਣੇ ਆਈ ਸੀ।
ਸਾਰੇ ਸੰਸਦ ਮੈਂਬਰਾਂ ਨੂੰ ਕੋਵਿਡ-19 ਜਾਂਚ ਕਰਵਾਉਣ ਦੀ ਅਪੀਲ ਕੀਤੀ ਜਾਵੇਗੀ : ਬਿਰਲਾ
ਬਿਰਲਾ ਨੇ ਇਸ ਤੋਂ ਇਲਾਵਾ ਦੱਸਿਆ ਕਿ ਸੰਸਦੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਸੰਸਦ ਮੈਂਬਰਾਂ ਨੂੰ ਕੋਵਿਡ-19 ਜਾਂਚ ਕਰਵਾਉਣ ਦੀ ਅਪੀਲ ਕੀਤੀ ਜਾਵੇਗੀ। 29 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਸੰਸਦੀ ਸੈਸ਼ਨ ਦੌਰਾਨ ਰਾਜ ਸਭਾ ਦੀ ਕਾਰਵਾਈ ਸਵੇਰੇ 9 ਵਜੇ ਤੋਂ ਦੁਪਹਿਰੇ ਦੋ ਵਜੇ ਤਕ ਹੋਵੇਗੀ, ਲੋਕ ਸਭਾ ਦੀ ਕਾਰਵਾਈ ਸ਼ਾਮ ਚਾਰ ਤੋਂ ਰਾਤ ਅੱਠ ਵਜੇ ਤਕ ਹੋਵੇਗੀ। ਉਨ੍ਹਾਂ ਦੇ ਅਨੁਸਾਰ ਸੰਸਦ ਮੈਂਬਰਾਂ ਦੀ ਰਿਹਾਇਸ਼ ਨੇੜੇ ਵੀ ਉਨ੍ਹਾਂ ਦੇ ਆਰਟੀ-ਪੀਸੀਆਰ ਕੋਵਿਡ-19 ਪ੍ਰੀਖਣ ਕੀਤੇ ਜਾਣ ਦੇ ਪ੍ਰਬੰਧ ਕੀਤੇ ਗਏ ਹਨ।
ਬਿਰਲਾ ਨੇ ਅੱਗੇ ਦੱਸਿਆ ਕਿ ਸੰਸਦ ਕੰਪਲੈਕਸ ‘ਚ 27-28 ਫਰਵਰੀ ਨੂੰ ਆਰਟੀ-ਪੀਸੀਆਰ ਜਾਂਚ ਕੀਤੀ ਜਾਵੇਗੀ। ਇਸ ਵਿਚ ਸੰਸਦ ਮੈਂਬਰਾਂ ਦੇ ਪਰਿਵਾਰ, ਮੁਲਾਜ਼ਮਾਂ ਦੀ ਆਰਟੀ-ਪੀਸੀਆਰ ਜਾਂਚ ਦੇ ਵੀ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੇਂਦਰ, ਸੂਬਿਆਂ ਵੱਲੋਂ ਨਿਰਧਾਰਤ ਕੀਤੀ ਗਈ ਟੀਕਾਕਰਨ ਮੁਹਿੰਮ ਨੀਤੀ ਸੰਸਦ ਮੈਂਬਰਾਂ ‘ਤੇ ਵੀ ਲਾਗੂ ਹੋਵੇਗੀ। ਸੰਸਦ ਸੈਸ਼ਨ ਦੌਰਾਨ ਪਹਿਲਾਂ ਤੋਂ ਨਿਰਧਾਰਤ ਇਕ ਘੰਟੇ ਦੇ ਪ੍ਰਸ਼ਨਕਾਲ ਦੀ ਮਨਜ਼ੂਰੀ ਰਹੇਗੀ।

Related posts

ਪੰਜਾਬ ਪੁਲੀਸ ਨੇ IndiGo ਫਲਾਈਟ ’ਚ ਬੰਬ ਦੀ ਅਫ਼ਵਾਹ ਸਬੰਧੀ FIR ਦਰਜ ਕੀਤੀ

On Punjab

PM Modi Brother Accident: ਕਰਨਾਟਕ ‘ਚ PM ਮੋਦੀ ਦੇ ਭਰਾ ਦੀ ਕਾਰ ਹਾਦਸਾਗ੍ਰਸਤ, ਪੂਰਾ ਪਰਿਵਾਰ ਜ਼ਖ਼ਮੀ

On Punjab

ਮਹਿਲਾ ਨੇ 143 ਕਰੋੜ ਦਾ ਘਰ ਖਰੀਦ ਕੇ ਛੱਡਿਆ ਖਾਲੀ, ਹੁਣ ਲੱਗਾ ਕਰੋੜਾਂ ਦਾ ਜ਼ੁਰਮਾਨਾ

On Punjab