68.85 F
New York, US
June 7, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ਪੁਲੀਸ ਨੇ IndiGo ਫਲਾਈਟ ’ਚ ਬੰਬ ਦੀ ਅਫ਼ਵਾਹ ਸਬੰਧੀ FIR ਦਰਜ ਕੀਤੀ

ਚੰਡੀਗੜ੍ਹ- ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਪੰਜਾਬ ਪੁਲੀਸ ਨੇ ਪਿਛਲੇ ਹਫ਼ਤੇ ਹੈਦਰਾਬਾਦ ਤੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ, ਚੰਡੀਗੜ੍ਹ ‘ਤੇ ਉਤਰਨ ਵਾਲੀ ਇੰਡੀਗੋ ਫਲਾਈਟ ਵਿਚ ਬੰਬ ਦੀ ਝੂਠੀ ਖ਼ਬਰ ਫੈਲਾਉਣ ਦੇ ਸਬੰਧ ਵਿੱਚ FIR ਦਰਜ ਕੀਤੀ ਹੈ। ਅਧਿਕਾਰੀਆਂ ਅਨੁਸਾਰ 5 ਜੁਲਾਈ ਨੂੰ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਜਹਾਜ਼ ਦੀ ਸਫਾਈ ਦੌਰਾਨ ਇੱਕ ਟਾਇਲਟ ਵਿੱਚੋਂ ‘ਅੰਦਰ ਬੰਬ ਹੈ’ ਲਿਖਿਆ ਇੱਕ ਟਿਸ਼ੂ ਪੇਪਰ ਮਿਲਿਆ ਸੀ।

ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨੋਟ ਮਿਲਣ ਤੋਂ ਬਾਅਦ, ਜਹਾਜ਼ ਦੀ ਪੂਰੀ ਤਲਾਸ਼ੀ ਲਈ ਗਈ, ਪਰ ਕੋਈ ਵਿਸਫੋਟਕ ਨਹੀਂ ਮਿਲਿਆ। ਡਿਪਟੀ ਸੁਪਰਡੈਂਟ ਆਫ਼ ਪੁਲੀਸ (DSP) ਅਮਰਪ੍ਰੀਤ ਸਿੰਘ ਨੇ ਕਿਹਾ, “ਹੈਦਰਾਬਾਦ ਤੋਂ ਇੰਡੀਗੋ ਫਲਾਈਟ 5 ਜੁਲਾਈ ਨੂੰ ਇੱਥੇ ਉਤਰੀ ਸੀ ਅਤੇ ਇਸ ਨੇ ਦਿੱਲੀ ਜਾਣਾ ਸੀ। ਯਾਤਰੀਆਂ ਦੇ ਉਤਰਨ ਤੋਂ ਬਾਅਦ, ਸਫਾਈ ਦੌਰਾਨ ਜਹਾਜ਼ ਦੇ ਟਾਇਲਟ ਵਿੱਚੋਂ “ਅੰਦਰ ਬੰਬ ਹੈ” ਲਿਖਿਆ ਟਿਸ਼ੂ ਪੇਪਰ ਮਿਲਿਆ।”

ਉਨ੍ਹਾਂ ਕਿਹਾ, “ਇੰਡੀਗੋ ਦੇ ਸੁਰੱਖਿਆ ਮੈਨੇਜਰ ਵੱਲੋਂ ਇਸਦੀ ਸੂਚਨਾ ਤੁਰੰਤ ਹਵਾਈ ਅੱਡੇ ਦੇ ਅਧਿਕਾਰੀਆਂ ਅਤੇ ਪੁਲੀਸ ਨੂੰ ਦਿੱਤੀ ਗਈ। ਇੱਕ ਸਾਬੋਤਾਜ ਵਿਰੋਧੀ ਟੀਮ, ਬੰਬ ਰੋਕੂ ਦਸਤੇ ਅਤੇ ਸੀਆਈਐਸਐਫ ਕਰਮਚਾਰੀਆਂ ਨੇ ਜਹਾਜ਼ ਦੀ ਚੰਗੀ ਤਰ੍ਹਾਂ ਜਾਂਚ ਕੀਤੀ। ਯਾਤਰੀਆਂ ਦੇ ਸਾਮਾਨ ਦੀ ਵੀ ਜਾਂਚ ਕੀਤੀ ਗਈ, ਪਰ ਕੁਝ ਵੀ ਨਹੀਂ ਮਿਲਿਆ।”

ਇਸ ਸਬੰਧੀ ਭਾਰਤੀ ਨਿਆਏ ਸੰਹਿਤਾ, ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਅਤੇ ਹਵਾਈ ਜਹਾਜ਼ (ਸੁਰੱਖਿਆ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਡੀਐਸਪੀ ਨੇ ਕਿਹਾ ਕਿ ਹੋਰ ਜਾਂਚ ਜਾਰੀ ਹੈ।

Related posts

ਕਿਸ ਦੇ ਨੇ 32,455 ਕਰੋੜ ਰੁਪਏ? ਨਹੀਂ ਮਿਲ ਰਹੇ ਦਾਅਵੇਦਾਰ

On Punjab

Punjab Election 2022: ਮਿਲੋ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਪ੍ਰੀਤ ਸਿੰਘ ਖੁੱਡੀਆ ਨਾਲ, ਕਦੇ ਰਹੇ ਸੀ ਕੈਪਟਨ ਦੇ ਕਵਰਿੰਗ ਉਮੀਦਵਾਰ

On Punjab

ਔਰਤਾਂ ਨੂੰ ਜਲਦੀ ਹੀ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

On Punjab