53.47 F
New York, US
October 19, 2026
PreetNama
ਖਾਸ-ਖਬਰਾਂ/Important News

Nasa Mars Mission : ਮੰਗਲ ਗ੍ਰਹਿ ’ਤੇ ਨਾਸਾ ਨੂੰ ਮਿਲੀ ਵੱਡੀ ਕਾਮਯਾਬੀ, ਰੋਵਰ ਨੇ ਲਿਆ ਚੱਟਾਨ ਦਾ ਪਹਿਲਾਂ ਨਮੂਨਾ

ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਨੂੰ ਮੰਗਲ ਗ੍ਰਹਿ ’ਤੇ ਵੱਡੀ ਕਾਮਯਾਬੀ ਮਿਲੀ ਹੈ। ਨਾਸਾ ਦੇ Perseverance ਰੋਵਰ ਨੇ ਮੰਗਲ ਗ੍ਰਹਿ ਦੀ ਚੱਟਾਨ ਦੇ ਪਹਿਲੇ ਨਮੂਨੇ ਨੂੰ ਇਕੱਠਾ ਕਰ ਲਿਆ ਹੈ। Perseverance ਰੋਵਰ ਨੇ ਸੋਮਵਾਰ ਨੂੰ Jezero ਨਾਂ ਦੇ ਕ੍ਰੇਟਰ ਤੋਂ ਪੈਂਸਿਲ ਦੀ ਚੌੜਾਈ ਦੇ ਬਰਾਬਰ ਦਾ ਸੈਂਪਲ ਲੈ ਲਿਆ ਹੈ। ਚੱਟਾਨ ਦੇ ਨਮੂਨੇ ਨੂੰ ਏਅਰਟਾਈਟ ਟਾਈਟੇਨਿਯਮ ਟਿਊਬ ’ਚ ਰੱਖਿਆ ਗਿਆ ਹੈ।

ਦੱਖਣੀ ਕੈਲਿਫੋਰਨੀਆ ’ਚ ਨਾਸਾ ਦੀ ਜੈੱਟ ਪ੍ਰੋਪਲਸ਼ਨ ਲੈਬੋਰੇਟਰੀ ਨੇ ਇਸ ਇਤਿਹਾਸਕ ਦੱਸਿਆ ਹੈ। ਨਮੂਨੇ ਨੂੰ ਪ੍ਰਿਥਵੀ ’ਤੇ ਵਾਪਸ ਲਿਆਉਣ ਤੇ ਇਸ ’ਤੇ ਅਧਿਐਨ ਲਈ ਨਾਸਾ ਤੇ ਈਐੱਸਏ ਨਿਕਟ ਭਵਿੱਖ ’ਚ ਮਿਸ਼ਨਾਂ ਦੀ ਇਕ ਲੜੀ ਦੀ ਯੋਜਨਾ ਬਣਾ ਰਹੇ ਹਨ। ਦੱਸ ਦਈਏ ਕਿ ਪਹਿਲੀ ਵਾਰ ਕਿਸੇ ਦੂਜੇ ਗ੍ਰਹਿ ਨਾਲ ਨਮੂਨਿਆਂ ਨੂੰ ਪ੍ਰਿਥਵੀ ’ਤੇ ਲਿਆਇਆ ਜਾਵੇਗਾ।

ਨਾਸਾ ਨੇ ਚੱਟਾਨ ਦੇ ਟੁਕੜੇ ਦੀ ਫੋਟੋ ਦੇ ਨਾਲ ਟਵੀਟ ਕੀਤਾ, ਇਹ ਅਧਿਕਾਰਿਤ ਹੈ : ਮੈਂ ਕਿਸੇ ਹੋਰ ਗ੍ਰਹਿ ’ਤੇ ਡ੍ਰਿਲ ਕਰਕੇ ਚੱਟਾਨ ਦੇ ਪਹਿਲੇ ਨਮੂਨੇ ਨੂੰ ਇਕੱਠਾ ਕਰ ਲਿਆ ਹੈ। ਪ੍ਰਿਥਵੀ ’ਤੇ ਨਮੂਨੇ ਨੂੰ ਵਾਪਸ ਲਿਆਉਣ ਦੀ ਤਿਆਰੀ ਹੋ ਰਹੀ ਹੈ। ਇਹ ਆਪਣੇ ਆਪ ’ਚ ਬੇਹੱਦ ਅਨੌਖਾ ਹੈ। ਦੱਸ ਦਈਏ ਕਿ ਮੰਗਲ ਗ੍ਰਹਿ ’ਤੇ ਚੱਟਾਨ ਦੇ ਨਮੂਨੇ ਲੈਣ ਦੀ ਪ੍ਰਕਿਰਿਆ 1 ਸਤੰਬਰ ਨੂੰ ਸ਼ੁਰੂ ਕੀਤੀ ਗਈ ਸੀ।

Related posts

ਇੰਗਲੈਂਡ ਦੀ ਅਦਾਲਤ ਨੇ ਠੁਕਰਾਈ ਸਿੱਖਾਂ ਮੰਗ

On Punjab

ਸੀਵਰੇਜ ਦੇ ਜ਼ਹਿਰੀਲੇ ਪਾਣੀ ਨਾਲ ਹੋ ਰਹੀ ਸੈਂਕੜੇ ਏਕੜ ਸਬਜ਼ੀਆਂ ਦੀ ਸਿੰਚਾਈ

On Punjab

ਅਮਰੀਕੀ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ …

On Punjab