80.92 F
New York, US
July 22, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

Moga ਨੇੜੇ ਬੇਕਾਬੂ ਟਰਾਲੇ ਨੇ ਸਕੂਟੀ ਸਵਾਰ ਵਿਆਹੁਤਾ ਨੂੰ ਦਰੜਿਆ

ਧਰਮਕੋਟ-  ਕੋਟ ਈਸੇ ਖਾਂ ਦੇ ਮੁੱਖ ਚੌਂਕ ਵਿੱਚ ਵਾਪਰੀ ਇੱਕ ਘਟਨਾ ਵਿਚੋਂ ਸਕੂਟੀ ਸਵਾਰ ਲੜਕੀ ਦੀ ਬੇਕਾਬੂ ਟਰਾਲੇ ਥੱਲੇ ਆਉਣ ਸਦਕਾ ਮੌਤ ਹੋ ਗਈ। ਹਾਦਸਾ ਸ਼ਾਮ ਸਮੇਂ ਉਸ ਵੇਲੇ ਵਾਪਰਿਆ ਜਦੋਂ ਨਜ਼ਦੀਕੀ ਪਿੰਡ ਗਲੋਟੀ ਦੀ ਮੁਟਿਆਰ ਜਸਪ੍ਰੀਤ ਕੌਰ ਆਪਣੀ ਸਕੂਟੀ ਉੱਤੇ ਮੁੱਖ ਚੌਂਕ ਨੂੰ ਪਾਰ ਕਰ ਰਹੀ ਸੀ। ਹਾਦਸੇ ਤੋਂ ਬਾਅਦ ਟਰਾਲੇ ਦਾ ਚਾਲਕ ਟਰਾਲਾ ਉੱਥੇ ਛੱਡ ਕੇ ਫ਼ਰਾਰ ਹੋ ਗਿਆ। ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਇਨਸਾਫ਼ ਲਈ ਚੌਕ ਵਿੱਚ ਧਰਨਾ ਲਗਾ ਦਿੱਤਾ ਜੋ ਖ਼ਬਰ ਭੇਜੇ ਜਾਣ ਤੱਕ ਜਾਰੀ ਸੀ।

ਮਿਲੀ ਜਾਣਕਾਰੀ ਮੁਤਾਬਕ ਸ਼ਾਮ ਚਾਰ ਵਜੇ ਦੇ ਕਰੀਬ ਮੋਗਾ ਵਾਲੇ ਪਾਸੇ ਤੋਂ ਇੱਕ ਟਰੱਕ ਟਰਾਲਾ ਕੋਟ ਈਸੇ ਖਾਂ ਨਜ਼ਦੀਕ ਪੁੱਜਣ ਉੱਤੇ ਬੇਕਾਬੂ ਹੋ ਗਿਆ। ਪਹਿਲਾਂ ਟਰਾਲੇ ਨੇ ਸਵਿਫ਼ਟ ਕਾਰ ਨੂੰ ਟੱਕਰ ਮਾਰੀ ਅਤੇ ਉਸ ਤੋਂ ਬਾਅਦ ਚੌਂਕ ਵਿੱਚੋਂ ਲੰਘ ਰਹੀ ਸਕੂਟੀ ਸਵਾਰ ਲੜਕੀ ਨੂੰ ਦਰੜ ਦਿੱਤਾ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਟਰਾਲਾ ਚੌਂਕ ਉਪਰ ਜਾ ਚੜ੍ਹਿਆ। ਹਾਦਸੇ ਤੋਂ ਬਾਅਦ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਇਸੇ ਦੌਰਾਨ ਚੌਂਕ ਵਿੱਚ ਪਰਿਵਾਰਕ ਮੈਂਬਰਾਂ ਅਤੇ ਸਬੰਧੀਆਂ ਦਾ ਤੇ ਪਿੰਡ ਵਾਸੀਆਂ ਦਾ ਵੱਡਾ ਇਕੱਠ ਹੋ ਗਿਆ। ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਦੇ ਚਲਦਿਆਂ ਉਨ੍ਹਾਂ ਮ੍ਰਿਤਕ ਦੇਹ ਨੂੰ ਚੌਕ ਵਿੱਚ ਰੱਖ ਕੇ ਧਰਨਾ ਲਗਾ ਦਿੱਤਾ। ਇਸ ਦੌਰਾਨ ਥਾਣਾ ਮੁਖੀ ਸੁਨੀਤਾ ਬਾਵਾ ਧਰਨੇ ਵਿੱਚ ਪੁੱਜੇ ਅਤੇ ਪਰਿਵਾਰ ਨੂੰ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ ਸਬੰਧੀ ਜਾਣੂ ਕਰਵਾਇਆ ਲੇਕਿਨ ਪਰਿਵਾਰ ਚਾਲਕ ਉੱਤੇ ਸਖ਼ਤ ਕਾਰਵਾਈ ਦੀ ਮੰਗ ਉੱਤੇ ਅੜਿਆ ਹੋਇਆ ਸੀ।

Related posts

ਪੀਐਮ ਮੋਦੀ 17 ਜੁਲਾਈ ਨੂੰ ਯੂਐਨ ਦੀ ਅਹਿਮ ਬੈਠਕ ਨੂੰ ਕਰਨਗੇ ਸੰਬੋਧਨ, ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਬੈਠਕ

On Punjab

ਅਮਰੀਕਾ ’ਚ ਹਿੰਸਾ ਦੀ ਪੀਐੱਮ ਮੋਦੀ ਨੇ ਕੀਤੀ ਨਿੰਦਾ, ਕਿਹਾ-ਸ਼ਾਂਤੀਪੂਰਨ ਢੰਗ ਨਾਲ ਹੋਣਾ ਚਾਹੀਦਾ ਸੱਤਾ ਦਾ ਤਬਾਦਲਾ

On Punjab

ਅਮਰੀਕਾ ’ਚ ਚਾਰ ਭਾਰਤਵੰਸ਼ੀ ਔਰਤਾਂ ’ਤੇ ਨਸਲੀ ਹਮਲਾ, ਮੁਲਜ਼ਮ ਔਰਤ ਗ੍ਰਿਫ਼ਤਾਰ

On Punjab