49.48 F
New York, US
October 28, 2026
PreetNama
ਸਿਹਤ/Health

Milk ਪਾਊਡਰ ਨਾਲ ਘਰ ਬੈਠੇ ਬਣਾਓ Low Fat ਦਹੀਂ

Make low fat yogurt: ਜ਼ਿਆਦਾਤਰ ਦੁਕਾਨਾਂ ਕੋਰੋਨਾ ਵਾਇਰਸ ਕਾਰਨ ਬੰਦ ਕੀਤੀਆਂ ਗਈਆਂ ਹਨ। ਇਸ ‘ਚ ਘਰ ਬੈਠੇ ਹਨ ਜਿਸ ਕਾਰਨ ਉਹ ਕੋਈ ਚੀਜ਼ ਨਹੀ ਖਰੀਦ ਸਕਦੇ। ਪਰ ਕੁੱਝ ਚੀਜ਼ਾਂ ਤੋਂ ਬਿਨਾਂ ਭੋਜਨ ਦਾ ਸੁਆਦ ਆਉਂਦਾ ਜਿਵੇਂ ਕਿ ਦਹੀਂ। ਪਾਊਡਰ Milk ਤੋਂ ਬਣੇ ਦਹੀਂ ਦਾ ਫਾਇਦਾ ਇਹ ਹੈ ਕਿ ਇਹ ਚਰਬੀ ਨੂੰ ਘਟਾਉਂਦਾ ਹੈ। ਇਸਦਾ ਸੁਆਦ ਮਾਰਕੀਟ ਦੇ ਦਹੀਂ ਨਾਲੋਂ ਕਾਫ਼ੀ ਵਧੀਆ ਹੁੰਦਾ ਹੈ। ਆਓ ਜਾਣਦੇ ਹਾਂ ਘਰੇਲੂ ਪਾਊਡਰ ਦੇ ਦੁੱਧ ਨਾਲ ਦਹੀਂ ਬਣਾਉਣ ਦਾ ਸੌਖਾ ਤਰੀਕਾ।

ਸਭ ਤੋਂ ਪਹਿਲਾਂ Milk ਪਾਊਡਰ ਨੂੰ 1 ਕਟੋਰੇ ਪਾਣੀ ‘ਚ ਮਿਲਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਹੁਣ ਇਸ ਨੂੰ ਘੱਟ ਸੇਕ ‘ਤੇ ਪਕਾਉਣ ਲਈ ਛੱਡ ਦਿਓ। ਜਦੋਂ ਦੁੱਧ ਉਬਲ ਜਾਵੇ ਤਾਂ ਇਸ ਨੂੰ ਠੰਡਾ ਹੋਣ ਲਈ ਰੱਖ ਦਿਓ। ਫਿਰ ਦੁੱਧ ‘ਚ 1 ਚਮਚ ਦਹੀਂ ਅਤੇ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾਓ ਅਤੇ 4-5 ਘੰਟਿਆਂ ਲਈ ਇਸ ਨੂੰ ਰਹਿਣ ਦਿਓ। ਕਿਉਂਕਿ ਗਰਮੀਆਂ ‘ਚ ਦਹੀਂ ਜਲਦੀ ਜੰਮ ਜਾਂਦਾ ਹੈ। ਇਹ 4-5 ਘੰਟਿਆਂ ‘ਚ ਜੰਮ ਜਾਵੇਗਾ। ਇਸ ਤਰਾਂ ਤੁਹਾਡਾ ਦਹੀਂ ਤਿਆਰ ਹੋ ਜਾਵੇਗਾ। ਤੁਸੀਂ ਇਸ ਦੀ ਵਰਤੋਂ ਰਾਇਤਾ, ਮਿਠਆਈ ਜਾਂ ਹੋਰ ਪਕਵਾਨ ਬਣਾਉਣ ਲਈ ਕਰ ਸਕਦੇ ਹੋ।

Related posts

World Malaria Day 2023: ਜੇ ਨਹੀਂ ਹੋਣਾ ਚਾਹੁੰਦੇ ਤੁਸੀਂ ਮੱਛਰਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਸ਼ਿਕਾਰ ਤਾਂ ਘਰ ‘ਚ ਲਗਾਓ ਇਹ ਪੌਦੇ

On Punjab

ਤੁਸੀਂ ਵੀ ਹੋ ਮੋਟਾਪੇ ਦਾ ਸ਼ਿਕਾਰ? ਵੇਖੋਂ ਇੱਕ ਗਿਲਾਸ ਤੁਲਸੀ ਤੇ ਅਜਵਾਇਣ ਵਾਲੇ ਪਾਣੀ ਦਾ ਕਮਾਲ

On Punjab

Heart Disease & Sleep Relation: ਰਾਤ ਦੀ ਘੱਟ ਨੀਂਦ ਦਿਲ ਦੀ ਸਿਹਤ ਵਿਗਾੜ ਸਕਦੀ ਹੈ, ਜਾਣੋ ਕਿਵੇਂ ਕਰੀਏ ਇਸ ਦਾ ਇਲਾਜ

On Punjab