ਰਾਤ ਨੂੰ ਜਾਗਣਾ ਸਿਹਤ ਲਈ ਨੁਕਸਾਨਦਾਇਕ ਹੈ। ਇਕ ਨਵੇਂ ਅਧਿਐਨ ‘ਚ ਸਾਹਮਣੇ ਆਇਆ ਹੈ ਕਿ ਰਾਤ ਨੂੰ ਜਾਗਣ ਵਾਲੇ ਲੋਕਾਂ ‘ਚ ਦਿਲ ਸਬੰਧੀ ਦਿੱਕਤਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਦਿਲ ਦੀ ਗਤੀ ਵੀ ਇਨ੍ਹਾਂ ਲੋਕਾਂ ‘ਚ ਅਸਾਧਾਰਨ ਹੋ ਜਾਂਦੀ ਹੈ।ਇਸ ਸਬੰਧੀ ਇਕ ਅਧਿਐਨ ਜਰਨਲ ਯੂਰਪੀਅਨ ਹਾਰਟ ‘ਚ ਪ੍ਰਕਾਸ਼ਿਤ ਹੋਇਆ ਹੈ।

ਇਸ ਅਧਿਐਨ ਮੁਤਾਬਕ ਰਾਤ ਨੂੰ ਜਾਗਣ ਨਾਲ ਦਿਲ ਦੀ ਗਤੀ ਦਾ ਸਿੱਧਾ ਸਬੰਧ ਹੈ। ਇਹ ਅਧਿਐਨ ਬਰਤਾਨੀਆ ਦੇ ਬਾਇਓਬੈਂਕ ਡਾਟਾਬੇਸ ਤੋਂ 283657 ਲੋਕਾਂ ਦੇ ਅੰਕੜਿਆਂ ‘ਤੇ ਅਧਾਰਤ ਹੈ। ਅਧਿਐਨ ‘ਚ ਕਿਹਾ ਗਿਆ ਹੈ ਕਿ ਜੋ ਲੋਕ ਦੇਰ ਰਾਤ ਜਾਗਣ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾ ਲੈਂਦੇ ਹਨ ਤੇ ਲੰਬਾ ਸਮਾਂ ਇਸੇ ਤਰ੍ਹਾਂ ਬਤੀਤ ਕਰਦੇ ਹਨ, ਉਨ੍ਹਾਂ ‘ਚ ਦਿਲ ਦੀ ਗਤੀ ਦੇ ਅਸਾਧਾਰਨ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਇਹੀ ਸਥਿਤੀ ਜ਼ਿਆਦਾ ਸਮੇਂ ਤਕ ਰਹਿਣ ਤੋਂ ਬਾਅਦ ਉਸ ਨਾਲ ਦਿਲ ਦੇ ਰੋਗ ਦੇ ਖ਼ਤਰੇ ਵਧ ਜਾਂਦੇ ਹਨ। ਅਧਿਐਨ ‘ਚ ਕਿਹਾ ਗਿਆ ਹੈ ਕਿ ਅਜਿਹਾ ਵੀ ਨਹੀਂ ਹੈ ਕਿ ਇਨ੍ਹਾਂ ਸਾਰੇ ਲੋਕਾਂ ਨੂੰ ਸਟ੍ਰੋਕ ਜਾਂ ਹਾਰਟ ਫੇਲ੍ਹ ਹੋਣ ਦਾ ਖ਼ਤਰਾ ਰਹਿੰਦਾ ਹੋਵੇ। ਇਹ ਅਧਿਐਨ ਸ਼ੰਘਾਈ ਦੇ ਪੀਪੁਲਜ਼ ਹਾਸਪੀਟਲ ਤੇ ਜਿਆਓ ਟੋਂਗ ਯੂਨੀਵਰਸਿਟੀ ਸਕੂਲ ਆਫ ਮੈਡੀਸਿਨ ਸਮੇਤ ਕੁਝ ਹੋਰ ਸੰਸਥਾਵਾਂ ਨੇ ਪ੍ਰਰੋਫੈਸਰ ਿਯੰਗਲੀ ਲੂ ਦੀ ਅਗਵਾਈ ‘ਚ ਕੀਤਾ। ਲੂ ਨੇ ਦੱਸਿਆ ਕਿ ਰਾਤ ਨੂੰ ਜਾਗਣ ਤੇ ਦਿਲ ਦੀਆਂ ਸਮੱਸਿਆਵਾਂ ‘ਚ ਸਿੱਧਾ ਸਬੰਧ ਪਤਾ ਨਹੀਂ ਲੱਗਾ ਹੈ, ਪਰ ਇਸ ਸਥਿਤੀ ‘ਚ ਲੋਕਾਂ ‘ਚ ਦਿਲ ਸਬੰਧੀ ਸਮੱਸਿਆਵਾਂ ਵਧੀਆਂ ਹੋਈਆਂ ਦੇਖੀਆਂ ਗਈਆਂ ਹਨ।

ਅਧਿਐਨ ਦੇ ਨਤੀਜਿਆਂ ਨੂੰ ਦੇਖਣ ਤੋਂ ਪਤਾ ਲੱਗਾ ਕਿ ਸਾਧਾਰਨ ਰੂਪ ਨਾਲ ਰਾਤ ਨੂੰ ਸੌਣ ਵਾਲੇ ਲੋਕਾਂ ਦੀ ਤੁਲਨਾ ‘ਚ ਰਾਤ ਨੂੰ ਜਾਗਣ ਵਾਲੇ ਲੋਕਾਂ ‘ਚ 12 ਫ਼ੀਸਦੀ ਜ਼ਿਆਦਾ ਖ਼ਤਰੇ ਦੇਖਣ ਨੂੰ ਮਿਲੇ। ਇਹੀ ਨਹੀਂ ਲਗਾਤਾਰ 10 ਜਾਂ 12 ਸਾਲਾਂ ਰਾਤ ਨੂੰ ਜਾਗਣ ਦੀ ਸਥਿਤੀ ‘ਚ ਦਿਲ ਦੇ ਰੋਗ ਦੇ ਇਹ ਖ਼ਤਰੇ 18 ਫ਼ੀਸਦੀ ਵਧ ਜਾਂਦੇ ਹਨ।

ਨੀਂਦ ਲਈ ਮੈਡੀਟੇਸ਼ਨ ਜ਼ਰੂਰੀ

ਜੇ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਮੈਡੀਟੇਸ਼ਨ ਕਦੋ, ਤੁਹਾਨੂੰ ਲਾਭ ਮਿਲੇਗਾ। ਨਿਯਮਤ ਤੌਰ ‘ ਸਿਮਰਨ ਨਾ ਸਿਰਫ ਤਣਾਅ ਅਤੇ ਚਿੰਤਾ ਨੂੰ ਦੂਰ ਕਰਦਾ ਹੈ, ਬਲਕਿ ਰਾਤ ਨੂੰ ਚੰਗੀ ਨੀਂਦ ਲੈਣ ਵਿੱਚ ਵੀ ਤੁਹਾਡੀ ਸਹਾਇਤਾ ਕਰਦਾ ਹੈ।

ਚਾਹ ਅਤੇ ਕੌਫੀ ਦੇ ਸੇਵਨ ਨੂੰ ਸੀਮਤ ਕਰੋ

ਜੇ ਤੁਸੀਂ ਰਾਤ ਨੂੰ ਸੌਂ ਨਹੀਂ ਸਕਦੇ ਹੋ ਤਾਂ ਆਪਣੇ ਕੈਫੀਨ ਦੇ ਸੇਵਨ ਨੂੰ ਸੀਮਤ ਕਰੋ। ਚਾਹ ਅਤੇ ਕੌਫੀ ਦਾ ਸੇਵਨ ਘਟਾ ਕੇ ਤੁਹਾਨੂੰ ਸਮੇਂ ਸਿਰ ਨੀਂਦ ਆਵੇਗੀ।

ਨਿਯਮਿਤ ਕਸਰਤ ਕਰੋ

ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ, ਉਹ ਨਿਯਮਤ ਕਸਰਤ ਕਰ ਸਕਦੇ ਹਨ। ਜੇ ਤੁਸੀਂ ਕਸਰਤ ਕਰਨ ਦੇ ਯੋਗ ਨਹੀਂ ਹੋ ਤਾਂ ਸਵੇਰੇ ਅਤੇ ਸ਼ਾਮ ਨੂੰ ਸੈਰ ਜ਼ਰੂਰ ਕਰੋ। ਵਧੇਰੇ ਸਰੀਰਕ ਗਤੀਵਿਧੀਆਂ ਕਰਨ ਨਾਲ ਨੀਂਦ ਸਮੇਂ ਸਿਰ ਆਉਂਦੀ ਹੈ।

ਰਾਤ ਨੂੰ ਮੋਬਾਈਲ ਅਤੇ ਟੀਵੀ ਤੋਂ ਦੂਰ ਰਹੋ

ਰਾਤ ਨੂੰ ਨੀਂਦ ਨਾ ਆਉਣ ਦਾ ਸਭ ਤੋਂ ਵੱਡਾ ਕਾਰਨ ਤੁਹਾਡਾ ਫ਼ੋਨ ਅਤੇ ਟੀ. ਦੇਰ ਰਾਤ ਤਕ ਟੀਵੀ ਜਾਂ ਸੋਸ਼ਲ ਮੀਡੀਆ ਨਾਲ ਜੁੜੇ ਰਹਿਣ ਨਾਲ ਤੁਹਾਨੂੰ ਨੀਂਦ ਨਹੀਂ ਆਉਂਦੀ।

ਜੇ ਤੁਸੀਂ ਸੌਂ ਨਹੀਂ ਸਕਦੇ ਤਾਂ ਸੰਗੀਤ ਸੁਣੋ

ਰਾਤ ਨੂੰ ਸੰਗੀਤ ਨਾ ਸਿਰਫ ਦਿਲ ਨੂੰ ਆਰਾਮ ਦਿੰਦਾ ਹੈ ਬਲਕਿ ਚੰਗੀ ਨੀਂਦ ਵੀ ਲਿਆਉਂਦਾ ਹੈ। ਨੀਂਦ ਨਾ ਆਉਣ ਦੀ ਸਮੱਸਿਆ ਵਿੱਚ ਸੰਗੀਤ ਥੈਰੇਪੀ ਬਹੁਤ ਪ੍ਰਭਾਵਸ਼ਾਲੀ ਹੈ। ਸ਼ਾਸਤਰੀ ਜਾਂ ਪੱਛਮੀ ਸੰਗੀਤ ਵਿੱਚ ਬਹੁਤ ਸਾਰੇ ਚੰਗੇ ਆਪਸ਼ਨ ਮਿਲ ਜਾਣਗੇ।