52.81 F
New York, US
April 20, 2024
PreetNama
ਰਾਜਨੀਤੀ/Politics

Lok Sabha Poll Results Punjab 2019: ਫ਼ਿਰੋਜ਼ਪੁਰ ਹਲਕੇ ‘ਚ ਸੁਖਬੀਰ ਬਾਦਲ ਜਿੱਤੇ

Loksabha Election Results 2019: ਲੋਕ ਸਭਾ ਚੋਣਾਂ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ 197008 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਲਾਲਾਬਾਦ ਦੇ ਵਿਧਾਇਕ ਸੁਖਬੀਰ ਸਿੰਘ ਬਾਦਲ ਨੂੰ 625950 ਵੋਟਾਂ ਪਈਆਂ ਸਨ ਜਦਕਿ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ 428942 ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਦੇ ਹਰਜਿੰਦਰ ਸਿੰਘ ਨੂੰ 31000 ਵੋਟਾਂ ਨਾਲ ਤੀਜੇ ਨੰਬਰ ਉੱਤੇ ਜਦਕਿ ਪੀਡੀਏ ਦੇ ਹੰਸਰਾਜ ਗੋਲਡਨ 25864 ਵੋਟਾਂ ਨਾਲ ਚੌਥੇ ਨੰਬਰ ਉੱਤੇ ਰਹੇ ਹਨ।

 

ਫ਼ਿਰੋਜ਼ਪੁਰ ਸੰਸਦੀ ਹਲਕੇ ਤੋਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ੁਦ ਚੋਣ ਮੈਦਾਨ ਵਿੱਚ ਸਨ। ਇਸ ਕਾਰਨ ਇਹ ਸੀਟ ਹਾਈ–ਪ੍ਰੋਫ਼ਾਈਲ ਬਣ ਗਈ ਸੀ। ਉਨ੍ਹਾਂ ਦਾ ਮੁਕਾਬਲਾ ਇਸ ਹਲਕੇ ਵਿੱਚ ਉਨ੍ਹਾਂ ਦੇ ਹੀ ਪੁਰਾਣੇ ਸਾਥੀ ਤੇ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨਾਲ ਸੀ। ਦਰਅਸਲ ਸ੍ਰੀ ਘੁਬਾਇਆ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਗਏ ਸਨ।

ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਲਾਲਾਬਾਦ ਦੇ ਵਿਧਾਇਕ ਸੁਖਬੀਰ ਸਿੰਘ ਬਾਦਲ, ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੇ ਉਮੀਦਵਾਰ ਹੰਸ ਰਾਜ ਗੋਲਡਨ, ਆਜ਼ਾਦ ਉਮੀਦਵਾਰ ਕੁਲਦੀਪ ਸਿੰਘ, ਆਮ ਆਦਮੀ ਪਾਰਟੀ ਹਰਜਿੰਦਰ ਸਿੰਘ ਚੋਣ ਮੈਦਾਨ ਵਿੱਚ ਸਨ। 

Related posts

BRICS Summit: ਬਿ੍ਰਕਸ ਸਿਖਰ ਸੰਮੇਲਨ ਦੀ ਪ੍ਰਧਾਨਗੀ ਕਰਨਗੇ ਪੀਐੱਮ ਮੋਦੀ, ਅਫਗਾਨ ਸੰਕਟ ’ਤੇ ਹੋਵੇਗੀ ਵੀ ਚਰਚਾ

On Punjab

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਤਨੀ ਗੁਰਪ੍ਰੀਤ ਕੌਰ ਨਾਲ ਮਨਾਈ ਪਹਿਲੀ ਦੀਵਾਲੀ, ਟਵਿੱਟਰ ‘ਤੇ ਸ਼ੇਅਰ ਕੀਤੀਆਂ ਤਸਵੀਰਾਂ

On Punjab

ਤਿੰਨ ਖੇਤੀ ਕਾਨੂੰਨ ਰਹਿੰਦੇ ਤਾਂ ਦੁੱਗਣੀ ਹੋ ਜਾਂਦੀ ਕਿਸਾਨਾਂ ਦੀ ਇਨਕਮ: ਮਾਹਰ

On Punjab