PreetNama
ਫਿਲਮ-ਸੰਸਾਰ/Filmy

Kids Health : ਕੀ ਤੁਹਾਡੇ ਬੱਚੇ ਦੀ ਵੀ ਨਹੀਂ ਵਧ ਰਹੀ Height, ਅਪਣਾਓ ਇਹ 8 ਸੁਪਰ ਫੂਡਜ਼

ਬੱਚਿਆਂ ਨੂੰ ਪੌਸ਼ਟਿਕ ਖ਼ੁਰਾਕ ਨਾ ਮਿਲਣ ‘ਤੇ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਨ੍ਹਾਂ ਵਿਚ ਲੰਬਾਈ ਨਾ ਵਧਣਾ ਵੀ ਸ਼ਾਮਲ ਹੈ। ਬੱਚਿਆਂ ਦੇ ਸਰੀਰਕ ਵਿਕਾਸ ਲਈ ਪੋਸ਼ਕ ਤੱਤਾਂ ਨਾਲ ਭਰਪੂਰ ਖ਼ੁਰਾਕ ਬੇਹੱਦ ਜ਼ਰੂਰੀ ਹੈ। ਇਸ ਨਾਲ ਨਾ ਸਿਰਫ਼ ਬੱਚੇ ਸਿਹਤਮੰਦ ਰਹਿੰਦੇ ਹਨ ਬਲਕਿ ਬੱਚਿਆਂ ਦੀ ਲੰਬਾਈ ਵਧਣ ‘ਚ ਵੀ ਮਦਦ ਮਿਲਦੀ ਹੈ। ਆਓ ਜਾਣੀਏ ਬੱਚੇ ਕਿਵੇਂ ਦੀ ਖ਼ੁਰਾਕ ਦਾ ਸੇਵਨਕਰ ਸਕਦੇ ਹਾਂ

ਦੁੱਧ : ਦੁੱਧ ਨੂੰ ਬੱਚਿਆਂ ਦੀ ਡਾਈਟ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਵਿਚ ਕਈ ਸਾਰੇ ਪੋਸ਼ਕ ਤੱਤ ਹੁੰਦੇ ਹਨ ਜਿਵੇਂ ਪ੍ਰੋਟੀਨ, ਕੈਲਸ਼ੀਅਮ ਤੇ ਹੋਰ ਪੋਸ਼ਕ ਤੱਤ ਆਦਿ। ਇਹ ਬੱਚਿਆਂ ਦੀ ਸਿਹਤ ਤੇ ਲੰਬਾਈ ਲਈ ਫਾਇਦੇਮੰਦ ਹਨ।

 

ਹਰੀਆਂ ਪੱਤੇਦਾਰ ਸਬਜ਼ੀਆਂ : ਹਰੀਆਂ ਪੱਤੇਦਾਰ ਸਬਜ਼ੀਆਂ ਖਾਣ ਦੀ ਸਲਾਹ ਹਮੇਸ਼ਾ ਹੀ ਦਿੱਤੀ ਜਾਂਦੀ ਹੈ। ਹਰੀਆਂ ਸਬਜ਼ੀਆਂ ‘ਚ ਤੁਸੀਂ ਪਾਲਕ, ਪੱਤਾ ਗੋਭੀ ਤੇ ਬ੍ਰੋਕਲੀ ਦਾ ਸੇਵਨ ਕਰ ਸਕਦੇ ਹੋ। ਇਨ੍ਹਾਂ ਵਿਚ ਮਾਈਕ੍ਰੋ ਨਿਊਟ੍ਰੀਐਂਟਸ ਹੁੰਦੇ ਹਨ। ਇਸ ਨਾਲ ਬੱਚਿਆਂ ਨੂੰ ਕੈਲਸ਼ੀਅਮ ਮਿਲਦਾ ਹੈ। ਇਹ ਹੱਡੀਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ।

 

ਸੋਇਆਬੀਨ : ਇਸ ਵਿਚ ਪ੍ਰੋਟੀਨ ਭਰਪੂਰ ਮਾਤਰਾ ‘ਚ ਹੁੰਦਾ ਹੈ। ਇਹ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਵਿਚ ਅਮੀਨੋ ਐਸਿਡ ਤੋਂ ਇਲਾਵਾ ਕਈ ਹੋਰ ਪੋਸ਼ਕ ਤੱਤ ਹੁੰਦੇ ਹਨ। ਇਹ ਸਰੀਰ ਲਈ ਫਾਇਦੇਮੰਦ ਹਨ। ਹਫ਼ਤੇ ਵਿਚ ਦੋ ਵਾਰ ਸੋਇਆਬੀਨ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਆਂਡੇ : ਇਸ ਵਿਚ ਪ੍ਰੋਟੀਨ, ਰਾਈਬੋਫਲੇਵਿਨ, ਬਾਇਓਟਿਨ ਤੇ ਆਇਰਨ ਹੁੰਦਾ ਹੈ। ਇਹ ਬੱਚਿਆਂ ਦੇ ਸਰੀਰਕ ਤੇ ਦਿਮਾਗ਼ੀ ਵਿਕਾਸ ਲਈ ਫਾਇਦੇਮੰਦ ਹੈ। ਬੱਚਿਆਂ ਦੀ ਰੋਜ਼ਾਨਾ ਖੁਰਾਕ ‘ਚ ਆਂਡੇ ਦਾ ਚਿੱਟਾ ਹਿੱਸਾ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

 

ਦਹੀਂ : ਇਹ ਪੋਸ਼ਕ ਤੱਤਾਂ ਨਾਲ ਭਰਪੂਰ ਤੇ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਡੀ ਤੇ ਜ਼ਿੰਕ ਦਾ ਵਧੀਆ ਸ੍ਰੋਤ ਹੈ। ਇਹ ਬੱਚਿਆਂ ਦੀ ਸਿਹਤ ਲਈ ਫਾਇਦੇਮੰਦ ਹੈ। ਬੱਚਿਆਂ ਨੂੰ ਜੇਕਰ ਦਹੀਂ ਖਾਣਾ ਪਸੰਦ ਨਹੀਂ ਹੈ ਤਾਂ ਤੁਸੀਂ ਪਨੀਰ ਵੀ ਖੁਆ ਸਕਦੇ ਹੋ।

ਹੋਲ ਗ੍ਰੇਨ : ਇਹ ਵਿਟਾਮਿਨ ਬੀ, ਮੈਗਨੀਸ਼ੀਅਮ, ਸੇਲੇਨੀਅਮ, ਜ਼ਿੰਕ, ਆਇਰਨ ਤੇ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ। ਇਹ ਮਿਨਰਲ ਹੱਡੀਆਂ ਨੂੰ ਮਜ਼ਬੂਤੀ ਦਿੰਦੇ ਹਨ। ਇਹ ਬੱਚਿਆਂ ਦੀ ਸਿਹਤ ਤੇ ਲੰਬਾਈ ਲਈ ਫਾਇਦੇਮੰਦ ਹਨ।

 

ਨਟਸ : ਇਹ ਪੋਸ਼ਕ ਤੱਤਾਂ ਦਾ ਇਕ ਪਾਵਰਹਾਊਸ ਹੈ। ਇਸ ਵਿਚ ਵਿਟਾਮਿਨ, ਮਿਰਨਲ, ਹੈਲਦੀ ਫੈਟ ਤੇ ਪ੍ਰੋਟੀਨ ਹੁੰਦੇ ਹਨ। ਇਹ ਓਮੇਗਾ-3 ਫੈਟੀ ਐਸਿਡ ਨਾਲ ਵੀ ਭਰਪੂਰ ਹੁੰਦੇ ਹਨ ਜੋ ਹੱਡੀਆਂ ਲਈ ਚੰਗੇ ਹੁੰਦੇ ਹਨ। ਤੁਸੀਂ ਇਨ੍ਹਾਂ ਨੂੰ ਸੁੱਕਾ ਵੀ ਖਾ ਸਕਦੇ ਹੋ ਜਾਂ ਇਨ੍ਹਾਂ ਦਾ ਪਾਊਡਰ ਬਣਾ ਕੇ ਦਲੀਏ ਵਿਚ ਪਾ ਸਕਦੇ ਹੋ।

 

ਗਾਜਰ : ਇਹ ਬੀਟਾ-ਕੈਰੋਟਿਨ ਨਾਲ ਭਰਪੂਰ ਹੁੰਦੇ ਹਨ। ਇਹ ਸਿਹਤ ਲਈ ਲਾਭਕਾਰੀ ਹਨ। ਤੁਸੀਂ ਆਪਣੀ ਦੈਨਿਕ ਖੁਰਾਕ ਵਿਚ ਕੱਚੀ ਗਾਜਰ ਸ਼ਾਮਲ ਕਰ ਸਕਦੇ ਹੋ। ਬਿਹਤਰ ਨਤੀਜੇ ਲਈ ਤੁਸੀਂ ਇਸ ਦਾ ਸੇਵਨ ਸਲਾਦ ਜਾਂ ਜੂਸ ਦੇ ਰੂਪ ‘ਚ ਵੀ ਕਰ ਸਕਦੇ ਹੋ।

Related posts

ਗਡਕਰੀ ਤੇ ਵਿਵੇਕ ਓਬਰਾਏ ਨੇ ਲਾਂਚ ਕੀਤਾ PM Narendra Modi ਦਾ ਪੋਸਟਰ

On Punjab

ਬਲੈਕ ਪੈਂਥਰ ਸਟਾਰ ਚੈਡਵਿਕ ਬੌਸਮੈਨ ਦੀ ਮੌਤ, 43 ਸਾਲ ਦੀ ਉਮਰ ਵਿੱਚ ਕੋਲਨ ਕੈਂਸਰ ਨਾਲ ਹੋਈ ਮੌਤ

On Punjab

ਮੈਂਡੀ ਤੱਖਰ ਦੇ ਹਲਦੀ ਫੰਕਸ਼ਨ ਦੀਆਂ ਅਣਦੇਖੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਪੰਜਾਬੀ ਅਦਾਕਾਰਾ ਦੀਆਂ ਅਦਾਵਾਂ

On Punjab