81.05 F
New York, US
September 9, 2026
PreetNama
ਫਿਲਮ-ਸੰਸਾਰ/Filmy

ਬਲੈਕ ਪੈਂਥਰ ਸਟਾਰ ਚੈਡਵਿਕ ਬੌਸਮੈਨ ਦੀ ਮੌਤ, 43 ਸਾਲ ਦੀ ਉਮਰ ਵਿੱਚ ਕੋਲਨ ਕੈਂਸਰ ਨਾਲ ਹੋਈ ਮੌਤ

ਮੁੰਬਈ: ਬਲੈਕ ਪੈਂਥਰ ਸਟਾਰ ਚੈਡਵਿਕ ਬੌਸਮੈਨ ਦੀ 43 ਸਾਲ ਦੀ ਉਮਰ ਵਿੱਚ ਸ਼ਨੀਵਾਰ ਨੂੰ ਕੋਲਨ ਕੈਂਸਰ ਕਾਰਨ ਮੌਤ ਹੋ ਗਈ। ਦੱਸ ਦਈਏ ਕਿ ਚੈਡਵਿਕ 4 ਸਾਲਾਂ ਤੋਂ ਕੈਂਸਰ ਨਾਲ ਲੜ ਰਿਹਾ ਸੀ। ਉਸ ਨੂੰ ਕੋਲਨ ਕੈਂਸਰ ਸੀ। ਨਿਊਜ਼ ਏਜੰਸੀ ਏਪੀ ਮੁਤਾਬਕ ਚੈਡਵਿਕ ਦੇ ਪ੍ਰਤੀਨਿਧੀ ਨੇ ਦੱਸਿਆ ਕਿ ਅਖੀਰਲੇ ਸਮੇਂ ਅਦਾਕਾਰ ਦੀ ਪਤਨੀ ਅਤੇ ਪਰਿਵਾਰ ਉਸ ਦੇ ਨਾਲ ਸੀ।

ਸੁਪਰਸਟਾਰ ਐਕਟਰ ਦੀ ਮੌਤ ‘ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਬਿਆਨ ਵਿਚ ਲਿਖਿਆ ਗਿਆ, “ਇਕ ਸੱਚਾ ਯੋਧਾ ਚੈਡਵਿਕ ਨੇ ਆਪਣੇ ਸੰਘਰਸ਼ ਨਾਲ ਉਹ ਸਾਰੀਆਂ ਫਿਲਮਾਂ ਤੁਹਾਡੇ ਤਕ ਪਹੁੰਚਾਇਆਂ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਕੀਤਾ।”
ਪਰਿਵਾਰ ਨੇ ਕਿਹਾ ਕਿ ਚੈਡਵਿਕ ਨੇ ਪਿਛਲੇ 4 ਸਾਲਾਂ ਵਿੱਚ ਕਈ ਫਿਲਮਾਂ ਦੀ ਸ਼ੂਟਿੰਗ ਕੀਤੀ ਸੀ ਅਤੇ ਇਹ ਸਭ ਉਸਦੀਆਂ ਕਈ ਸਰਜਰੀਆਂ ਅਤੇ ਕੀਮੋਥੈਰੇਪੀ ਦੇ ਵਿਚਕਾਰ ਕੀਤਾ ਗਿਆ ਸੀ। ਪਰਿਵਾਰ ਨੇ ਇਹ ਵੀ ਕਿਹਾ ਕਿ ਫਿਲਮ ‘ਬਲੈਕ ਪੈਂਥਰ’ ਵਿੱਚ ‘ਕਿੰਗ ਟੀ-ਚੱਲਾ’ ਦਾ ਕਿਰਦਾਰ ਨਿਭਾਉਣਾ ਉਨ੍ਹਾਂ ਲਈ ਮਾਣ ਦੀ ਗੱਲ ਸੀ।

ਦੱਸ ਦਈਏ ਕਿ ਚੈਡਵਿਕ ਨੇ ’42’ ਅਤੇ ‘ਗੇਟ ਔਨ ਅਪ’ ਵਰਗੀਆਂ ਫਿਲਮਾਂ ਤੋਂ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ। ਇਸ ਤੋਂ ਬਾਅਦ ਉਸਨੇ 2018 ਮਾਰਵਲ ਸਿਨੇਮੈਟਿਕ ਯੂਨੀਵਰਸ ਦੀ ਫਿਲਮ ‘ਬਲੈਕ ਪੈਂਥਰ’ ਵਿਚ ਟੀ-ਚਾਲਾ / ਬਲੈਕ ਪੈਂਥਰ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਚੈਡਵਿਕ ਦੀ ਆਖਰੀ ਫਿਲਮ ‘Da 5 Bloods’ ਇਸੇ ਸਾਲ ਰਿਲੀਜ਼ ਹੋਈ ਸੀ।

Related posts

500 ਕਰੋੜ ਦੇ ਧੋਖਾਧੜੀ ਮਾਮਲੇ ‘ਚ ਫਸੇ ਐਲਵਿਸ਼ ਯਾਦਵ, ਦਿੱਲੀ ਪੁਲਿਸ ਨੇ ਕਾਮੇਡੀਅਨ ਭਾਰਤੀ ਸਿੰਘ ਸਮੇਤ 5 ਨੂੰ ਭੇਜਿਆ ਸੰਮਨ ਦਿੱਲੀ ਪੁਲਿਸ ਨੇ 500 ਕਰੋੜ ਰੁਪਏ ਦੀ ਧੋਖਾਧੜੀ ਵਾਲੇ ਐਪ ਅਧਾਰਤ ਘੁਟਾਲੇ ਦੇ ਸਬੰਧ ਵਿੱਚ ਯੂਟਿਊਬਰ ਐਲਵੀਸ਼ ਯਾਦਵ ਅਤੇ ਕਾਮੇਡੀਅਨ ਭਾਰਤੀ ਸਿੰਘ ਸਮੇਤ ਪੰਜ ਲੋਕਾਂ ਨੂੰ ਸੰਮਨ ਕੀਤਾ ਹੈ। ਪੁਲਿਸ ਨੂੰ 500 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕਈ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਯੂਟਿਊਬਰਾਂ ਨੇ ਆਪਣੇ ਪੰਨਿਆਂ ‘ਤੇ HIBOX ਮੋਬਾਈਲ ਐਪਲੀਕੇਸ਼ਨ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਐਪ ਰਾਹੀਂ ਨਿਵੇਸ਼ ਕਰਨ ਦਾ ਲਾਲਚ ਦਿੱਤਾ।

On Punjab

ਮਲਾਇਕਾ ਅਰੋੜਾ ਦਾ ਇਹ ਯੋਗਾ ਸਟੈਪ ਲੱਖਾਂ ਲੋਕਾਂ ਨੇ ਕੀਤਾ ਟ੍ਰੋਲ

On Punjab

Amitabh Bachchan Birthday: ਰੇਡੀਓ ‘ਚ ਆਪਣੀ ਆਵਾਜ਼ ਕਾਰਨ ਰਿਜੈਕਟ ਹੋ ਗਏ ਸੀ ਬਿਗ ਬੀ, ਪਹਿਲੀ ਫਿਲਮ ਤੋਂ ਕੀਤੀ ਸੀ ਏਨੀ ਕਮਾਈ

On Punjab