72.14 F
New York, US
August 16, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

IPL 2026: ਪੰਜਾਬ ਕਿੰਗਜ਼ ਨੇ ਗੁਜਰਾਤ ਟਾਈਟਨਜ਼ ਨੂੰ ਹਰਾਇਆ

ਚੰਡੀਗੜ੍ਹ- ਨਿਊ ਚੰਡੀਗੜ੍ਹ ਦੇ ਪੀ ਸੀ ਏ ਸਟੇਡੀਅਮ ਵਿੱਚ ਅੱਜ ਆਈਪੀਐਲ ਦਾ ਪੰਜਾਬ ਕਿੰਗਜ਼ ਤੇ ਗੁਜਰਾਤ ਟਾਈਟਨਜ਼ ਦਰਮਿਆਨ ਮੈਚ ਖੇਡਿਆ ਗਿਆ। ਮੁੱਲਾਂਪੁਰ ਦੇ ਮੈਦਾਨ ਵਿੱਚ ਖੇਡੇ ਗਏ ਆਈ.ਪੀ.ਐੱਲ. ਦੇ ਰੌਮਾਂਚਕ ਮੁਕਾਬਲੇ ਵਿੱਚ ਪੰਜਾਬ ਕਿੰਗਜ਼ (PBKS) ਨੇ ਗੁਜਰਾਤ ਟਾਈਟਨਸ (GT) ਨੂੰ 3 ਵਿਕਟਾਂ ਨਾਲ ਮਾਤ ਦੇ ਦਿੱਤੀ ਹੈ। ਪੰਜਾਬ ਦੀ ਜਿੱਤ ਦੇ ਹੀਰੋ ਕੂਪਰ ਕੋਨੋਲੀ ਰਹੇ, ਜਿਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਨਾਬਾਦ ਅਰਧ ਸੈਂਕੜਾ ਜੜਿਆ ਅਤੇ ਆਪਣੀ ਟੀਮ ਨੂੰ ਜਿੱਤ ਦੀ ਦਹਿਲੀਜ਼ ਪਾਰ ਕਰਵਾਈ। ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜੋ ਉਨ੍ਹਾਂ ਦੇ ਹੱਕ ਵਿੱਚ ਰਿਹਾ।

ਪੰਜਾਬ ਦੇ ਗੇਂਦਬਾਜ਼ਾਂ ਨੇ ਵਧੀਆ ਗੇਂਦਬਾਜ਼ੀ ਕਰਦਿਆਂ ਗੁਜਰਾਤ ਟਾਈਟਨਸ ਨੂੰ 20 ਓਵਰਾਂ ਵਿੱਚ 162 ਦੌੜਾਂ ‘ਤੇ ਹੀ ਰੋਕ ਦਿੱਤਾ। ਪੰਜਾਬ ਵੱਲੋਂ ਵਿਜੇਕੁਮਾਰ ਵਿਸ਼ਾਕ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ, ਜਦਕਿ ਯੁਜ਼ਵੇਂਦਰ ਚਾਹਲ ਨੇ 2 ਅਤੇ ਮਾਰਕੋ ਜੈਨਸਨ ਨੇ 1 ਵਿਕਟ ਹਾਸਲ ਕੀਤੀ। ਗੁਜਰਾਤ ਵੱਲੋਂ ਕਪਤਾਨ ਸ਼ੁਭਮਨ ਗਿੱਲ ਨੇ 39, ਜੋਸ ਬਟਲਰ ਨੇ 38 ਅਤੇ ਗਲੇਨ ਫਿਲਿਪਸ ਨੇ 25 ਦੌੜਾਂ ਬਣਾਈਆਂ। ਹਾਲਾਂਕਿ ਗੁਜਰਾਤ ਦੇ ਬੱਲੇਬਾਜ਼ਾਂ ਨੇ ਕੋਸ਼ਿਸ਼ ਕੀਤੀ, ਪਰ ਪੰਜਾਬ ਦੇ ਗੇਂਦਬਾਜ਼ਾਂ ਨੇ ਉਨ੍ਹਾਂ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕੀ ਰੱਖਿਆ, ਜਿਸ ਸਦਕਾ ਪੰਜਾਬ ਨੇ ਇਹ ਮੈਚ ਆਪਣੇ ਨਾਮ ਕਰ ਲਿਆ।

Related posts

Live Farmers Protest News : ਦਿੱਲੀ ’ਚ 26 ਜਨਵਰੀ ਨੂੰ ਹੋਈ ਹਿੰਸਾ ’ਚ 510 ਪੁਲਿਸ ਮੁਲਾਜ਼ਮ ਹੋਏ ਜ਼ਖ਼ਮੀ : ਐੱਸਐੱਨ ਸ਼੍ਰੀਵਾਸਤਵ

On Punjab

ਕਾਂਕੇਰ ‘ਚ ਜਵਾਨਾਂ ਤੇ ਨਕਸਲੀਆਂ ਵਿਚਾਲੇ ਮੁੱਠਭੇੜ, 18 ਨਕਸਲੀਆਂ ਦੀ ਮੌਤ, ਵੱਡੀ ਗਿਣਤੀ ‘ਚ ਏਕੇ-47 ਵਰਗੇ ਹਥਿਆਰ ਬਰਾਮਦ

On Punjab

ਪਿੰਡ ਦੋਸਾਂਝ ਕਲਾਂ ਤੋਂ ਕੋਚੈਲਾ ਦੇ ਸਟੇਜ ਤੱਕ: ਦਿਲਜੀਤ ਦੋਸਾਂਝ G.O.A.T ਦੀ ਕਹਾਣੀ !

On Punjab