56.93 F
New York, US
October 22, 2026
PreetNama
ਖੇਡ-ਜਗਤ/Sports News

Honor Ceremony: ਓਲੰਪਿਕ ਮੈਡਲ ਜੇਤੂਆਂ ਤੇ ਖਿਡਾਰੀਆਂ ਦਾ ਸਨਮਾਨ, ਪੈਸਿਆਂ ਤੇ ਨੌਕਰੀ ਦੀ ਬਰਸਾਤ

 ਟੋਕੀਓ ਓਲੰਪਿਕ ‘ਚ ਮੈਡਲ ਜਿੱਤ ਕੇ ਹਰਿਆਣਾ ਤੇ ਦੇਸ਼ ਦਾ ਸਨਮਾਨ ਵਧਾਉਣ ਵਾਲੀ ਹਰਿਆਣਵੀ ਖਿਡਾਰੀਆਂ ਨੂੰ ਇੱਥੇ ਰੰਗਾਰੰਗ ਸਮਾਗਮ ‘ਚ ਸਨਮਾਨਿਤ ਕੀਤਾ ਗਿਆ। ਸਮਾਗਮ ‘ਚ ਖਿਡਾਰੀਆਂ ‘ਤੇ ਪੈਸਿਆਂ ਦੀ ਬਰਸਾਤ ਹੋਈ। ਉਨ੍ਹਾਂ ਨੂੰ ਸੂਬਾ ਸਰਕਾਰ ਤੋਂ ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਮੈਡਲ ਜੇਤੂ ਖਿਡਾਰੀਆਂ ‘ਚ ਗੋਲਡ ਮੈਡਲ ਲਈ ਨੀਰਜ ਚੋਪੜਾ ਨੂੰ 6 ਕਰੋੜ ਰੁਪਏ, ਸਿਲਵਰ ਮੈਡਲ ਜਿੱਤਣ ਵਾਲੇ ਪਹਿਲਵਾਨ ਰਵੀ ਦਹੀਆ ਨੂੰ ਚਾਰ ਕਰੋੜ ਤੇ ਕਾਂਸੀ ਮੈਡਲ ਜਿੱਤਣ ਵਾਲੇ ਪਹਿਲਵਾਨ ਬਜਰੰਗ ਪੁਨੀਆ ਨੂੰ ਢਾਈ ਕਰੋੜ ਰੁਪਏ ਦੀ ਨਕਦ ਰਾਸ਼ੀ ਮਿਲੀ। ਇਸ ਨਾਲ ਹੀ ਕਾਂਸੀ ਮੈਡਲ ਜੇਤੂ ਭਾਰਤੀ ਪੁਰਸ਼ ਹਾਕੀ ਟੀਮ ਦੇ ਦੋ ਖਿਡਾਰੀਆਂ ਸੁਰਿੰਦਰ ਕੁਮਾਰ ਤੇ ਸੁਮਿਤ ਨੂੰ ਵੀ 2.50 ਕਰੋੜ-2.50 ਕਰੋੜ ਦੀ ਰਾਸ਼ੀ ਮਿਲੀ।

ਇਸ ਤੋਂ ਇਲਾਵਾ ਭਾਰਤੀ ਮਹਿਲਾ ਹਾਕੀ ਟੀਮ ਦੀ ਹਰਿਆਣਾ ਦੀ 9 ਖਿਡਾਰੀਆਂ ਨੂੰ 50-50 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਇਸ ਨਾਲ ਹੀ ਉਪ-ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਪਹਿਲਵਾਨ ਦੀਪਕ ਪੂਨੀਆ ਤੇ ਮਹਿਲਾ ਬਾਕਸਰ ਪੂਜਾ ਬੋਹਰਾ ਨੂੰ ਵੀ 50-50 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ।

ਸਮਾਗਮ ਲਈ ਪੰਚਕੂਲਾ ਦੇ ਸੈਕਟਰ-5 ਸਥਿਤ ਇੰਦਰਧਨੁਸ਼ ਆਡੀਟੋਰੀਅਮ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ। ਖਿਡਾਰੀਆਂ ਨੂੰ ਨਕਦ ਪੁਰਸਕਾਰ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

 

ਓਲੰਪਿਕ ਖਿਡਾਰੀਆਂ ਦਾ ਸਨਮਾਨ ਸਮਾਗਮ ਬਤੌਰ ਮੁੱਖ ਮਹਿਮਾਨ ਹਰਿਆਣਾ ਤੋਂ ਰਾਜਪਾਲ ਬੰਡਾਰੂ ਦੱਤੋਤ੍ਰਯ, ਹਰਿਆਣਾ ਦੇ ਉਪ-ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਵਿਧਾਨ ਸਭਾ ਪ੍ਰਧਾਨ ਗਿਆਨਚੰਦ ਗੁਪਤਾ ਖੇਡ ਮੰਤਰੀ ਸੰਦੀਪ ਸਿੰਘ ਪਹੁੰਚੇ ਹਨ। ਸਨਮਾਨਿਤ ਹੋਣ ਵਾਲੇ ਖਿਡਾਰੀ ਵੀ ਸਮਾਗਮ ‘ਚ ਮੰਚ ‘ਤੇ ਪਹੁੰਚ ਗਏ ਹਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਆਪਣੇ ਛੋਟੇ ਭਰਾ ਦੇ ਦੇਹਾਂਤ ਕਾਰਨ ਨਹੀਂ ਪਹੁੰਚ ਪਾਏ ਹਨ।

Related posts

ਕੋਹਲੀ ਦੀ ਕਾਰ ਦਾ ਕੱਟਿਆ ਚਲਾਨ, ਕਾਰਨ ਜਾਣ ਹੋ ਜਾਓਗੇ ਹੈਰਾਨ

On Punjab

ਕੋਰੋਨਾਵਾਇਰਸ: ਦੱਖਣੀ ਅਫਰੀਕਾ ਦੀ ਟੀਮ ਨੂੰ ਰਾਹਤ, ਭਾਰਤ ਤੋਂ ਪਰਤੇ ਸਾਰੇ ਖਿਡਾਰੀਆਂ ਦੇ ਟੈਸਟ ਆਏ ਨੇਗਟਿਵ

On Punjab

ਮੌਜੂਦਾ ਚੈਂਪੀਅਨ ਟੀਮ ਸਣੇ T20 World Cup ਤੋਂ ਬਾਹਰ ਹੋਈਆਂ ਇਹ 4 ਟੀਮਾਂ, ਇਸ ਇਕ ਟੀਮ ਨੇ ਕੀਤਾ ਕੂਆਲੀਫਾਈ

On Punjab