PreetNama
ਖੇਡ-ਜਗਤ/Sports News

EURO Cup 2021 : ਫੁੱਟਬਾਲਰ ਕ੍ਰਿਸਟਿਅਨ ਐਰਿਕਸਨ ਨਾਲ ਵਾਪਰਿਆ ਹਾਦਸਾ, ਮੈਚ ਦੌਰਾਨ ਮੈਦਾਨ ‘ਚ ਡਿੱਗੇ, ਪ੍ਰਰਾਥਨਾਵਾਂ ਦਾ ਦੌਰ ਜਾਰੀ

ਫਿਨਲੈਂਡ ਖ਼ਿਲਾਫ਼ ਯੂਰਪੀ ਫੁੱਟਬਾਲ ਚੈਪੀਅਨਸ਼ਿਪ ਦੇ ਮੈਚ ਦੌਰਾਨ ਡੈਨਮਾਰਕ ਦੇ ਮਿਡਫੀਲਡਰ ਕ੍ਰਿਸਟਿਅਨ ਐਰਿਕਸਨ ਮੈਦਾਨ ‘ਤੇ ਡਿੱਗ ਪਏ ਜਿਸ ਤੋਂ ਬਾਅਦ ਉਨ੍ਹਾਂ ਦੀ ਛਾਤੀ ‘ਤੇ ਦਬਾਅ ਪਾਉਣਾ ਪਿਆ। ਐਰਿਕਸਨ ਪਹਿਲੇ ਹਾਫ ਦੇ ਆਖੀਰ ‘ਚ ਮੈਦਾਨ ‘ਤੇ ਡਿੱਗ ਗਏ ਤੇ ਤੁਰੰਤ ਮੈਡੀਕਲ ਕਰਮੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਉਨ੍ਹਾਂ ਦੇ ਸਾਥੀ ਖਿਡਾਰੀਆਂ ਨੇ ਇਲਾਜ ਦੌਰਾਨ ਉਨ੍ਹਾਂ ਦੇ ਇਰਦ-ਗਿਰਦ ਘੇਰਾ ਬਣਾ ਦਿੱਤਾ ਸੀ। ਇਸ ਮੈਚ ਲਈ ਕੋਰੋਨਾ ਕਾਲ ‘ਚ ਪਹਿਲੀ ਵਾਰ 15000 ਦਰਸ਼ਕਾਂ ਨੂੰ ਪ੍ਰਵੇਸ਼ ਦੀ ਮਨਜ਼ੂਰੀ ਮਿਲੀ ਹੈ। ਕ੍ਰਿਸਟਿਅਨ ਐਰਿਕਸਨ ਦੇ ਮੈਦਾਨ ‘ਤੇ ਡਿੱਗਣ ਤੇ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੀ ਸਥਿਤੀ ਗੰਭੀਰ ਹੋਣ ਤੋਂ ਬਾਅਦ ਮੈਚ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਦਿਗਜ਼ ਫੁੱਟਬਾਲ ਖਿਡਾਰੀ ਦੇ ਇਸ ਤਰ੍ਹਾਂ ਨਾਲ ਮੈਦਾਨ ‘ਤੇ ਡਿੱਗਣ ਨਾਲ ਹਰ ਕੋਈ ਹੈਰਾਨ ਰਹਿ ਗਿਆ ਸੀ। ਲਗਪਗ 15 ਮਿੰਟ ਤਕ ਚੱਲੇ ਇਲਾਜ ਤੋਂ ਬਾਅਦ ਐਰਿਕਸਨ ਨੂੰ ਸਟ੍ਰੈਚਰ ‘ਤੇ ਲੈ ਗਏ।

Related posts

ਟੀਮ ਇੰਡੀਆ ਨੂੰ ‘ਭਗਵੀਂ’ ਵਰਦੀ ਨੇ ਹਰਾਇਆ?

On Punjab

Tokyo Olympics 2020 : ਕੋਰੋਨਾ ਮਹਾਮਾਰੀ ਦੌਰਾਨ 10,000 ਦਰਸ਼ਕ ਸਟੇਡੀਅਮ ’ਚ ਦੇਖ ਸਕਣਗੇ ਓਲੰਪਿਕ

On Punjab

ਬੇਨਕ੍ਰਾਫਟ ਦੇ ਬਿਆਨ ਨਾਲ ਮੁਡ਼ ਚਰਚਾ ‘ਚ Sandpaper Gate, ਐਡਮ ਗਿਲਕ੍ਰਿਸਟ ਤੇ ਮਾਈਕਲ ਕਲਾਰਕ ਨੇ ਦਿੱਤੀ ਵੱਡੀ ਪ੍ਰਤੀਕਿਰਿਆ

On Punjab