ਸਵੇਰੇ-ਸ਼ਾਮ ਖੇਡ ਮੈਦਾਨਾਂ ਦੀ ਹਿੱਕ ’ਤੇ ਖ਼ੂਨ-ਪਸੀਨਾ ਵਹਾਉਣ ਵਾਲੇ ਖਿਡਾਰੀਆਂ ’ਚ ਇਹ ਵਰਤਾਰਾ ਪਤਾ ਨਹੀਂ ਕਿੱਥੋਂ ਪੈਦਾ ਹੋਇਆ ਕਿ ਇਕ ਤੋਂ ਇਕ ਦਰਸ਼ਨੀ ਨੌਜਵਾਨ ਖਿਡਾਰੀ ਗੈਂਗਸਟਰਾਂ ਦੇ ਜਾਲ ’ਚ ਫਸਦਾ ਹੋਇਆ ਮੌਤ ਨੂੰ ਗਲੇ ਲਾ ਰਿਹਾ ਹੈ ਜਾਂ ਰੂਪੋਸ਼ ਹੋਇਆ ਛੋਟੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਇਸ ਦਾ ਬਹੁਤਾ ਦੋਸ਼ ਸਰਕਾਰੀ ਸਿਸਟਮ ਸਿਰ ਮੜ੍ਹਿਆ ਜਾ ਸਕਦਾ ਹੈ। ਕੋਈ ਸਮਾਂ ਸੀ ਜਦੋਂ ਅਸ਼ਵਨੀ ਕੁਮਾਰ ਤੇ ਮਹਿਲ ਸਿੰਘ ਭੁੱਲਰ ਜਿਹੇ ਪੁਲਿਸ ਅਫ਼ਸਰਾਂ ਦੀ ਵਜ੍ਹਾ ਕਰਕੇ ਬੀਐੱਸਐੱਫ ਤੇ ਪੰਜਾਬ ਪੁਲਿਸ ਕੋਲ ਨਰੋਈਆਂ ਕੌਮੀ ਹਾਕੀ ਟੀਮਾਂ ਤੋਂ ਇਲਾਵਾ ਅਥਲੈਟਿਕਸ ਦੇ ਖਿਡਾਰੀਆਂ ਦਾ ਵੱਡਾ ਪੂਰ ਹੁੰਦਾ ਸੀ। ਇਨ੍ਹਾਂ ਅਫ਼ਸਰਾਂ ਵੱਲੋਂ ਪੇਂਡੂ ਟੂਰਨਾਮੈਂਟਾਂ ਤੋਂ ਇਲਾਵਾ ਸਪੋਰਟਸ ਕਾਲਜ ਜਲੰਧਰ ਤੇ ਹੋਰ ਖੇਡ ਅਕਾਡਮੀਆਂ ਤੋਂ ਯੂਥ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ’ਚ ਚੰਗੇ ਅਹੁਦੇ ਦਿੱਤੇ ਜਾਂਦੇ ਸਨ ਪਰ ਹੁਣ ਖਿਡਾਰੀਆਂ ਦੀ ਜ਼ਿਆਦਾ ਪੁੱਛ ਨਾ ਹੋਣ ਕਾਰਨ ਉਹ ਗ਼ਲਤ ਰਾਹ ਅਖ਼ਤਿਆਰ ਕਰ ਲੈਂਦੇ ਹਨ। ਹਰਿਆਣਾ ਜਿਹੇ ਸੂਬਿਆਂ ’ਚ ਖਿਡਾਰੀਆਂ ਦਾ ਬਹੁਤ ਖ਼ਿਆਲ ਰੱਖਿਆ ਜਾਂਦਾ ਹੈ ਜਦਕਿ ਪੰਜਾਬ ਦੇ ਖਿਡਾਰੀਆਂ ਦੀ ਓਨੀ ਸੁਣਵਾਈ ਨਹੀਂ ਹੁੰਦੀ।

 

Ads by Jagran.TV

 

ਲੱਖਾਂ-ਕਰੋੜਾਂ ’ਚ ਖੇਡ ਰਹੇ ਖਲੀ ਨੂੰ ਪੰਜਾਬ ਪੁਲਿਸ ’ਚ ਭਰਤੀ ਕਰਨ ਦਾ ਸਿਹਰਾ ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਰ ਨੂੰ ਜਾਂਦਾ ਹੈ ਪਰ ਅੱਜ ਸਥਿਤੀ ਦਾ ਆਲਮ ਇਹ ਹੈ ਕਿ ਨਿਰਾਸ਼ਾ ਦੇ ਪਲ ਹੰਢਾਉਣ ਵਾਲੇ ਨੌਜਵਾਨ ਖਿਡਾਰੀ ਹੱਥ ਹਥਿਆਰ ਚੁੱਕੀ ਮਰਨ-ਮਾਰਨ ’ਤੇ ਤਾਰੂ ਹੋਏ ਪਏ ਹਨ। ਹਰਜਿੰਦਰ ਸਿੰਘ ਵਿੱਕੀ ਗੌਂਡਰ, ਸੰਪਤ ਨਹਿਰਾ, ਰਾਕੇਸ਼ ਮੋਖਰੀਆ, ਪ੍ਰੇਮਾ ਲਾਹੌਰੀਆ, ਸ਼ੇਰਾ ਖੁੱਬਣ, ਜਸਵਿੰਦਰ ਸਿੰਘ ਰੌਕੀ, ਰਾਜੇਸ਼ ਮਲਿਕ, ਸ਼ਨੀ ਦੇਵ ਉਰਫ਼ ਕੁੱਕੀ, ਜੈਪਾਲ ਸਿੰਘ ਭੁੱਲਰ ਤੇ ਜਸਵਿੰਦਰ ਸਿੰਘ ਜੱਸੀ ਦੇ ਨਾਂ ਜ਼ਿਕਰਯੋਗ ਹਨ।

 

Also Read

Accident with footballer Christian Eriksson fell on the field during the match
EURO Cup 2021 : ਫੁੱਟਬਾਲਰ ਕ੍ਰਿਸਟਿਅਨ ਐਰਿਕਸਨ ਨਾਲ ਵਾਪਰਿਆ ਹਾਦਸਾ, ਮੈਚ ਦੌਰਾਨ ਮੈਦਾਨ ‘ਚ ਡਿੱਗੇ, ਪ੍ਰਰਾਥਨਾਵਾਂ ਦਾ ਦੌਰ ਜਾਰੀ

 

 

ਵਿੱਕੀ ਗੌਂਡਰ ਤੋਂ ਹੋਈ ਖਿਡਾਰੀਆਂ ਦੇ ਅਪਰਾਧੀ ਬਣਨ ਦੀ ਸ਼ੁਰੂਆਤ

 

 

ਹਰਜਿੰਦਰ ਸਿੰਘ ਵਿੱਕੀ ਗੌਂਡਰ ਵੱਲੋਂ ਗੈਂਗਸਟਰ ਬਣਨ ਦੀ ਸ਼ੁਰੂਆਤ ਤੋਂ ਬਾਅਦ ਖਿਡਾਰੀਆਂ ’ਚ ਗੈਂਗਸਟਰ ਬਣਨਾ ਆਮ ਗੱਲ ਹੋ ਗਈ ਸੀ। ਇਸ ਤੋਂ ਬਾਅਦ ਦੋ ਹੋਰ ਖਿਡਾਰੀ ਸੰਪਤ ਨਹਿਰਾ ਤੇ ਰਾਕੇਸ਼ ਮੋਖਰੀਆ ਗੈਂਗਸਟਰ ਪੂਲ ’ਚ ਸ਼ਾਮਲ ਹੋਏ। ਸੰਪਤ ਨਹਿਰਾ ਕੌਮੀ ਪੱਧਰ ਦਾ ਡਿਕੈਥਲਨ ਅਥਲੀਟ ਸੀ ਜਦਕਿ ਰਾਕੇਸ਼ ਮੋਖਰੀਆ ਕੌਮੀ ਪੱਧਰ ’ਤੇ ਗੋਲਡ ਮੈਡਲ ਜੇਤੂ ਭਲਵਾਨ ਸੀ। ਇਸ ਤੋਂ ਇਲਾਵਾ ਰਾਕੇਸ਼ ਮੋਖਰੀਆ ਨੇ 2003 ਤਾਲਕਟੋਰਾ ਸਟੇਡੀਅਮ, ਦਿੱਲੀ ’ਚ ਹੋਏ ਨੈਸ਼ਨਲ ਕੁਸ਼ਤੀ ਮੁਕਾਬਲੇ ’ਚ ਤਾਂਬੇ ਦਾ ਤਗਮਾ ਵੀ ਜਿੱਤਿਆ ਸੀ ਪਰ ਕੁਝ ਸਮੇਂ ਬਾਅਦ ਰਾਕੇਸ਼ ਮੋਖਰੀਆ ਵੱਲੋਂ ਗੁਰਦਿਆਂ ਦੀ ਇਨਫੈਕਸ਼ਨ ਕਾਰਨ ਕੁਸ਼ਤੀ ਦੇ ਦੰਗਲ ਨੂੰ ਅਲਵਿਦਾ ਆਖ ਦਿੱਤੀ ਗਈ ਸੀ। ਰਾਕੇਸ਼ ਨੂੰ 2017 ’ਚ ਰੋਹਤਕ ਪੁਲਿਸ ਵੱਲੋਂ ਸ਼ਰਾਬ ਠੇਕੇਦਾਰ ਦੇ ਕਤਲ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਹ ਜੇਲ੍ਹ ’ਚ ਗੈਂਗਸਟਰਾਂ ਦੇ ਸੰਪਰਕ ’ਚ ਆਇਆ। 20 ਸਾਲਾ ਸਜ਼ਾ ਭੁਗਤ ਰਹੇ ਰਾਕੇਸ਼ ਮੋਖਰੀਆ ਨੂੰ ਹੋਰਤਾਸ਼ ਅਸਾਨੀਆ ਗੈਂਗ ਵੱਲੋਂ ਸਥਾਨਕ ਅਦਾਲਤ ’ਚ ਪੇਸ਼ੀ ਭੁਗਤਣ ਆਏ ਨੂੰ ਜ਼ਬਰਦਸਤੀ ਰਿਲੀਜ਼ ਕਰਵਾ ਲਿਆ ਗਿਆ। ਇਸ ਤੋਂ ਇਲਾਵਾ ਸ਼ਨੀ ਦੇਵ ਉਰਫ਼ ਕੁੱਕੀ ਵੀ ਕਬੱਡੀ ਦਾ ਨਰੋਆ ਖਿਡਾਰੀ ਸੀ, ਜਿਸ ਨੂੰ ਕਈ ਕੌਮੀ ਟੂਰਨਾਮੈਂਟਾਂ ’ਚ ਹਰਿਆਣਾ ਦੀ ਕਬੱਡੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਵੀ ਨਸੀਬ ਹੋਇਆ। 2016 ’ਚ ਕੁੱਕੀ ਦਾ ਛੋਟਾ ਭਰਾ ਸੁਖਵਿੰਦਰ ਸਿੰਘ ਜਿਹੜਾ ਤਕੜਾ ਕਬੱਡੀ ਖਿਡਾਰੀ ਸੀ, ਦੀ ਗੈਂਗਸਟਰ ਦਵਿੰਦਰ ਕਾਲਾ ਵੱਲੋਂ ਹੱਤਿਆ ਕਰ ਦਿੱਤੀ ਗਈ ਪਰ ਇਸ ਤੋਂ ਬਾਅਦ ਕੁੱਕੀ ਵੱਲੋਂ ਆਪਣੇ ਭਰਾ ਦੀ ਹੱਤਿਆ ਦਾ ਬਦਲਾ ਲੈਣ ਲਈ ਕਾਲਾ ਗੈਂਗ ਦੇ ਕਈ ਕਰਿੰਦਿਆਂ ਦੇ ਕਤਲ ਕੀਤੇ ਗਏ ਪਰ ਆਖ਼ਰ 2016 ’ਚ ਪੁਲਿਸ ਵੱਲੋਂ ਕੁੱਕੀ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ।

 

Also Read

Mirabai qualifies for Olympics Chanu wins ticket for Tokyo Olympics in 59 kg weight class
ਮੀਰਾਬਾਈ ਨੇ ਓਲੰਪਿਕ ਲਈ ਕੀਤਾ ਕੁਆਲੀਫਾਈ, ਚਾਨੂ ਨੇ 59 ਕਿਲੋਗ੍ਰਾਮ ਭਾਰ ਵਰਗ ‘ਚ ਟੋਕੀਓ ਓਲੰਪਿਕ ਲਈ ਕਟਾਈ ਟਿਕਟ

 

 

ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਇਕ ਨਰੋਆ ਡਿਸਕਸ ਸੁਟਾਵਾ ਸੀ, ਜਿਸ ਨੂੰ ਇੰਟਰ ਸਟੇਟ ਸਕੂਲਜ਼ ਗੇਮਜ਼-2004 ਤੋਂ ਕੌਮੀ ਪੱਧਰ ’ਤੇ ਡਿਸਕਸ ਥਰੋਅਰ ਦਾ ਰੁਤਬਾ ਹਾਸਲ ਹੋਇਆ। ਗੌਰਮਿੰਟ ਸਪੋਰਟਸ ਕਾਲਜ, ਜਲੰਧਰ ਦਾ ਵਿਦਿਆਰਥੀ ਰਿਹਾ ਵਿੱਕੀ ਗੌਂਡਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਰਾਵਾਂ ਬੋਂਦਲਾ ਦਾ ਵਸਨੀਕ ਸੀ। ਉਸ ਦੇ ਪਿਤਾ ਦਾ ਸੁਪਨਾ ਸੀ ਕਿ ਲੰਬੀ-ਚੌੜ੍ਹੀ ਕੱਦ-ਕਾਠ ਵਾਲਾ ਉਸ ਦਾ ਪੁੱਤਰ ਦੇਸ਼ ਦਾ ਨਰੋਆ ਸੁਟਾਵਾ ਨਾਮਜ਼ਦ ਹੋਣ ਸਦਕਾ ਆਲਮੀ ਪੱਧਰ ’ਤੇ ਦੇਸ਼ ਦਾ ਨਾਂ ਰੋਸ਼ਨ ਕਰੇ ਪਰ 2010 ’ਚ ਉਸ ਦੇ ਖੇਡ ਕਰੀਅਰ ’ਚ ਅਜਿਹਾ ਮੋੜਾ ਆਇਆ ਕਿ ਉਸ ਨੇ ਉਸ ਹੱਥ ’ਚ ਪਿਸਤੌਲ ਚੁੱਕ ਲਿਆ, ਜਿਸ ਨਾਲ ਉਹ ਸਰਕਲ ’ਚ ਘੁੰਮਦਾ ਹੋਇਆ ਡਿਸਕਸ ਲਾਇਆ ਕਰਦਾ ਸੀ। ਹੁਣ ਉਹ ਵਿੱਕੀ ਤੋਂ ਵਿੱਕੀ ਗੌਂਡਰ ਬਣ ਗਿਆ ਸੀ। ਗੈਂਗਸਟਰ ਨਵਪ੍ਰੀਤ ਸਿੰਘ ਉਰਫ਼ ਲਵਲੀ ਬਾਬਾ ਨਾਲ ਵਿੱਕੀ ਗੌਂਡਰ ਦੀ ਮੁਲਾਕਾਤ ਗੈਂਗਸਟਰ ਬਣਨ ’ਚ ਅਹਿਮ ਕੜੀ ਹੈ। ਗੋਲੇ ਦਾ ਸੁਟਾਵਾ ਲਵਲੀ ਬਾਬਾ ਵੀ ਜਲੰਧਰ ਸਪਰੋਟਸ ਕਾਲਜ ਦਾ ਟਰੇਨੀ ਸੀ। ਲਵਲੀ ਬਾਬਾ ਵੱਲੋਂ ਵਿੱਕੀ ਗੌਂਡਰ ਨੂੰ ਸਪੋਰਟਸ ਕਾਲਜ ਜਲੰਧਰ ’ਚ ਇਕ ਹੋਰ ਟਰੇਨੀ ਪ੍ਰੇਮਾ ਲਾਹੌਰੀਆ ਨੂੰ ਮਿਲਾਇਆ ਗਿਆ। ਪ੍ਰੇਮਾ ਲਾਹੌਰੀਆ ਇੰਟਰ ਕਾਲਜ ਚੈਂਪੀਅਨਸ਼ਿਪ-2006 ’ਚ ਸਿਲਵਰ ਮੈਡਲ ਜੇਤੂ ਸੀ। ਇਸ ਲਈ ਸਪੋਰਟਸ ਕਾਲਜ ਜਲੰਧਰ ’ਚ ਤਿੰਨਾਂ ਦੀ ਦੋਸਤੀ ਇਕ ਕਦਰ ਪੱਕੀ ਹੋਈ ਕਿ ਇਨ੍ਹਾਂ ਅੱਗੇ ਕਾਲਜ ’ਚ ਖੰਘਣਾ ਤਾਂ ਇਕ ਪਾਸੇ ਰਿਹਾ, ਕੋਈ ਕੁੁਸਕਦਾ ਤਕ ਨਹੀਂ ਸੀ। ਇਸ ਤੋਂ ਬਾਅਦ ਤਿੰਨਾਂ ਵਿੱਕੀ ਲਵਲੀ ਬਾਬਾ, ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਗੈਂਗਸਟਰ ਸੁੱਖਾ ਕਾਹਲਵਾਂ ਦੇ ਸੰਪਰਕ ’ਚ ਆਏ। ਸੁੱਖਾ ਕਾਹਲਵਾਂ ਅਮੀਰ ਐੱਨਆਰਆਈ ਪਰਿਵਾਰ ਨਾਲ ਸਬੰਧ ਰੱਖਦਾ ਸੀ ਪਰ ਉਸ ਵੱਲੋਂ 2010 ’ਚ ਗੈਂਗ ਦੀ ਅਗਵਾਈ ਕਾਰਨ ਹੋਏ ਕਲੇਸ਼ ਤੋਂ ਬਾਅਦ ਲਵਲੀ ਬਾਬਾ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਗੌਂਡਰ ਤੇ ਪ੍ਰੇਮਾ ਲਾਹੌਰੀਆ ਨੇ ਸੁੱਖਾ ਕਾਹਲਵਾਂ ਤੋਂ ਜਲੰਧਰ ਸਪੋਰਟਸ ਕਾਲਜ ਦੇ ਸਾਥੀ ਲਵਲੀ ਬਾਬਾ ਦੇ ਕਤਲ ਦਾ ਬਦਲਾ ਲੈਣ ਦੀ ਸਹੁੰ ਖਾਧੀ ਗਈ। ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਵੱਲੋਂ ਫਗਵਾੜਾ ਨੇੜੇ ਸੁੱਖਾ ਕਾਹਲਵਾਂ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ। ਦੋਵਾਂ ਵੱਲੋਂ ਸੁੱਖੇ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਦੁਆਲੇ ਭੰਗੜਾ ਵੀ ਪਾਇਆ ਗਿਆ। ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ 26 ਜਨਵਰੀ, 2018 ’ਚ ਪੰਜਾਬ ਪੁਲਿਸ ਨਾਲ ਮੁਕਾਬਲੇ ’ਚ ਮਾਰੇ ਗਏ ਸਨ। ਵਿੱਕੀ ਗੌਂਡਰ ਨੇ 2016 ’ਚ ਨਾਭਾ ਜੇਲ੍ਹ ਬਰੇਕ ਕਾਂਡ ਨੂੰ ਅੰਜਾਮ ਦਿੱਤਾ ਸੀ, ਜਿਸ ’ਚ ਦੋ ਹਾਰਡ ਕੋਰ ਮਿਲੀਟੈਂਟ ਸਮੇਤ 4 ਗੈਂਗਸਟਰ ਜੇਲ੍ਹ ’ਚ ਭੱਜਣ ’ਚ ਸਫਲ ਹੋਏ ਸਨ।

 

ਪੁਲਿਸੀਏ ਦੇ ਕਾਕੇ ਜੈਪਾਲ ਨੇ ਕੀਤਾ ਸੀ ਰੌਕੀ ਦਾ ਕਤਲ

 

ਜੈਪਾਲ ਸਿੰਘ ਭੁੱਲਰ ਦਾ ਅਸਲੀ ਨਾਂ ਮਨਜੀਤ ਸਿੰਘ ਸੀ, ਜੋ ਪੰਜਾਬ ਪੁਲਿਸ ਤੋਂ ਸੇਵਾਮੁਕਤ ਇੰਸਪੈਕਟਰ ਦਾ ਪੁੱਤਰ ਸੀ। ਸਾਊ ਸੁਭਾਅ ਦਾ ਮਾਲਕ ਇਹ ਨੌਜਵਾਨ ਸਕੂਲ ਸਮੇਂ ਤੋਂ ਸੰਗਲੀ ਵਾਲਾ ਗੋਲਾ ਸੁੱਟਿਆ ਕਰਦਾ ਸੀ, ਜਿਸ ਕਰਕੇ ਦਸਵੀਂ ਕਰਨ ਤੋਂ ਬਾਅਦ ਪਰਿਵਾਰ ਵੱਲੋਂ ਉਸ ਨੂੰ ਕੌਮਾਂਤਰੀ ਹੈਮਰ ਥਰੋਅਰ ਬਣਾਉਣ ਲਈ ਸਪੋਰਟਸ ਕਾਲਜ ਜਲੰਧਰ ’ਚ ਦਾਖ਼ਲ ਕਰਵਾਇਆ ਗਿਆ ਪਰ ਖੇਡ ਕਰੀਅਰ ਦੌਰਾਨ ਉਸ ਦਾ ਗ਼ਲਤ ਬੰਦਿਆਂ ਨਾਲ ਉੱਠਣ-ਬੈਠਣ ਹੋ ਗਿਆ। ਇਸ ਤੋਂ ਬਾਅਦ ਪਿਤਾ ਵੱਲੋਂ ਉਸ ਨੂੰ ਸਪੀਡ ਫੰਡ ਸਪੋਰਟਸ ਅਕਾਡਮੀ ਲੁਧਿਆਣਾ ’ਚ ਸ਼ਿਫਟ ਕਰ ਦਿੱਤਾ ਗਿਆ ਪਰ ਲੁਧਿਆਣਾ ’ਚ ਤਾਇਨਾਤ ਪਿਤਾ ਨੂੰ ਫਿਲੌਰ ’ਚ ਪੁਲਿਸ ਟਰੇਨਿੰਗ ਕਰਨ ਜਾਣਾ ਪਿਆ, ਜਿਸ ਤੋਂ ਬਾਅਦ ਉਹ ਇਕ ਵਾਰ ਫੇਰ ਪਿਤਾ ਦੀ ਨਿਗਰਾਨੀ ਤੋਂ ਆਜ਼ਾਦ ਹੋ ਗਿਆ। ਇਸ ਤੋਂ ਬਾਅਦ ਉਸ ਦੀ ਜ਼ਿੰਦਗੀ ਅਜਿਹੀ ਕੁਰਾਹੇ ਪਈ ਕਿ ਆਖ਼ਰ ਉਹ ਦੂਜੇ ਗੈਂਗਸਟਰ ਸਾਥੀ ਜੱਸੀ ਨਾਲ ਬੰਗਾਲ ’ਚ ਪੁਲਿਸ ਮੁਕਾਬਲੇ ’ਚ ਮਾਰਿਆ ਗਿਆ। ਕੌਮੀ ਪੱਧਰ ’ਤੇ ਹੈਮਰ ਥਰੋਅ ਭਾਵ ਸੰਗਲੀਵਾਲਾ ਗੋਲਾ ਸੁੱਟਣ ਵਾਲਾ ਜੈਪਾਲ ਭੁੱਲਰ ਉਦੋਂ ਸੁਰਖ਼ੀਆਂ ’ਚ ਆਇਆ ਸੀ ਜਦੋਂ ਉਸ ਵੱਲੋਂ ਹਿਮਾਚਲ ਦੇ ਪਰਵਾਣੂ ’ਚ ਰੌਕੀ ਦਾ ਕਤਲ ਕੀਤਾ ਗਿਆ। 9 ਜੂਨ ਨੂੰ ਕੋਲਕਾਤਾ ’ਚ ਜੈਪਾਲ ਤੇ ਉਸ ਦਾ ਸਾਥੀ ਜੱਸੀ ਬੰਗਾਲ ਤੇ ਪੰਜਾਬ ਪੁਲੀਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਹੋਏ ਮੁਕਾਬਲੇ ’ਚ ਮਾਰੇ ਗਏ। ਉਸ ਨਾਲ ਮਾਰਿਆ ਗਿਆ ਜਸਪ੍ਰੀਤ ਸਿੰਘ ਜੱਸੀ ਵੀ ਰੈਸਲਰ ਸੀ। ਖੇਡ ਪ੍ਰੇਮੀ ਹੋਣ ਕਰਕੇ ਉਹ ਇਲਾਕੇ ’ਚ ਹਰ ਸਾਲ ਪੰਜਾਬ ਪੱਧਰੀ ਫੁਟਬਾਲ ਟੂਰਨਾਮੈਂਟ ਕਰਵਾਇਆ ਕਰਦਾ ਸੀ। ਉਹ ਚੂਨੀ ਨੇੜਲੇ ਪਿੰਡ ਟੋਡਰ ਮਾਜਰਾ ਦਾ ਵਸਨੀਕ ਸੀ ਪਰ ਹੁਣ ਉਹ ਖਰੜ ’ਚ ਰਹਿ ਰਿਹਾ ਸੀ।
ਵਧੀਆ ਗੋਲਾ ਸੁੱਟਦਾ ਰਿਹਾ ਸੀ ਸ਼ੇਰਾ ਖੁੱਬ
ਜੈਪਾਲ ਭੁੱਲਰ ਦਾ ਸੀਨੀਅਰ ਗੈਂਗਸਟਰ ਸਾਥੀ ਗੁਰਸ਼ਹੀਦ ਸਿੰਘ ਉਰਫ਼ ਸ਼ੇਰਾ ਖੁੱਬਣ ਵੀ ਨੈਸ਼ਨਲ ਪੱਧਰ ’ਤੇ ਚੰਗੀ ਦੂਰੀ ’ਤੇ ਗੋਲਾ ਸੁੱਟਦਾ ਹੁੰਦਾ ਸੀ। ਸ਼ੇਰਾ ਖੁੱਬਣ 2012 ’ਚ ਪੁਲਿਸ ਨਾਲ ਹੋਏ ਇਨਕਾਊਂਟਰ ’ਚ ਮਾਰਿਆ ਗਿਆ ਸੀ। ਜੈਪਾਲ ਭੁੱਲਰ ਤੇ ਸ਼ੇਰਾ ਖੱੁਬਣ ਦੀ ਪਹਿਲੀ ਮੁਲਾਕਾਤ ਵੀ ਫ਼ਿਰੋਜ਼ਪੁਰ ’ਚ ਨੈਸ਼ਨਲ ਟੂਰਨਾਮੈਂਟ ਖੇਡਣ ਸਮੇਂ ਹੋਈ ਸੀ, ਜਿਹੜੀ ਬਾਅਦ ’ਚ ਗੂੜ੍ਹੀ ਦੋਸਤੀ ’ਚ ਬਦਲ ਗਈ ਸੀ। ਸ਼ੇਰਾ ਖੁੱਬਣ ਦੀ ਮੌਤ ਤੋਂ ਬਾਅਦ ਇਸ ਗੈਂਗ ਨੂੰ ਚਲਾਉਣ ਵਾਲਾ ਤੀਰਥ ਢਿੱਲਵਾਂ ਵੀ ਪੰਜਾਬ ਸਟਾਇਲ ਕਬੱਡੀ ਦਾ ਨਾਮੀ ਰੇਡਰ ਸੀ। ਤੀਰਥ ਢਿੱਲਵਾਂ ਉਦੋਂ ਗੈਂਗਸਟਰ ਬਣਿਆ ਜਦੋਂ ਉਸ ਵੱਲੋਂ ਨਸ਼ੇ ਦਾ ਸ਼ਿਕਾਰ ਹੋਏ ਆਪਣੇ ਜੀਜੇ ਦਾ ਕਤਲ ਕਰ ਦਿੱਤਾ ਗਿਆ। ਜੀਜੇ ਦੇ ਕਤਲ ਤੋਂ ਬਾਅਦ ਫ਼ਰੀਦਕੋਟ ਜੇਲ੍ਹ ’ਚ ਤੀਰਥ ਦੀ ਮੁਲਾਕਾਤ ਸ਼ੇਰਾ ਖੁੱਬਣ ਨਾਂ ਦੇ ਗੈਂਗਸਟਰ ਨਾਲ ਹੋਈ ਸੀ।

ਅਰਜੁਨਾ ਐਵਾਰਡੀ ਜਗਦੀਸ਼ ਭੋਲਾ

 

ਅਰਜੁਨਾ ਐਵਾਰਡੀ ਭਲਵਾਨ ਜਗਦੀਸ਼ ਭੋਲਾ ਜਿਹੜਾ ਨਸ਼ੇ ਦੇ ਰੈਕਟ ’ਚ ਫਸਣ ਤੋਂ ਪਹਿਲਾਂ ਪੰਜਾਬ ਪੁਲਿਸ ’ਚ ਡੀਐੱਸਪੀ ਦੇ ਰੈਂਕ ’ਤੇ ਬਿਰਾਜਮਾਨ ਸੀ ਪਰ ਏਸ਼ੀਅਨ ਚੈਂਪੀਅਨਸ਼ਿਪ ਦਿੱਲੀ-1991 ’ਚ ਸਿਲਵਰ ਮੈਡਲ ਜਿੱਤਣ ਵਾਲੇ ਜਗਦੀਸ਼ ਭੋਲਾ ਨੂੰ ਸਾਲ-2008 ’ਚ ਮੁੰਬਈ ਪੁਲਿਸ ਵਲੋਂ ਡਰੱਗ ਮਾਮਲੇ ’ਚ ਫੜੇ ਜਾਣ ਤੋਂ ਬਾਅਦ ਉਸ ਤੋਂ ਜਿੱਥੇ ਅਰਜੁਨਾ ਐਵਾਰਡ ਦਾ ਖਿਤਾਬ ਵਾਪਸ ਲੈ ਲਿਆ ਗਿਆ ,ਉੱਥੇ ਪੰਜਾਬ ਪੁਲਿਸ ਵੱਲੋਂ ਡੀਐੱਸਪੀ ਦੀ ਪੋਸਟ ਤੋਂ ਸਸਪੈਂਡ ਕਰ ਦਿੱਤਾ ਗਿਆ। ਇਸ ਸਮੇਂ ਜੇਲ੍ਹ ’ਚ ਬੰਦ ਜਗਦੀਸ਼ ਭੋਲਾ ਨੂੰ 2015 ’ਚ ਪੰਜਾਬ ਪੁਲਿਸ ਵੱਲੋਂ ਮੁੱਕੇਬਾਜ਼ ਰਾਮ ਸਿੰਘ ਨਾਲ ਨਸ਼ੇ ਦੀ ਵੱਡੀ ਖੇਪ ਸਮੇਤ ਗਿ੍ਰਫ਼ਤਾਰ ਕੀਤਾ ਸੀ, ਜਿਸ ਦੀ ਆਲਮੀ ਮੰਡੀ ’ਚ ਕੀਮਤ 700 ਕਰੋੜ ਆਂਕੀ ਗਈ ਸੀ।