PreetNama
ਖੇਡ-ਜਗਤ/Sports News

Emmy Awards 2021: ‘ਦਿ ਕ੍ਰਾਊਨ’ ਤੇ ‘ਟੇਡ ਲਾਸਸੋ’ ਨੇ ਮਚਾਈ ਧਮਾਲ, ਇਹ ਰਹੀ ਜੇੇਤੂਆਂ ਦੀ ਸੂਚੀ

 73ਵੇਂ ਐਮੀ ਐਵਾਰਡਜ਼ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ‘ਚ ‘ਦਿ ਕ੍ਰਾਊਨ’ ਨੂੰ ਕਈ ਕੈਟੇਗਰੀ ‘ਚ ਨੋਮੀਨੇਟ ਕੀਤਾ ਗਿਆ ਸੀ। ਇਨ੍ਹਾਂ ‘ਚ ਉਸ ਨੇ ਸਾਰੇ ਮੁੱਖ ਡਰਾਮਾ ਕੈਟੇਗਰੀ ‘ਚ ਐਵਾਰਡ ਜਿੱਤ ਕੇ ਤਹਿਲਕਾ ਮਚਾ ਦਿੱਤਾ। ਬੈਸਟ ਡਰਾਮਾ ਸੀਰੀਜ ਤੋਂ ਲੈ ਕੇ ਬੈਸਟ ਅਦਾਕਾਰ ਤੇ ਬੈਸਟ ਅਦਾਕਾਰ ਇਨ੍ਹਾਂ ਸਪੋਟਿੰਗ ਰੋਲ ਵਰਗੀਆਂ ਮੁੱਖ ਕੈਟੇਗਰੀ ‘ਚ ‘ਦਿ ਕ੍ਰਾਊਨ’ ਨੇ ਐਵਾਰਡਜ਼ ਜਿੱਤੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਸ ਪ੍ਰੋਗਰਾਮ ਦਾ ਆਯੋਜਨ ਕੋਰੋਨਾ ਦੀ ਵਜ੍ਹਾ ਨਾਲ ਵਰਚੂਅਲ ਆਯੋਜਿਤ ਕੀਤਾ ਗਿਆ ਸੀ ਪਰ ਇਸ ਵਾਰ ਹਾਲਾਤ ‘ਚ ਸੁਧਾਰ ਦੇਖਦੇ ਹੋਏ ਐਮੀ ਐਵਾਰਡਜ਼ ‘ਚ ਪਹਿਲਾਂ ਵਰਗਾ ਹੀ ਮਾਹੌਲ ਦੇਖਣ ਨੂੰ ਮਿਲਿਆ।

ਟੇਡ ਲਾਸਸੋ ਨੂੰ 13 ਕੈਟੇਗਰੀ ‘ਚ ਨਾਮੀਨੇਟ ਕੀਤਾ ਗਿਆ ਸੀ ਤੇ ਇਸ ਸਾਲ ਦੇ ਈਵੈਂਟ ‘ਚ ਇਸ ਸ਼ੋਅ ਨੇ ਕਮਾਲ ਕਰ ਦਿੱਤਾ। ਇਹ ਐਵਾਰਡ ਅਮਰੀਕਾ ਦੇ ਲਾਸ ਏਂਜਲਸ ‘ਚ ਇਕ ਇੰਡੋਰ-ਆਊਟਡੋਰ ਵੈਨਿਊ ‘ਚ ਆਯੋਜਿਤ ਕੀਤਾ ਗਿਆ ਸੀ। ਤਾਂ ਚੱਲੋ ਦੱਸਦੇ ਹਾਂ ਤੁਹਾਨੂੰ ਇਸ ਸਾਲ ਦੇ ਵਿਨਰਜ਼ ਦੇ ਨਾਂ।

ਆਊਟਸਟੈਂਡਿੰਗ ਲੀਡ ਐਕਟਰ (ਕਾਮੇਡੀ): ਜੇਸਨ ਸੁਡੇਕਿਸ

ਆਊਟਸਟੈਂਡਿੰਗ ਰਾਈਟਿੰਗ ਫਾਰ ਆ ਕਾਮੇਡੀ ਸੀਰੀਜ : ਲੂਸੀਆ, ਪਾਲ ਤੇ ਜੇਨ ਸਟਾਸਕੀ (ਹੈਕਸ)

ਰਾਈਟਿੰਗ ਕਾਮੇਡੀ ਸੀਰੀਜ਼ : ਹੈਕਸ

ਵੈਰਾਇਟੀ ਟਾਕ ਸੀਰੀਜ਼ : ਲਾਸਟ ਵੀਕ ਟੂਨਾਈਟ ਵਿਦ ਜਾਨ ਆਲੀਵਰ

ਟੈਲੀਵਿਜ਼ਨ ਮੂਵੀ : ਡਾਲੀ ਪਾਟਰਨ ਕ੍ਰਿਸਮਸ ਆਨ ਦਿ ਸਕਵਾਇਰ

ਆਊਟਸਟੈਂਡਿੰਗ ਸਪੋਰਟਿੰਗ ਅਦਾਕਾਰਾ ਕਾਮੇਡੀ ਸੀਰੀਜ : ਹਨਾ ਵਡਿੰਘਮ

ਆਊਟਸਟੈਂਡਿੰਗ ਸਪੋਰਟਿੰਗ ਅਦਾਕਾਰ ਇਨ ਐਂਧੋਲਾਜੀ ਸੀਰੀਜ਼ ਜਾਂ ਫਿਲਮ

ਆਊਟਸਟੈਂਡਿੰਗ ਰਾਈਟਿੰਗ ਫਾਰ ਡਰਾਮਾ ਸੀਰੀਜ਼ : ਪੀਟਰ ਮਾਰਗਨ

ਆਊਟਸਟੈਂਡਿੰਗ ਸਪੋਰਟਿੰਗ ਅਦਾਕਾਰਾ ਇਨ ਡਰਾਮਾ ਸੀਰੀਜ਼ : ਗਿਲੀਅਨ ਐਂਡਰਸਨ

Related posts

ਹੁਣ ਆਲਰਾਊਂਡਰ ਵਿਜੈ ਸ਼ੰਕਰ ਵਿਸ਼ਵ ਕੱਪ ਤੋਂ ਬਾਹਰ, ਮਿਅੰਕ ਅਗਰਵਾਲ ਦੀ ਚਮਕੇਗੀ ਕਿਸਮਤ

On Punjab

ਜਦੋਂ ‘ਹਾਕੀ ਦੇ ਜਾਦੂਗਰ’ ਨੇ ਹਿਟਲਰ ਦੀ ਪੇਸ਼ਕਸ਼ ਠੁਕਰਾਈ, ਜਨਮ ਦਿਨ ‘ਤੇ ਪੇਸ਼ ‘ਏਬੀਪੀ ਸਾਂਝਾ’ ਦੀ ਖਾਸ ਰਿਪੋਰਟ

On Punjab

ਇਟਲੀ ਦੇ ਫੁੱਟਬਾਲ ਖਿਡਾਰੀ ਲਿਓਨਾਰਦੋ ਸਪਿੰਨਾਜੋਲਾ ਦਾ ਫਿਨਲੈਂਡ ‘ਚ ਹੋਵੇਗਾ ਆਪ੍ਰੇਸ਼ਨ

On Punjab