44.02 F
New York, US
April 25, 2024
PreetNama
ਖੇਡ-ਜਗਤ/Sports News

ਜਦੋਂ ‘ਹਾਕੀ ਦੇ ਜਾਦੂਗਰ’ ਨੇ ਹਿਟਲਰ ਦੀ ਪੇਸ਼ਕਸ਼ ਠੁਕਰਾਈ, ਜਨਮ ਦਿਨ ‘ਤੇ ਪੇਸ਼ ‘ਏਬੀਪੀ ਸਾਂਝਾ’ ਦੀ ਖਾਸ ਰਿਪੋਰਟ

ਨਵੀਂ ਦਿੱਲੀ: ਮੇਜਰ ਧਿਆਨ ਚੰਦ ਦਾ ਨਾਂ ਪੂਰੀ ਦੁਨੀਆ ‘ਚ ਹਾਕੀ ਦੇ ਜਾਦੂਗਰ ਵਜੋਂ ਮਸ਼ਹੂਰ ਹੈ। ਜਿਸ ਨੇ ਇਸ ਖਿਡਾਰੀ ਦੀ ਖੇਡ ਵੇਖੀ, ਉਹ ਬੱਸ ਵੇਖਦਾ ਹੀ ਰਹਿ ਗਿਆ। ਚਾਹੇ ਫੇਰ ਉਹ ਜਰਮਨ ਦਾ ਤਾਨਾਸ਼ਾਹ ਹਿਟਲਰ ਸੀ ਜਾਂ ਅਮਰੀਕਨ ਦਿੱਗਜ ਡੌਨ ਬ੍ਰੈਡਮੈਨ। 29 ਅਗਸਤ ਨੂੰ ਭਾਰਤ ‘ਚ ਹਾਕੀ ਦੇ ਇਸ ਮਹਾਨ ਖਿਡਾਰੀ ਦੇ ਜਨਮ ਦਿਨ ਮੌਕੇ ਰਾਸ਼ਟਰੀ ਖੇਡ ਦਿਹਾੜਾ ਮਨਾਇਆ ਜਾਂਦਾ ਹੈ।

29 ਅਗਸਤ, 1905 ਨੂੰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਜਿਸ ਨੂੰ ਹੁਣ ਪ੍ਰਯਾਗਰਾਜ ਕਿਹਾ ਜਾਂਦਾ ਹੈ, ‘ਚ ਧਿਆਨ ਚੰਦ ਦਾ ਜਨਮ ਹੋਇਆ ਸੀ। ਅਜਿਹਾ ਕਿਹਾ ਜਾਂਦਾ ਹੈ ਕਿ ਇੰਟਰਨੈਸ਼ਨਲ ਹਾਕੀ ‘ਚ ਹੁਣ ਤਕ ਧਿਆਨ ਚੰਦ ਦੇ ਮੁਕਾਬਲੇ ਦਾ ਖਿਡਾਰੀ ਨਹੀਂ ਆਇਆ। ਜਦੋਂ ਉਹ ਮੈਦਾਨ ‘ਚ ਉਤਰਦੇ ਸੀ ਤਾਂ ਮਨੋਂ ਗੇਂਦ ਉਨ੍ਹਾਂ ਦੀ ਹਾਕੀ ਸਟਿਕ ਨਾਲ ਚਿਪਕ ਜਾਂਦੀ ਸੀ। ਧਿਆਨ ਚੰਦ ਨੇ ਸਾਲ 1928, 1932 ਤੇ 1936 ‘ਚ ਓਲਪਿੰਕ ਗੇਮਸ ‘ਚ ਭਾਰਤ ਦੀ ਨੁਮਾਇੰਦਗੀ ਕੀਤੀ। ਤਿੰਨਾਂ ਓਲੰਪਿਕ ਸਾਲਾਂ ‘ਚ ਭਾਰਤ ਨੇ ਗੋਲਡ ਮੈਡਲ ਆਪਣੇ ਨਾਂ ਕੀਤਾ ਸੀ।16 ਸਾਲ ‘ਚ ਭਾਰਤੀ ਫੌਜ ‘ਚ ਭਰਤੀ ਹੋਣ ਵਾਲੇ ਹਾਕੀ ਦੇ ਜਾਦੂਗਰ ਦਾ ਅਸਲ ਨਾਂ ‘ਧਿਆਨ ਸਿੰਘ’ ਸੀ। ਉਹ ਆਪਣੀ ਖੇਡ ਨੂੰ ਸੁਧਾਰਨ ਲਈ ਸਿਰਫ ਚੰਨ ਦੀ ਰੋਸ਼ਨੀ ‘ਚ ਪ੍ਰੈਕਟਿਸ ਕਰਦੇ ਸੀ। ਉਨ੍ਹਾਂ ਨੂੰ ਅਸਕਰ ਲੋਕਾਂ ਨੇ ਚੰਦ ਦੀ ਰੋਸ਼ਨੀ ‘ਚ ਹਾਕੀ ਦੀ ਪ੍ਰੈਕਟਿਸ ਕਰਦਿਆਂ ਵੇਖਿਆ ਸੀ। ਚੰਨ ਦੀ ਰੌਸ਼ਨੀ ‘ਚ ਆਪਣੇ ਆਪ ਨੂੰ ਤਰਾਸ਼ਣ ਕਰਕੇ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਦੇ ਨਾਂ ਨਾਲ ‘ਚੰਨ’ ਜੋੜ ਦਿੱਤਾ ਤੇ ਨਾਂ ਪੈ ਗਿਆ ਧਿਆਨ ਚੰਦ।
ਆਪਣੀ ਕਰੜੀ ਮਿਹਨਤ ਤੋਂ ਬਾਅਦ ਧਿਆਨ ਚੰਦ ਨੇ ਹਾਕੀ ‘ਤੇ ਅਜਿਹੀ ਪਕੜ ਬਣਾਈ ਕਿ ਗੇਂਦ ਉਨ੍ਹਾਂ ਕੋਲ ਆਉਂਦੀ ਸੀ ਤਾਂ ਉਹ ਬਾਲ ਨੂੰ ਵਿਰੋਧੀਆਂ ਤਕ ਜਾਣ ਦਾ ਮੌਕਾ ਨਹੀਂ ਦਿੰਦੇ ਸੀ। ਐਮਸਟਰਡਮ ‘ਚ ਸਾਲ 1928 ‘ਚ ਹੋਏ ਓਲੰਪਿਕ ‘ਚ ਧਿਆਨ ਚੰਦ ਨੇ ਸਭ ਤੋਂ ਜ਼ਿਆਦਾ ਗੋਲ ਕੀਤੇ ਸੀ। ਇੱਥੇ ਉਨ੍ਹਾਂ ਨੇ ਕੁੱਲ 14 ਗੋਲ ਕਰ ਟੀਮ ਨੂੰ ਗੋਲਡ ਮੈਡਲ ਜਿਤਾਇਆ ਸੀ। ਇਸ ਤੋਂ ਬਾਅਦ ਇੱਕ ਸਥਾਨਕ ਪੱਤਰਕਾਰ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਧਿਆਨ ਚੰਦ ਖੇਡਦੇ ਹਨ, ਉਹ ਜਾਦੂ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਹੈ।ਉਨ੍ਹਾਂ ਦੇ ਕਮਾਲ ਦੀ ਖੇਡ ਕਰਕੇ ਨੀਦਰਲੈਂਡ ਦੀ ਟੀਮ ਨੂੰ ਉਨ੍ਹਾਂ ‘ਤੇ ਸ਼ੱਕ ਵੀ ਹੋਇਆ ਜਿਸ ਕਰਕੇ ਧਿਆਨ ਚੰਦ ਦੀ ਸਟਿਕ ਤੋੜ ਕੇ ਤਸੱਲੀ ਕੀਤੀ ਗਈ ਕਿ ਕਿਤੇ ਸਟਿਕ ‘ਚ ਕੋਈ ਚੁੰਬਕ ਤਾਂ ਨਹੀਂ। ਮੇਜਰ ਦੀ ਟੀਮ ਨੇ ਸਾਲ 1935 ‘ਚ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦਾ ਦੌਰਾ ਕੀਤਾ ਸੀ। ਇੱਥੇ ਉਨ੍ਹਾਂ ਨੇ 48 ਮੈਚ ਖੇਡੇ ਸੀ ਜਿਸ ‘ਚ ਉਨ੍ਹਾਂ ਨੇ 201 ਗੋਲ ਕੀਤੇ। ਕ੍ਰਿਕਟ ਦਿੱਗਜ ਡੌਨ ਬ੍ਰੈਡਮੈਨ ਵੀ ਧਿਆਨ ਚੰਦ ਦੀ ਖੇਡ ਵੇਖ ਕੇ ਹੈਰਾਨ ਹੋ ਗਏ। ਮੈਚ ਵੇਖਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਇਹ ਹਾਕੀ ‘ਚ ਇੰਝ ਗੋਲ ਕਰਦੇ ਹਨ ਜਿਵੇਂ ਅਸੀਂ ਕ੍ਰਿਕਟ ‘ਚ ਦੌੜਾਂ ਬਣਾਉਂਦੇ ਦੱਸ ਦਈਏ ਕਿ ਸਾਲ 1936 ‘ਚ ਬਰਲਿਨ ਓਲੰਪਿਕ ਦੌਰਾਨ ਧਿਆਨ ਚੰਦ ਦਾ ਜਾਦੂ ਦੇਖਣ ਨੂੰ ਮਿਲਿਆ। ਇੱਥੇ ਵੀ ਭਾਰਤ ਨੇ ਗੋਲਡ ਮੈਡਲ ਜਿੱਤਿਆ। ਧਿਆਨ ਚੰਦ ਦੀ ਖੇਡ ਨੂੰ ਵੇਖ ਹਿਟਲਰ ਇੰਨਾ ਪ੍ਰਭਾਵਿਤ ਹੋਇਆ ਕਿ ਉਨ੍ਹਾਂ ਨੇ ਜਰਮਨੀ ਲਈ ਖੇਡਣ ਦਾ ਆਫਰ ਦਿੱਤਾ ਜਿਸ ਨੂੰ ਮੇਜਰ ਧਿਆਨ ਚੰਦ ਨੇ ਠੁਕਰਾ ਦਿੱਤਾ। ਉਨ੍ਹਾਂ ਨੇ ਖੁਦ ਨੂੰ ਭਾਰਤੀ ਖਿਡਾਰੀ ਕਹਿਲਾਉਣਾ ਹੀ ਬਿਹਤਰ ਸਮਝਿਆ।

Related posts

ਟੋਕਿਓ ਓਲੰਪਿਕ ‘ਚ ਟੀਮ ਨੂੰ ਗੋਲਡ ਦਿਵਾਉਣਾ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਦਾ ਟੀਚਾ

On Punjab

ਇੰਗਲੈਂਡ ਨੂੰ ਚੈਂਪੀਅਨ ਬਣਾਉਣ ਮਗਰੋਂ ICC ਨੇ ਬਦਲੇ ਨਿਯਮ

On Punjab

ਪੰਜਾਬੀ ਖਿਡਾਰੀ ਪ੍ਰਿੰਸਪਾਲ ਨੇ ਗੱਢੇ ਅਮਰੀਕਾ ‘ਚ ਝੰਡੇ

On Punjab