47.44 F
New York, US
April 18, 2024
PreetNama
ਸਿਹਤ/Health

Coconut Water Benefits: ਨਾਰੀਅਲ ਪਾਣੀ ਹੁੰਦਾ ਬੇਹੱਦ ਫਾਇਦੇਮੰਦ, ਜਾਣੋ ਇਸ ਦੇ ਹੈਰਾਨ ਕਰਨ ਵਾਲੇ ਫਾਇਦੇ

ਨਾਰੀਅਲ ਪਾਣੀ ‘ਚ ਵਿਟਾਮਿਨ, ਪੋਟਾਸ਼ੀਅਮ, ਫਾਈਬਰ, ਕੈਲਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਤੇ ਖਣਿਜ ਬਹੁਤ ਜ਼ਿਆਦਾ ਹੁੰਦੇ ਹਨ। ਇਹੀ ਕਾਰਨ ਹੈ ਕਿ ਨਾਰੀਅਲ ਸਿਹਤ ਲਈ ਬਹੁਤ ਵਧੀਆ ਸਾਬਤ ਹੋ ਸਕਦਾ ਹੈ। ਸਭ ਤੋਂ ਚੰਗੀ ਗੱਲ ਇਹ ਹੈ ਕਿ ਨਾਰੀਅਲ ਵਿੱਚ ਚਰਬੀ ਤੇ ਕੋਲੈਸਟ੍ਰੋਲ ਨਹੀਂ ਹੁੰਦਾ ਤੇ ਇਸ ਗੁਣ ਕਾਰਨ, ਇਹ ਮੋਟਾਪਾ ਘੱਟ ਕਰਦਾ ਹੈ। ਆਓ ਜਾਣਦੇ ਹਾਂ ਨਾਰੀਅਲ ਪਾਣੀ ਦੇ ਹੋਰ ਫਾਇਦਿਆਂ ਬਾਰੇ।

1. ਹਾਈ ਬਲੱਡ ਪ੍ਰੈਸ਼ਰ ਕੰਟਰੋਲ – ਜਿਨ੍ਹਾਂ ਲੋਕਾਂ ਨੂੰ ਅਕਸਰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਨਾਰੀਅਲ ਪਾਣੀ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਨਾਰੀਅਲ ਦੇ ਪਾਣੀ ਵਿੱਚ ਮੌਜੂਦ ਵਿਟਾਮਿਨ ਸੀ, ਮੈਗਨੀਸ਼ੀਅਮ ਤੇ ਪੋਟਾਸ਼ੀਅਮ ਕਰਕੇ ਬਲੱਡ ਪ੍ਰੈਸ਼ਰ ਆਮ ਰਹਿੰਦਾ ਹੈ।

2. ਭਾਰ ਘਟਾਏ- ਭਾਰ ਘਟਾਉਣ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਆਪਣੀ ਖੁਰਾਕ ਵਿੱਚ ਨਾਰੀਅਲ ਪਾਣੀ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਨਾਰੀਅਲ ਪਾਣੀ ਵਿੱਚ ਘੱਟ ਕੈਲੋਰੀ ਹੋਣ ਕਾਰਨ ਜੰਕ ਫੂਡ ਖਾਣ ਦੀ ਲਾਲਸਾ ਬਹੁਤ ਘੱਟ ਹੁੰਦੀ ਹੈ।

3. ਚਮੜੀ ਲਈ ਫਾਇਦੇਮੰਦ – ਨਾਰੀਅਲ ਪਾਣੀ ਨਾ ਸਿਰਫ ਸਿਹਤ ਲਈ, ਬਲਕਿ ਚਮੜੀ ਨੂੰ ਸੁੰਦਰ ਬਣਾਉਣ ਲਈ ਵੀ ਫੇਮਸ ਹੈ। ਜਿਹੜੇ ਲੋਕ ਚਿਹਰੇ ‘ਤੇ ਮੁਹਾਸੇ ਹੋਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ, ਉਨ੍ਹਾਂ ਨੂੰ ਰਾਤ ਭਰ ਚਿਹਰੇ ‘ਤੇ ਨਾਰੀਅਲ ਪਾਣੀ ਲਾਉਣਾ ਚਾਹੀਦਾ ਹੈ ਤੇ ਸਵੇਰੇ ਇਸ ਨੂੰ ਧੋਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਸੀਂ ਮੁਹਾਸੇ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

4. ਸਰੀਰ ਨੂੰ ਰੱਖਦਾ ਹਾਈਡ੍ਰੇਟ- ਰੋਜ਼ਾਨਾ ਨਾਰੀਅਲ ਪਾਣੀ ਪੀਣ ਨਾਲ ਸਰੀਰ ਹਾਈਡ੍ਰੇਟਿਡ ਰਹਿੰਦਾ ਹੈ ਤੇ ਇਸ ਦੇ ਨਾਲ ਹੀ ਸਰੀਰ ਵਿੱਚ ਗਲੂਕੋਜ਼ ਦਾ ਪੱਧਰ ਵੀ ਨਾਰਮਲ ਰਹਿੰਦਾ ਹੈ।

5. ਇਮਿਊਨ ਸਿਸਟਮ ਬਿਹਤਰ ਬਣਾਉਂਦਾ- ਨਾਰੀਅਲ ਪਾਣੀ ਵਿੱਚ ਮੌਜੂਦ ਐਂਟੀ-ਆਕਸੀਡੈਂਟਸ, ਅਮੀਨੋ ਐਸਿਡ, ਐਨਜ਼ਾਈਮ, ਬੀ-ਕੰਪਲੈਕਸ ਵਿਟਾਮਿਨ ਤੇ ਵਿਟਾਮਿਨ ਸੀ ਇਮਿਊਨ ਸਿਸਟਮ ਲਈ ਵਧੀਆ ਹੁੰਦੇ ਹਨ।

6. ਇਨਸੌਮਨੀਆ ਤੋਂ ਰਾਹਤ- ਰਾਤ ਦੇ ਖਾਣੇ ਤੋਂ ਬਾਅਦ ਅੱਧਾ ਗਲਾਸ ਨਾਰੀਅਲ ਪਾਣੀ ਰੋਜ਼ਾਨਾ ਪੀਣ ਨਾਲ ਤੁਹਾਨੂੰ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ।

7. ਪੇਟ ਦੀਆਂ ਬਿਮਾਰੀਆਂ ਲਈ- ਪੇਟ ਵਿਚ ਦਰਦ, ਐਸਿਡਿਟੀ, ਅਲਸਰ, ਕੋਲਾਈਟਸ, ਅੰਤੜੀ ਦੀ ਸੋਜਸ਼ ਤੋਂ ਰਾਹਤ ਲਈ ਖਾਲੀ ਪੇਟ ਨਾਰੀਅਲ ਪਾਣੀ ਪੀਣ ਨਾਲ ਬਹੁਤ ਜਲਦੀ ਰਾਹਤ ਮਿਲਦੀ ਹੈ। ਊਰਜਾ ਦਾ ਇੱਕ ਚੰਗਾ ਸਰੋਤ ਹੋਣ ਕਰਕੇ ਇਹ ਕਮਜ਼ੋਰੀ, ਥਕਾਵਟ, ਚੱਕਰ ਆਉਣਾ ਵਰਗੀਆਂ ਸਮੱਸਿਆਵਾਂ ਤੋਂ ਤੁਰੰਤ ਲਾਭ ਦਿੰਦਾ ਹੈ।

8. ਪੱਥਰਾਂ ਲਈ- ਕਿਡਨੀ ਦੇ ਮਰੀਜ਼ਾ ਨੂੰ ਵਧੇਰੇ ਤਰਲਾਂ ਦਾ ਸੇਵਨ ਕਰਨ ਲਈ ਕਿਹਾ ਜਾਂਦਾ ਹੈ ਤਾਂ ਜੋ ਪੱਥਰ ਪਿਸ਼ਾਬ ਰਾਹੀਂ ਲੰਘ ਸਕਣ। ਨਾਰਿਅਲ ਪਾਣੀ ਕਿਡਨੀ ਦੀ ਸਮੱਸਿਆ ਵਿਚ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਗੁਰਦੇ ਤੋਂ ਪੱਥਰੀ ਲਘਾਉਣ ਵਿੱਚ ਵੀ ਮਦਦ ਕਰਦਾ ਹੈ।

Related posts

ਰੋਜ਼ਾਨਾ ਸਿਗਰੇਟ ਪੀਣ ਨਾਲ ਹੋ ਸਕਦਾ Depression !

On Punjab

ਦੇਸ਼ ਦੇ 10 ਸੂਬਿਆਂ ‘ਚ ਫੈਲਿਆ ਬਰਡ ਫਲੂ, ਮੱਛੀ ਤੇ ਪਸ਼ੂ ਪਾਲਣ ਵਿਭਾਗ ਨੇ ਸਾਂਝੀ ਕੀਤੀ ਜਾਣਕਾਰੀ

On Punjab

ਰੋਜ਼ਾਨਾ 2 ਤੋਂ 3 ਵਾਰ 5 ਮਿੰਟ ਤਕ ਭਾਫ ਲੈਣ ਨਾਲ ਫੇਫੜਿਆਂ ’ਤੇ ਨਹੀਂ ਹੋਵੇਗਾ ਕੋਰੋਨਾ ਦਾ ਅਸਰ, ਜਾਣੋ ਸਹੀ ਤਰੀਕਾ

On Punjab