Chennai Express 2 : ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਦੀ ਮੁੱਖ ਭੂਮਿਕਾ ਵਾਲੀ ਫਿਲਮ ਚੇਂਨਈ ਐਕਸਪ੍ਰੈੱਸ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਫਿਲਮ ਦਾ ਡਾਇਰੈਕਸ਼ਨ ਰੋਹਿਤ ਸ਼ੈੱਟੀ ਨੇ ਕੀਤਾ ਸੀ ਅਤੇ ਫਿਲਮ ਵਿੱਚ ਸ਼ਾਹਰੁੱਖ ਅਤੇ ਦੀਪਿਕਾ ਦੇ ਵਿੱਚ ਦੀ ਕੈਮਿਸਟਰੀ ਇੰਨੀ ਜ਼ਬਰਦਸਤ ਸੀ ਕਿ ਦਰਸ਼ਕਾਂ ਪਾਗਲ ਹੀ ਹੋ ਗਏ ਸਨ। ਹਾਲ ਹੀ ਵਿੱਚ ਨੇਹਾ ਧੂਪੀਆ ਦੇ ਚੈਟ ਸ਼ੋਅ ਵਿੱਚ ਰੋਹਿਤ ਸ਼ੈੱਟੀ ਪਹੁੰਚੇ ਜਿੱਥੇ ਇਸ ਫਿਲਮ ਦੇ ਸੀਕਵਲ ਦੀ ਵੀ ਚਰਚਾ ਕੀਤੀ ਗਈ।
ਨੇਹਾ ਧੂਪੀਆ ਨੇ ਰੋਹੀ ਸ਼ੈੱਟੀ ਤੋਂ ਪੁੱਛਿਆ ਕਿ ਕੀ ਉਹ ਚੇਂਨਈ ਐਕਸਪ੍ਰੈੱਸ 2 ਬਣਾਉਣਗੇ ? ਅਤੇ ਜੇਕਰ ਬਣਾਉਣਗੇ ਤਾਂ ਇਸ ਵਿੱਚ ਲੀਡ ਰੋਲ ਵਿੱਚ ਕੌਣ ਹੋਵੇਗਾ ? ਰੋਹਿਤ ਨੇ ਇਸ ਸਵਾਲ ਦਾ ਦਿਲਚਸਪ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਇਸ ਦਾ ਦੂਜਾ ਪਾਰਟ ਬਣਾਉਂਦੇ ਹਨ ਤਾਂ ਉਸ ਵਿੱਚ ਲੀਡ ਰੋਲ ਵਿੱਚ ਕਾਰਤਕ ਆਰਿਆਨ ਅਤੇ ਸਾਰਾ ਅਲੀ ਖਾਨ ਨੂੰ ਲੈਣਗੇ।
ਉਝ ਕਾਰਤਕ ਅਤੇ ਸਾਰਾ ਦੀ ਜੋੜੀ ਲਵ ਆਜ ਕੱਲ੍ਹ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲੇਗੀ ਜਿਸ ਦਾ ਡਾਇਰੈਕਸ਼ਨ ਇਨਤਿਆਜ ਅਲੀ ਨੇ ਕੀਤਾ ਹੈ। ਇਸ ਵਿੱਚ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਾਰਤਕ ਇਸ ਸਮੇਂ ਕਿਆਰਾ ਅਡਵਾਣੀ ਦੇ ਨਾਲ ਭੂਲ ਭਲਈਆ 2 ਅਤੇ ਜਾਨਵੀ ਕਪੂਰ ਦੇ ਨਾਲ ਦੋਸਤਾਨਾ 2 ਵਿੱਚ ਕੰਮ ਕਰ ਰਹੇ ਹਨ। ਦੂਜੇ ਪਾਸੇ ਸਾਰਾ ਅਲੀ ਖਾਨ ਇਸ ਸਮੇਂ ਵਰੁਣ ਧਵਨ ਦੇ ਨਾਲ ਕੁਲੀ ਨੰਬਰ 1 ਵਿੱਚ ਕੰਮ ਕਰ ਰਹੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਆਨੰਦ ਐੱਲ ਰਾਏ ਦੀ ਫਿਲਮ ਅਤਰੰਗੀ ਰੇ ਵੀ ਸਾਇਨ ਕੀਤੀ ਹੈ ਜਿਸ ਵਿੱਚ ਉਨ੍ਹਾਂ ਦੇ ਨਾਲ ਅਕਸ਼ੇ ਕੁਮਾਰ ਅਤੇ ਧਨੁਸ਼ ਮੁੱਖ ਭੂਮਿਕਾਵਾਂ ਵਿੱਚ ਵਿਖਾਈ ਦੇਣਗੇ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਦੀਪਿਕਾ ਤੇ ਸ਼ਾਹਰੁਖ ਦੀ ਅਦਾਕਾਰੀ ਨੂੰ ਇਸ ਫਿਲਮ ਦੇ ਪਹਿਲੇ ਭਾਗ ‘ਚ ਕਾਫੀ ਪਸੰਦ ਕੀਤਾ ਗਿਆ ਸੀ। ਹੁਣ ਦੇਖਣਾ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਕੀ ਸਾਰਾ ਤੇ ਆਰਿਆਨ ਦੀ ਜੋੜੀ ਨੂੰ ਵ ਦਰਸ਼ਕ ਇੰਨਾ ਜ਼ਿਆਦਾ ਪਸੰਦ ਕਰਦੇ ਹਨ ਜਾਂ ਨਹੀਂ।