PreetNama
ਫਿਲਮ-ਸੰਸਾਰ/Filmy

Birthday Girl ਐਸ਼ਵਰਿਆ ਦਾ ਸਿਲਕ ਗਾਊਨ ਵਿੱਚ ਦਿਖਿਆ ਕਲਾਸੀ ਲੁਕ,ਦੇਖੋ ਸਟਨਿੰਗ ਅਵਤਾਰ

Aishwarya Look Stunning Silk Gown : ਐਸ਼ਵਰਿਆ ਰਾਏ ਬੱਚਨ ਆਪਣੇ ਸਟਾਈਲ ਸਟੇਟਮੈਂਟ ਨੂੰ ਹਮੇਸ਼ਾ ਮੈਨੇਜ ਕਰਕੇ ਰੱਖਦੀ ਹੈ। ਉਨ੍ਹਾਂ ਦਾ ਫੈਸ਼ਨ ਸੈਂਸ ਲੋਕਾਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਰਹਿੰਦਾ ਹੈ।ਹੁਣ ਐਸ਼ਵਰਿਆ ਦੀਆਂ ਨਵੀਆਂ ਤਸਵੀਰਾਂ ਚਰਚਾ ਵਿੱਚ ਬਣੀਆਂ ਹੋਈਆਂ ਹਨ।

ਐਸ਼ਵਰਿਆ ਰਾਏ ਨੇ ਸੋਸ਼ਲ ਮੀਡੀਆ ਤੇ ਆਪਣੀ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ।ਤਸਵੀਰਾਂ ਵਿੱਚ ਅਦਾਕਾਰਾ ਸਿਲਕ ਦਾ ਗਾਊਨ ਪਾਏ ਪਜ ਦਿੰਦੇ ਹੋਏ ਨਜ਼ਰ ਆ ਰਹੀ ਹੈ। ਨਿਊਡ ਮੇਕਅੱਪ ਅਤੇ ਓਪਨ ਹੇਅਰ ਉਨ੍ਹਾਂ ਦੇ ਲੁਕ ਨੂੰ ਕਾਮਪਲੀਮੈਂਟ ਕਰ ਰਿਹਾ ਹੈ।

ਤਸਵੀਰਾਂ ਸ਼ੇਅਰ ਕਰਕੇ ਅਦਾਕਾਰਾ ਨੇ ਲਿਖਿਆ ‘ ਧੋਲਚੲੜਟਿੳ ’ DolceVita IN Rome with Longines’ ਸਿਲਕ ਗਾਊਨ ਵਿੱਚ ਐਸ਼ਵਰਿਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਇਸ ਨਾਲ ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਐਸ਼ਵਰਿਆ ਨੇ ਹਾਲੀਵੁਡ ਫਿਲਮ ਮੈਲਿਫਿਸੇਂਟ : ਮਿਸਟੇਸ ਆਫ ਇਵਿਲ ਦੇ ਹਿੰਦੀ ਵਰਜਨ ਵਿੱਚ ਐਂਜੇਲਿਨਾ ਜਾਲੀ ਦੇ ਕਿਰਦਾਰ ਨੂੰ ਆਵਾਜ ਦਿੱਤੀ ਹੈ।

ਇਸ ਤੋਂ ਇਲਾਵਾ ਖਬਰ ਇਹ ਵੀ ਹੈ ਕਿ ਐਸ਼ਵਰਿਆ ਰਾਏ ਬੱਚਨ ਜਲਦ ਹੀ ਮਣੀਰਤਨਮ ਦੀ ਫਿਲਮ ਵਿੱਚ ਨਜ਼ਰ ਆ ਸਕਦੀ ਹੈ।

ਖਬਰਾਂ ਅਨੁਸਾਰ ਇਸ ਫਿਲਮ ਵਿੱਚ ਐਸ਼ਵਰਿਆ ਡਬਲ ਰੋਲ ਵਿੱਚ ਨਜ਼ਰ ਆ ਸਕਦੀ ਹੈ। ਪਹਿਲਾਂ ਤਾਂ ਉਹ ਰਾਣੀ ਮੰਦਾਕਿਨੀ ਦੇਵੀ ਅਤੇ ਦੂਜਾ ਕਿਰਦਾਰ ਤੇਲੁਗੂ ਸਟਾਰ ਮੋਹਨ ਬਾਬੂ ਦੀ ਪਤਨੀ ਦੇ ਰੋਲ ਵਿੱਚ ਦਿਖ ਸਕਦੀ ਹੈ।

ਹਾਲਾਂਕਿ ਫਿਲਮ ਦੀ ਆਫਿਸ਼ੀਅਲ ਅਨਾਊਂਸਮੈਂਟ ਅਜੇ ਨਹੀਂ ਹੋਈ ਹੈ। ਐਸ਼ਵਰਿਆ ਰਾਏ ਆਖਿਰੀ ਵਾਰ ਫਿਲਮ ਫਨੇ ਖਾਂ ਵਿੱਚ ਨਜ਼ਰ ਆਈ ਸੀ। ਫਿਲਮ ਵਿੱਚ ਰਾਜਕੁਮਾਰ ਰਾਓ ਅਤੇ ਅਨਿਲ ਕਪੂਰ ਮੁੱਖ ਰੋਲ ਵਿੱਚ ਸਨ।

Related posts

MTV VMAs ਸ਼ੋਅ ’ਚ ਸਾਰਿਆਂ ਸਾਹਮਣੇ ਹੱਥੋਪਾਈ ’ਤੇ ਉੱਤਰੇ ਮੇਗਨ ਫਾਕਸ ਦੇ ਬੁਆਏਫ੍ਰੈਂਡ ਮਸ਼ੀਨ ਗਨ ਅਤੇ ਬਾਕਸ ਕਾਨੋਰ ਮੈਕਗ੍ਰੇਗਰ, ਦੇਖੋ ਵੀਡੀਓ

On Punjab

KGF Actor Passes Away : KGF ਦੇ ਪ੍ਰਸਿੱਧ ਅਦਾਕਾਰ ਦਾ ਹੋਇਆ ਦੇਹਾਂਤ, ਬੈਂਗਲੁਰੂ ‘ਚ ਲਏ ਆਖ਼ਰੀ ਸਾਹ

On Punjab

Big things about Pathan : ਪਹਿਲੇ ਦਿਨ ਰਿਕਾਰਡ ਐਡਵਾਂਸ ਬੁਕਿੰਗ, 100 ਤੋਂ ਵੱਧ ਦੇਸ਼ਾਂ ‘ਚ ਰਿਲੀਜ਼ ਤੇ ਪਹਿਲਾ ਸ਼ੋਅ ਸਵੇਰੇ 6 ਵਜੇ

On Punjab