21.07 F
New York, US
January 30, 2026
PreetNama
ਫਿਲਮ-ਸੰਸਾਰ/Filmy

Birth Anniversary: ਬੇਪਨਾਹ ਹੁਸਨ ਦੀ ਮਲਿਕਾ….ਮਧੂਬਾਲਾ

madhubala-birthday-special: ਦੇਸ਼-ਦੁਨੀਆਂ ਦੇ ਲੋਕ ਅੱਜ ਵੈਨੇਂਟਾਇਨ ਡੇਅ ਦਾ ਜਸ਼ਨ ਮਨਾ ਰਹੇ ਹਨ। ਅੱਜ ਦੇ ਦਿਨ 85 ਸਾਲ ਪਹਿਲਾ ਹਿੰਦੀ ਫ਼ਿਲਮ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਅਦਾਕਾਰਾ ‘ਮਧੂਬਾਲਾ’ ਦਾ ਜਨਮ ਹੋਇਆ ਸੀ। ਮਧੂਬਾਲਾ ਹਿੰਦੀ ਸਿਨੇਮਾ ਘਰ ਦਾ ਇਸ ਤਰ੍ਹਾਂ ਦਾ ਨਾਂਅ ਹੈ, ਜਿਸ ਦਾ ਜ਼ਿਕਰ ਆਉਂਦੇ ਹੀ ਅੱਖਾਂ ਅੱਗੇ ਹਸੀਨ-ਜਹੀਨ ਚਹਿਰਾ ਘੁੰਮ ਜਾਂਦਾ ਹੈ। ਇਸ ਤਰ੍ਹਾਂ ਦੀ ਖੂਬਸੂਰਤੀ ਜਿਸ ਬਾਰ ਦੇਖਿਆ ਤਾਂ ਜਹਿਨ ਤੋਂ ਕੱਢਣਾ ਮੁਸ਼ਕਿਲ ਹੈ।ਮਧੂਬਾਲਾ ਦਾ ਜਨਮ 14 ਫਰਵਰੀ 1933 ਨੂੰ ਦਿੱਲੀ ਵਿਚ ਹੋਇਆ ਸੀ।

ਇਨ੍ਹਾਂ ਦੇ ਬਚਪਣ ਦਾ ਨਾਂ ‘ਮੁਮਤਾਜ ਜਹਾਂ ਦੇਹਲਵੀ’ ਸੀ। ਇਨ੍ਹਾਂ ਦੇ ਪਿਤਾ ਦਾ ਨਾਂ ਅਤਾਊਲਾਹ ਅਤੇ ਮਾਤਾ ਦਾ ਨਾਂ ਆਇਸ਼ਾ ਬੇਗਮ ਸੀ। ਸ਼ੁਰੂਆਤੀ ਦਿਨਾਂ ਵਿਚ ਇਨ੍ਹਾਂ ਦੇ ਪਿਤਾ ਪੇਸ਼ਾਵਰ ਦੀ ਇਕ ਤੰਬਾਕੂ ਫੈਕਟਰੀ ਵਿਚ ਕੰਮ ਕਰਦੇ ਸੀ। ਉਥੋਂ ਨੌਕਰੀ ਛੱਡ ਕੇ ਉਨ੍ਹਾਂ ਦੇ ਪਿਤਾ ਦਿੱਲੀ, ਅਤੇ ਉਥੋਂ ਮੁੰਬਈ ਚਲੇ ਗਏ, ਜਿਥੇ ਮਧੂਬਾਲਾ ਦਾ ਨਵਾਂ ਜਨਮ ਹੋਇਆ। ‘ਵੈਲੇਨਟਾਈਨ ਡੇਅ’ ਵਾਲੇ ਦਿਨ ਜਨਮੀ ਇਸ ਖੂਬਸੂਰਤ ਅਦਾਕਾਰਾ ਦੇ ਹਰ ਅੰਦਾਜ਼ ਵਿਚ ਪਿਆਰ ਝਲਕਦਾ ਸੀ।

ਆਪਣੀ ਮੁਸਕਾਨ ਨਾਲ ਕਰੋੜਾਂ ਲੋਕਾਂ ਦਾ ਦਿਲ ਜਿੱਤਣ ਵਾਲੀ ਮਧੂਬਾਲਾ 36 ਸਾਲ ਦੀ ਉਮਰ ‘ਚ ਹੀ ਦੁਨੀਆਂ ਨੂੰ ਅਲਵਿਦਾ ਕਹਿ ਗਈ।‘ਮਧੂਬਾਲਾ’ ਦਾ ਨਾਂ ਹਿੰਦੀ ਸਿਨੇਮਾ ਦੀ ਉਨ੍ਹਾਂ ਅਦਾਕਾਰਾ ਵਿਚ ਸ਼ਾਮਲ ਹੈ, ਜੋ ਪੂਰੀ ਤਰ੍ਹਾਂ ਸਿਨੇਮਾ ਦੇ ਰੰਗ ‘ਚ ਰੰਗ ਗਈ ਅਤੇ ਆਪਣਾ ਪੂਰਾ ਜੀਵਨ ਇਸੇ ਦੇ ਨਾਂਅ ਕਰ ਦਿੱਤਾ। ਉਨ੍ਹਾਂ ਨੂੰ ਅਦਾਕਾਰੀ ਦੇ ਨਾਲ-ਨਾਲ ਸੁੰਦਰਤਾ ਦੀ ਦੇਵੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ‘ਵੀਨਸ ਆਫ ਇੰਡੀਅਨ ਸਿਨੇਮਾ’ ਅਤੇ ‘ਦਿ ਬਿਊਟੀ ਆਫ ਟ੍ਰੈਜੇਡੀ’ ਜਿਹੇ ਨਾਂਅ ਵੀ ਦਿੱਤੇ ਗਏ।
ਮੁਮਤਾਜ ਨੇ ਆਪਣੀ ਫਿਲਮ ਕਰੀਅਰ ਦੀ ਸ਼ੁਰੂਆਤ ਸਾਲ 1942 ਦੀ ਫਿਲਮ ‘ਬਸੰਤ’ ਤੋਂ ਕੀਤੀ ਸੀ। ਸਾਲ 1947 ਵਿਚ ਆਈ ਫਿਲਮ ‘ਨੀਲ ਕਮਲ’ ਮੁਮਤਾਜ ਦੇ ਨਾਂ ਤੋਂ ਆਖਿਰੀ ਫਿਲਮ ਸੀ। ਇਸ ਦੇ ਬਾਅਦ ਉਨ੍ਹਾਂ ਨੂੰ ਮਧੂਬਾਲਾ ਦੇ ਨਾਂਅ ਨਾਲ ਜਾਣਿਆ ਗਿਆ। ‘ਨੀਲ ਕਮਲ’ ਵਿਚ ਅਦਾਕਾਰੀ ਦੇ ਬਾਅਦ ਉਨ੍ਹਾਂ ਨੂੰ ਸਿਨੇਮਾ ਦੀ ‘ਸੁੰਦਰਤਾ ਦੇਵੀ’ ਕਿਹਾ ਜਾਣ ਲੱਗਾ। ਇਸ ਦੇ ਦੋ ਸਾਲਾਂ ਬਾਅਦ ਮਧੂਬਾਲਾ ਨੇ ‘ਬੰਬੇ ਟਾਕੀਜ਼’ ਦੀ ਫਿਲਮ ‘ਮਹਿਲ’ ਵਿਚ ਅਦਾਕਾਰੀ ਕੀਤੀ।ਉਸ ਦੇ ਬਾਅਦ ਸਾਰੇ ਮਸ਼ਹੂਰ ਕਲਾਕਾਰਾਂ ਦੇ ਨਾਲ ਉਨ੍ਹਾਂ ਦੀ ਇਕ ਤੋਂ ਬਾਅਦ ਇਕ ਫਿਲਮ ਆਉਣ ਲੱਗੀ।

Related posts

ਡਿਨਰ ਡੇਟ ਮਗਰੋਂ ਏਅਰਪੋਰਟ ‘ਤੇ ਮੂੰਹ ਲੁਕਾਉਂਦੇ ਨਜ਼ਰ ਆਏ ਰਣਬੀਰ ਤੇ ਆਲਿਆ

On Punjab

ਪਾਕਿਸਤਾਨ ਜਾਣਾ ਮੀਕਾ ਨੂੰ ਪਿਆ ਮਹਿੰਗਾ, ਗਾਇਕ ਨਾਲ ਕੰਮ ਕਰਨੋਂ ਟਲਣ ਲੱਗੇ ਕਲਾਕਾਰ

On Punjab

ਗੁਰਦਾਸ ਮਾਨ ਵੱਲੋਂ ਪ੍ਰਗੋਰਾਮ ਕਰਨ ਤੋਂ ਇਨਕਾਰ, ਸ਼ਿਕਾਇਤ ਦਰਜ

On Punjab