PreetNama
ਫਿਲਮ-ਸੰਸਾਰ/Filmy

Alia Bhatt : ਮਾਂ ਬਣਨ ਤੋਂ ਬਾਅਦ ਆਲੀਆ ਭੱਟ ਨੇ ਸ਼ੇਅਰ ਕੀਤੀ ਪਹਿਲੀ ਤਸਵੀਰ, ਸਿਤਾਰਿਆਂ ਨੇ ਰੱਜ ਕੇ ਲੁਟਾਇਆ ਪਿਆਰ

ਬਾਲੀਵੁੱਡ ਦੇ ਪਾਵਰ ਕਪਲ ਆਲੀਆ ਭੱਟ ਤੇ ਰਣਬੀਰ ਕਪੂਰ ਦੇ ਘਰ 6 ਨਵੰਬਰ ਨੂੰ ਬੇਬੀ ਗਰਲ ਨੇ ਜਨਮ ਲਿਆ। ਬੇਟੀ ਦੇ ਜਨਮ ਦੀ ਜਾਣਕਾਰੀ ਖ਼ੁਦ ਬ੍ਰਹਮਾਸਤਰ ਅਭਿਨੇਤਰੀ ਨੇ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਕਪੂਰ ਪਰਿਵਾਰ ‘ਚ ਆਈ ਇਸ ਖੁਸ਼ੀ ‘ਚ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤਕ ਹਰ ਕੋਈ ਸ਼ਾਮਲ ਹੋਇਆ। ਆਲੀਆ ਦੀ ਬੇਟੀ ਦੀ ਪਹਿਲੀ ਝਲਕ ਦੇਖਣ ਲਈ ਹਰ ਕੋਈ ਬੇਤਾਬ ਹੈ। ਮਾਂ ਬਣਨ ਤੋਂ ਬਾਅਦ ਹਾਲ ਹੀ ‘ਚ ਆਲੀਆ ਨੇ ਇੰਸਟਾਗ੍ਰਾਮ ‘ਤੇ ਪਹਿਲੀ ਪੋਸਟ ਕੀਤੀ ਹੈ। ਉਸ ਦੀ ਇਸ ਪੋਸਟ ਨੂੰ ਦੇਖਣ ਤੋਂ ਬਾਅਦ ਨਾ ਸਿਰਫ ਪ੍ਰਸ਼ੰਸਕ ਬਲਕਿ ਸਿਤਾਰੇ ਵੀ ਸੋਸ਼ਲ ਮੀਡੀਆ ‘ਤੇ ਪਿਆਰ ਦੀ ਬਰਸਾਤ ਕਰ ਰਹੇ ਹਨ।

ਆਲੀਆ ਭੱਟ ਦੀ ਤਾਜ਼ਾ ਪੋਸਟ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਅਭਿਨੇਤਰੀ ਵੱਲੋਂ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਗਈ ਇਸ ਤਸਵੀਰ ਵਿਚ ਉਸ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ ਪਰ ਉਸ ਨੇ ਇਕ ਵੱਡਾ ਕੱਪ ਫੜਿਆ ਹੋਇਆ ਹੈ ਜਿਸ ‘ਤੇ ‘ਮੰਮਾ’ ਲਿਖਿਆ ਹੋਇਆ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਡਾਰਲਿੰਗਜ਼ ਅਦਾਕਾਰਾ ਨੇ ਕੈਪਸ਼ਨ ‘ਚ ਲਿਖਿਆ, ‘ਯੇ ਮੈਂ ਹੂੰ’। ਇਸ ਦੇ ਨਾਲ ਹੀ ਉਸ ਨੇ ਦਿਲ ਵਾਲੀ ਇਮੋਜੀ ਪੋਸਟ ਕੀਤੀ ਹੈ। ਇਸ ਪੋਸਟ ਦਾ ਪੂਰਾ ਫੋਕਸ ਉਸ ਦੇ ਵੱਡੇ ਕੱਪ ‘ਤੇ ਹੈ। ਆਲੀਆ ਦੀ ਇਸ ਪੋਸਟ ਨੂੰ ਸ਼ੇਅਰ ਕਰਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕ ਉਸ ਤੋਂ ਬੇਟੀ ਦਾ ਹਾਲ-ਚਾਲ ਪੁੱਛ ਰਹੇ ਹਨ।

ਮਾਂ ਬਣਨ ਤੋਂ ਬਾਅਦ ਆਲੀਆ ਭੱਟ ਵੱਲੋਂ ਪੋਸਟ ਕੀਤੀ ਗਈ ਇਸ ਤਸਵੀਰ ‘ਤੇ ਸਿਤਾਰੇ ਅਤੇ ਪ੍ਰਸ਼ੰਸਕ ਖ਼ੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਟਾਈਗਰ ਸ਼ਰਾਫ ਨੇ ਲਿਖਿਆ, ‘ਕਿਊਟ’। ਅਦਾਕਾਰਾ ਦੀ ਮਾਂ ਸੋਨੀ ਰਾਜ਼ਦਾਨ ਨੇ ਕੁੰਮੈਟ ਕਰਦੇ ਹੋਏ ਲਿਖਿਆ, ‘ਬੇਬੀ’। ਇਸ ਤੋਂ ਇਲਾਵਾ ਮਨੀਸ਼ ਮਲਹੋਤਰਾ ਤੇ ਜ਼ੋਇਆ ਅਖਤਰ ਨੇ ਵੀ ਆਲੀਆ ਦੀ ਫੋਟੋ ‘ਤੇ ਪਿਆਰ ਲੁਟਾਇਆ। ਸਿਤਾਰਿਆਂ ਤੋਂ ਇਲਾਵਾ ਪ੍ਰਸ਼ੰਸਕ ਆਲੀਆ ਭੱਟ ਤੋਂ ਉਨ੍ਹਾਂ ਦੀ ਬੇਟੀ ਦਾ ਹਾਲ-ਚਾਲ ਵੀ ਪੁੱਛ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਸਾਡੀ ਲਿਟਲ ਡਾਰਲਿੰਗ ਕਿਵੇਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਤੇ ਉਹ ਦੋਵੇਂ ਹੈਲਦੀ ਹੋਵੋਗੇ।’ ਦੂਸਰੇ ਯੂਜ਼ਰ ਨੇ ਲਿਖਿਆ, ਪਲੀਜ਼ ਸਾਨੂੰ ਆਪਣੇ ਬੀਬੀ ਦੀ ਪਿਕਚਰ ਦਿਖਾ ਦਿਉ, ਅਸੀਂ ਉਸ ਨੂੰ ਦੇਖਣਾ ਚਾਹੁੰਦੇ ਹਾਂ।’

Related posts

ਐਮੀ ਜੈਕਸਨ ਨੇ ਸ਼ੇਅਰ ਕੀਤੀਆਂ ਬੇਬੀ ਸ਼ਾਵਰ ਦੀ ਖ਼ੂਬਸੂਰਤ ਤਸਵੀਰਾਂ

On Punjab

ਅਮਿਤਾਭ ਬੱਚਨ ਨੇ ਜਨਤਾ ਕਰਫਿਊ ਉੱਤੇ ਦੱਸਿਆ ਆਪਣਾ ਪਲਾਨ

On Punjab

ਅਜੇ ਦੇਵਗਨ ਨੇ ਵੀ ਖਰੀਦੀ ਅੰਬਾਨੀ ਵਾਲੀ ਮਹਿੰਗੀ ਕਾਰ, ਹੁਣ ਤੱਕ ਸਿਰਫ ਤਿੰਨ ਲੋਕਾਂ ਕੋਲ

On Punjab