PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅਜੀਤ ਪਵਾਰ ਜਹਾਜ਼ ਹਾਦਸਾ : ਜਾਂਚ ਪੂਰੀ ਹੋਣ ਤਕ ਨਾਇਡੂ ਨੂੰ ਸਰਕਾਰ ਤੋਂ ਹਟਾਉਣ ਦੀ ਮੰਗ

ਮੁੰਬਈ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਜਨਰਲ ਸਕੱਤਰ ਅਤੇ ਵਿਧਾਇਕ ਰੋਹਿਤ ਪਵਾਰ ਨੇ ਸਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮ ਮੋਹਨ ਨਾਇਡੂ ਨੂੰ 28 ਜਨਵਰੀ ਨੂੰ ਹੋਏ ਜਹਾਜ਼ ਹਾਦਸੇ ਦੀ ਜਾਂਚ ਪੂਰੀ ਹੋਣ ਤਕ ਕੇਂਦਰ ਸਰਕਾਰ ਤੋਂ ਅਸਤੀਫਾ ਦੇਣ ਲਈ ਕਿਹਾ ਜਾਵੇ।  ਅਪਣੀ ਚਿੱਠੀ ’ਚ, ਕਰਜਤ-ਜਾਮਖੇਦ ਦੇ ਵਿਧਾਇਕ ਨੇ ਦਾਅਵਾ ਕੀਤਾ ਕਿ ਲੀਅਰਜੈੱਟ 45 ਜਹਾਜ਼ ਦੀ ਮਾਲਕੀ ਵਾਲੀ ਕੰਪਨੀ ਵੀ.ਐਸ.ਆਰ. ਅਤੇ ਨਾਇਡੂ ਨਾਲ ਇਸ ਦੇ ਸਬੰਧਾਂ ਬਾਰੇ ਗੰਭੀਰ ਸਵਾਲ ਖੜ੍ਹੇ ਹੋਏ ਹਨ। ਉਨ੍ਹਾਂ ਨੇ ਲਿਖਿਆ ਕਿ ਇਨ੍ਹਾਂ ਦੀ ਜਾਂਚ ਇਕ ਸੁਤੰਤਰ ਅਤੇ ਸਮਰੱਥ ਅਥਾਰਟੀ ਵਲੋਂ ਕੀਤੀ ਜਾਣੀ ਚਾਹੀਦੀ ਹੈ।
ਚਿੱਠੀ ’ਚ ਉਨ੍ਹਾਂ ਕਿਹਾ, ‘‘ਤੁਸੀਂ (ਪ੍ਰਧਾਨ ਮੰਤਰੀ) ਨੇ ਹਮੇਸ਼ਾ ਅਜੀਤਦਾਦਾ ਅਤੇ ਦੇਸ਼ ਲਈ ਉਨ੍ਹਾਂ ਦੇ ਯੋਗਦਾਨ ਦਾ ਸਤਿਕਾਰ ਕੀਤਾ ਹੈ। ਇਸ ਸੰਦਰਭ ’ਚ, ਮੈਂ ਬੇਨਤੀ ਕਰਦਾ ਹਾਂ ਕਿ ਰਾਮ ਮੋਹਨ ਨਾਇਡੂ ਨੂੰ ਜਾਂਚ ਪੂਰੀ ਹੋਣ ਤਕ ਉਨ੍ਹਾਂ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਕਿਹਾ ਜਾਵੇ। ਇਹ ਯਕੀਨੀ ਬਣਾਉਣ ਲਈ ਜ਼ਰੂਰੀ ਹੈ ਕਿ ਇਹ ਜਾਂਚ ਕਰਨ ਵਿਚ ਕੋਈ ਪ੍ਰਭਾਵ ਜਾਂ ਦਖਲਅੰਦਾਜ਼ੀ ਨਾ ਹੋਵੇ ਕਿ ਕੀ ਵੀ.ਐਸ.ਆਰ. ਦੇ ਸਬੰਧ ਵਿਚ ਡੀ.ਜੀ.ਸੀ.ਏ. ਨਾਲ ਕਿਸੇ ਵੀ ਤਰੀਕੇ ਨਾਲ ਸਮਝੌਤਾ ਕੀਤਾ ਗਿਆ ਸੀ।’’

ਰੋਹਿਤ ਪਵਾਰ ਨੇ ਹਾਦਸੇ ਨਾਲ ਜੁੜੇ ਵੱਖ-ਵੱਖ ਮੁੱਦਿਆਂ ਨੂੰ ਉਜਾਗਰ ਕਰਨ ਲਈ ਕਈ ਪ੍ਰੈਸ ਕਾਨਫਰੰਸਾਂ ਕੀਤੀਆਂ ਹਨ ਅਤੇ ਗਲਤ ਖੇਡ ਬਾਰੇ ਸ਼ੱਕ ਜਤਾਇਆ ਹੈ। ਐਨ.ਸੀ.ਪੀ. ਨੇਤਾ ਅਜੀਤ ਪਵਾਰ ਅਤੇ ਚਾਰ ਹੋਰਾਂ ਦੀ 28 ਜਨਵਰੀ ਨੂੰ ਪੁਣੇ ਜ਼ਿਲ੍ਹੇ ਦੇ ਬਾਰਾਮਤੀ ਹਵਾਈ ਅੱਡੇ ਨੇੜੇ ਇਕ ਜਹਾਜ਼ ਹਾਦਸੇ ਵਿਚ ਮੌਤ ਹੋ ਗਈ ਸੀ।

Related posts

ਸਿੱਧੂ ਮੂਸੇਵਾਲਾ ਦਸਤਾਵੇਜ਼ੀ ਮਾਮਲੇ ’ਚ ਸੁਣਵਾਈ 21 ਅਗਸਤ ਨੂੰ

On Punjab

ਰੂਸ ਨੇ ਕੀਵ ‘ਤੇ ਕੀਤਾ ਰਾਕੇਟ ਹਮਲਾ, ਆਤਮ ਸਮਰਪਣ ਕਰਨ ਤੋਂ ਇਨਕਾਰ ਕਰਨ ਵਾਲੇ 13 ਫ਼ੌਜੀਆਂ ਗ਼ੋਲੀਆਂ ਨਾਲ ਭੁੰਨਿਆ

On Punjab

China Taiwan Conflicts : ਕੀ ਤਾਕਤ ਨਾਲ ਤਾਇਵਾਨ ‘ਤੇ ਕਬਜ਼ਾ ਕਰ ਲਵੇਗਾ ਚੀਨ, ਜਾਣੋ ਕੀ ਕਹਿੰਦੇ ਹਨ ਇਸ ਸਵਾਲ ‘ਤੇ ਅਮਰੀਕੀ ਰੱਖਿਆ ਮਾਹਿਰ

On Punjab