72.05 F
New York, US
May 9, 2025
PreetNama
ਖਾਸ-ਖਬਰਾਂ/Important News

ਸੀਰੀਆ ਦੇ ਪਿੰਡ ‘ਚ ਜਿਹਾਦੀਆਂ ਦਾ ਰਾਕੇਟ ਹਮਲਾ, 12 ਨਾਗਰਿਕਾਂ ਦੀ ਮੌਤ

ਉੱਤਰੀ-ਪੱਛਮੀ ਸੀਰੀਆ ਦੇ ਇੱਕ ਪਿੰਡ ਵਿੱਚ ਰਾਕੇਟ ਹਮਲੇ ਵਿੱਚ 12 ਆਮ ਨਾਗਰਿਕਾਂ ਦੀ ਮੌਤ ਹੋ ਗਈ। ਸਰਕਾਰੀ ਸਮਾਚਾਰ ਏਜੰਸੀ ਸਨਾ ਨੇ ਇਸ ਹਮਲੇ ਲਈ ਹਯਾਤ ਤਹਰੀਰ ਅਲ-ਸ਼ਾਮ (ਐਚ ਟੀ ਐਸ) ਨੂੰ ਜ਼ਿੰਮੇਵਾਰ ਠਹਿਰਾਇਆ ਹੈਜਿਸ ਨੂੰ ਪਹਿਲਾਂ ਅਲ-ਕਾਇਦਾ ਨਾਲ ਜੋੜਿਆ ਗਿਆ ਸੀ।ਸਨਾ ਨੇ ਕਿਹਾ ਕਿ ਦੱਖਣੀ ਅਲੇੱਪੋ ਸ਼ਹਿਰ ਦੇ ਅਲ-ਵਦੀਹੀ ਪਿੰਡ ਚ ਐਤਵਾਰ ਨੂੰ ਹੋਏ ਹਮਲੇ ਚ 15 ਲੋਕ ਜ਼ਖ਼ਮੀ ਹੋਏ ਹਨ। ਸਮਾਚਾਰ ਏਜੰਸੀ ਨੇ ਇਸ ਲਈ ਚਟੀਐਸ ਨੂੰ ਜ਼ਿੰਮੇਵਾਰ ਠਹਿਰਾਇਆ। ਅਲੇੱਪੋ ਦੇ ਦਿਹਾਤੀ ਖੇਤਰ ਦੇ ਨਾਲ ਨਾਲ ਨੇੜਲੇ ਅਦਲਿਬ ਦੇ ਜ਼ਿਆਦਾਤਰ ਹਿੱਸਿਆਂ ਉੱਤੇ ਐਚਟੀਐਸ ਦਾ ਕਬਜ਼ਾ ਹੈ। ਮਨੁੱਖੀ ਅਧਿਕਾਰ ਸੰਗਠਨ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦੀ ਰਿਪੋਰਟ ਅਨੁਸਾਰ ਮਾਰਨ ਵਾਲਿਆਂ ਦੀ ਗਿਣਤੀ ਸਹੀ ਦੱਸੀ ਗਈ ਹੈ।

Related posts

ਰਿਤਿਕ ਰੌਸ਼ਨ ਦਾ ਗਲੋਬਲ ਅਚੀਵਮੈਂਟ ਐਵਾਰਡ ਨਾਲ ਸਨਮਾਨ

On Punjab

ਸਪੇਸ ‘ਚ ਪਹਿਲੀ ਵਾਰ 2 ਔਰਤਾਂ ‘SPACEWALK’ ਕਰ ਰਚਣਗੀਆਂ ਇਤਿਹਾਸ

On Punjab

ਐਸਸੀ/ਐਸਟੀ ਵਰਗ ਲਈ ਸੁਪਰੀਮ ਕੋਰਟ ਦਾ ਵੱਡਾ ਫੈਸਲਾ

On Punjab