58.57 F
New York, US
October 29, 2026
PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਭਾਰਤੀ ਇੰਜਨੀਅਰ ਵੱਲੋਂ ਪਤਨੀ ਤੇ ਦੋ ਪੁੱਤਾਂ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ

ਵਾਸ਼ਿੰਗਟਨ: ਅਮਰੀਕਾ ‘ਚ ਆਯੋਵਾ ਦੇ ਪੱਛਮੀ ਡੇਸ ਮੋਈਨੈਸ ਸ਼ਹਿਰ ‘ਚ ਇੱਕ ਭਾਰਤੀ ਨੇ ਆਪਣੀ ਪਤਨੀ ਤੇ ਦੋ ਪੁੱਤਰਾਂ ਨੂੰ ਗੋਲੀ ਮਾਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਘਟਨਾ ਸ਼ਨੀਵਾਰ ਦੀ ਹੈ। ਪਹਿਲਾਂ ਪੁਲਿਸ ਨੂੰ ਸ਼ੱਕ ਸੀ ਕਿ ਅਣਪਛਾਤੇ ਲੋਕਾਂ ਨੇ ਘਰ ‘ਚ ਵੜ ਕੇ ਚਾਰਾਂ ਦਾ ਕਤਲ ਕੀਤਾ ਹੈ। ਮ੍ਰਿਤਕਾਂ ਦੀ ਪਛਾਣ ਚੰਦਰਸ਼ੇਖਰ ਸੁਨਕਾਰਾ, ਲਾਵਣੀਆ ਸੁਨਕਾਰਾ ਤੇ ਉਨ੍ਹਾਂ ਦੇ ਦੋ ਬੇਟਿਆਂ ਵਜੋਂ ਹੋਈ ਹੈ। ਬੱਚਿਆਂ ਦੀ ਉਮਰ 10 ਸਾਲ ਤੇ 15 ਸਾਲ ਸੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਚਾਰਾਂ ਦੀਆਂ ਮ੍ਰਿਤਕ ਦੇਹਾਂ ਸ਼ੱਕੀ ਹਾਲਾਤ ‘ਚ ਪਾਈਆਂ ਗਈਆਂ ਸੀ। ਗੁਆਂਢੀਆਂ ਵੱਲੋਂ ਸੂਚਨਾ ਦੇਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਸੀ। ਮੌਕੇ ‘ਤੇ ਕਈ ਰਾਉਂਡ ਫਾਈਰਿੰਗ ਦੇ ਸਬੂਤ ਵੀ ਮਿਲੇ ਸੀ। ਆਯੋਵਾ ਪੁਲਿਸ ਵਿਭਾਗ ਦੇ ਡੀਪੀਐਸ ਦਾ ਕਹਿਣਾ ਹੈ ਕਿ ਆਂਧਰਾ ਪ੍ਰਦੇਸ਼ ਦੇ ਚੰਦਰ ਸ਼ੇਖਰ ਆਈਟੀ ਪ੍ਰੋਫੈਸ਼ਨਲ ਸੀ। ਉਹ ਇੱਥੇ ਤਕਨੀਕੀ ਸਰਵਿਸ ਬਿਊਰੋ ਡਿਪਾਰਟਮੈਂਟ ‘ਚ ਕੰਮ ਕਰਦੇ ਸੀ। ਇਸ ਘਟਨਾ ਤੋਂ ਬਾਅਦ ਉਸ ਦੇ ਦੋਸਤਾਂ ਤੇ ਪਰਿਵਾਰ ਮੈਂਬਰਾਂ ਨੂੰ ਸਦਮਾ ਲੱਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘਟਨਾ ਨਾਲ ਜੁੜੇ ਉਨ੍ਹਾਂ ਦੇ ਦਿਲਾਂ ‘ਚ ਕਈ ਸਵਾਲ ਹਨ।

Related posts

ਮਹਾਰਾਸ਼ਟਰ ਦੇ ਡਿਪਟੀ ਸਪੀਕਰ ਨੇ ਮੰਤਰਾਲਾ ਦੀ ਤੀਜੀ ਮੰਜ਼ਿਲ ਤੋਂ ਮਾਰੀ, ਸੁਰੱਖਿਆ ਪ੍ਰਬੰਧਾਂ ਕਾਰਨ ਬਚੀ ਜਾਨ ਕਬਾਇਲੀ ਭਾਈਚਾਰੇ ਦੇ ਚੁਣੇ ਹੋਏ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਇੱਕ ਸਮੂਹ ਨੇ ਸ਼ੁੱਕਰਵਾਰ ਨੂੰ ਰਾਜ ਸਰਕਾਰ ਦੇ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕੀਤਾ। ਇਹ ਸਾਰੇ ਪੇਸਾ ਐਕਟ ਤਹਿਤ ਆਦਿਵਾਸੀ ਨੌਜਵਾਨਾਂ ਦੀ ਭਰਤੀ ‘ਤੇ ਲੱਗੀ ਰੋਕ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ।

On Punjab

ਸਾਲ ਏਂਡਰ 2024: ਦਿਲਜੀਤ ਦੁਸਾਂਝ ਤੋਂ ਲੈ ਕੇ ਕਰਨ ਔਜਲਾ ਤਕ, ਇਸ ਸਾਲ ਵਿਵਾਦ ’ਚ ਰਹੇ ਪ੍ਰਸਿੱਧ ਗਾਇਕਾਂ ਦੇ ਨਾਂ

On Punjab

ਈਐੱਸਜ਼ੈੱਡ: ਘਰ ਬਚਾਉ ਮੰਚ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਧਰਨਾ

On Punjab