67.23 F
New York, US
October 2, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਫ਼ਰੀਦਕੋਟ ਜੇਲ੍ਹ ‘ਚ ਵੱਡੀ ਕਾਰਵਾਈ: ਤਲਾਸ਼ੀ ਦੌਰਾਨ 20 ਮੋਬਾਈਲ ਫ਼ੋਨ ਬਰਾਮਦ, 10 ਹਵਾਲਾਤੀਆਂ ‘ਤੇ ਮਾਮਲਾ ਦਰਜ

ਫ਼ਰੀਦਕੋਟ: ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਮੋਬਾਈਲ ਫ਼ੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਫ਼ਰੀਦਕੋਟ ਦੀ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਇਆ ਹੈ, ਜਿੱਥੇ ਜੇਲ੍ਹ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਚਲਾਈ ਗਈ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਹੋਈ ਹੈ। ਸਰਚ ਅਪ੍ਰੇਸ਼ਨ ਦੌਰਾਨ ਜੇਲ੍ਹ ਦੇ ਅੰਦਰੋਂ 20 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ।
ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਥਾਣਾ ਸਿਟੀ ਫ਼ਰੀਦਕੋਟ ਦੀ ਪੁਲਿਸ ਨੇ 10 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਜੇਲ੍ਹ ਪ੍ਰਸ਼ਾਸਨ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਬੰਦੀਆਂ ਕੋਲ ਗੈਰ-ਕਾਨੂੰਨੀ ਤੌਰ ‘ਤੇ ਮੋਬਾਈਲ ਫ਼ੋਨ ਮੌਜੂਦ ਹਨ। ਇਸ ਸੂਚਨਾ ਦੇ ਆਧਾਰ ‘ਤੇ ਜਦੋਂ ਵੱਖ-ਵੱਖ ਬੈਰਕਾਂ ਦੀ ਅਚਾਨਕ ਚੈਕਿੰਗ ਕੀਤੀ ਗਈ ਤਾਂ ਇਹ ਫ਼ੋਨ ਜ਼ਬਤ ਕੀਤੇ ਗਏ।
ਪੁਲਿਸ ਵੱਲੋਂ ਇਸ ਗੱਲ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਕਿ ਜੇਲ੍ਹ ਦੀਆਂ ਉੱਚੀਆਂ ਕੰਧਾਂ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਇਹ ਮੋਬਾਈਲ ਫ਼ੋਨ ਅੰਦਰ ਕਿਸ ਤਰ੍ਹਾਂ ਪਹੁੰਚੇ। ਪੁਲਿਸ ਇਸ ਮਾਮਲੇ ‘ਚ ਨਾਮਜ਼ਦ ਹਵਾਲਾਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਫ਼ੋਨ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ। ਇਸ ਦੇ ਨਾਲ ਹੀ ਬਰਾਮਦ ਕੀਤੇ ਗਏ ਮੋਬਾਈਲਾਂ ਦੀ ਕਾਲ ਡਿਟੇਲ ਵੀ ਖੰਗਾਲੀ ਜਾ ਰਹੀ ਹੈ।

Related posts

ਪਰਵਾਸੀਆਂ ਲਈ ਖੁਸ਼ਖਬਰੀ! ਹੁਣ ਅਮਰੀਕਾ ਤੇ ਕੈਨੇਡਾ ਤੋਂ ਸਿੱਧੀ ਉਡਾਣ

On Punjab

ਬੈਂਕ ਸ਼ੇਅਰ ‘ਚ ਭਾਰੀ ਖਰੀਦਦਾਰੀ ਦੇ ਦੌਰਾਨ ਸ਼ੇਅਰ ਬਾਜ਼ਾਰ ’ਚ ਤੇਜ਼ੀ

On Punjab

Amritpal Singh ਦੇ ਕਰੀਬੀ ਕਲਸੀ ਦੇ ਖਾਤੇ ‘ਚ ਟਰਾਂਸਫਰ ਹੋਏ 35 ਕਰੋੜ

On Punjab