68.36 F
New York, US
October 3, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸਕੂਲਾਂ ਤੇ ਰੇਲ ਪਟੜੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਸੰਗਰੂਰ-  ਸੰਗਰੂਰ ਜ਼ਿਲ੍ਹੇ ਦੇ ਕੁੱਝ ਸਕੂਲਾਂ ਵਿਚ ਬੰਬ ਧਮਾਕੇ ਦੀ ਧਮਕੀ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲੀਸ ਤੁਰੰਤ ਹਰਕਤ ਵਿੱਚ ਆਈ ਅਤੇ ਪੁਲੀਸ ਟੀਮਾਂ ਵੱਲੋਂ ਸਬੰਧਤ ਸਕੂਲਾਂ ਵਿੱਚ ਪੁੱਜ ਕੇ ਜਾਂਚ ਕੀਤੀ ਗਈ। ਇਹ ਧਮਕੀ ਈ-ਮੇਲ ਰਾਹੀਂ ਦਿੱਤੀ ਗਈ ਹੈ ਜਿਸ ਦੀ ਪੁਸ਼ਟੀ ਪੁਲੀਸ ਵਲੋਂ ਕੀਤੀ ਗਈ। ਐੱਸ ਪੀ (ਡੀ) ਦਵਿੰਦਰ ਅੱਤਰੀ ਨੇ ਦੱਸਿਆ ਕਿ ਅੱਜ ਸਵੇਰੇ ਧੂਰੀ ਦੇ ਸਕੂਲ ਨੂੰ ਈ-ਮੇਲ ਆਈ ਸੀ ਜਿਸ ਵਿਚ ਲਿਖਿਆ ਸੀ ਕਿ ਸੰਗਰੂਰ ਅਤੇ ਧੂਰੀ ਦੇ ਕੁੱਝ ਸਕੂਲਾਂ ਅਤੇ ਧੂਰੀ ਰੇਲਵੇ ਸਟੇਸ਼ਨ ’ਤੇ ਬੰਬ ਧਮਾਕੇ ਕੀਤੇ ਜਾਣਗੇ। ਸੂਚਨਾ ਮਿਲਦਿਆਂ ਹੀ ਤੁਰੰਤ ਪੁਲੀਸ ਦੀਆਂ ਟੀਮਾਂ ਸਬੰਧਤ ਸਕੂਲਾਂ ਵਿੱਚ ਜਾਂਚ ਕੀਤੀ। ਇਸ ਦੌਰਾਨ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਮਰਗੜ੍ਹ/ ਮਾਲੇਰਕੋਟਲਾ (ਸੁਖਵਿੰਦਰ ਸਿੰਘ ਅਟਵਾਲ/ਪਰਮਜੀਤ ਸਿੰਘ ਕੁਠਾਲਾ): ਅੱਜ ਸਵੇਰੇ ਜ਼ਿਲ੍ਹੇ ਦੇ ਅੱਧੀ ਦਰਜਨ ਤੋਂ ਜ਼ਿਆਦਾ ਸਕੂਲਾਂ ਸਣੇ ਮਾਲੇਰਕੋਟਲਾ ਦਿੱਲੀ ਰੇਲਵੇ ਲਾਈਨ ’ਤੇ ਹਲਵਾਰਾ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ ਮੇਲ ਮਿਲੀ। ਈ ਮੇਲ ਵਿੱਚ ਮਾਲੇਰਕੋਟਲਾ ਜ਼ਿਲ੍ਹੇ ਦੇ ਦਿ ਟਾਊਨ ਸਕੂਲ ਬਾਲੇਵਾਲ, ਸੀਤਾ ਗਰਾਮਰ ਸਕੂਲ ਮਾਲੇਰਕੋਟਲਾ, ਭੁਪਿੰਦਰਾ ਗਲੋਬਲ ਸਕੂਲ ਬਿੰਜੋਕੀ, ਡੀ ਏ ਵੀ ਸਕੂਲ ਮਾਲੇਰਕੋਟਲਾ, ਬ੍ਰੇਨਟਰੀ ਵਰਲਡ ਸਕੂਲ ਅਮਰਗੜ੍ਹ ਤੋਂ ਇਲਾਵਾ ਧੂਰੀ ਦੀਆਂ ਕਈ ਸਿੱਖਿਆ ਸੰਸਥਾਵਾਂ ਤੇ ਮਾਲੇਰਕੋਟਲਾ ਦੀ ਰੇਲਵੇ ਲਾਈਨ ਅਤੇ ਹਲਵਾਰਾ ਦੇ ਹਵਾਈ ਅੱਡੇ ਦਾ ਵੀ ਜ਼ਿਕਰ ਮਿਲਦਾ ਹੈ। ਸਕੂਲਾਂ ਵੱਲੋਂ ਸੂਚਨਾ ਮਿਲਦੇ ਹੀ ਜ਼ਿਲ੍ਹਾ ਪੁਲੀਸ ਤੁਰੰਤ ਹਰਕਤ ਵਿੱਚ ਆ ਗਈ ਅਤੇ ਸਾਰੇ ਸਕੂਲਾਂ ਵਿੱਚ ਬੰਬ ਨਕਾਰਾ ਕਰਨ ਵਾਲੀਆਂ ਟੀਮਾਂ ਜਾਂਚ ਕਰਨ ਜੁਟ ਗਈਆਂ। ਐੱਸ ਪੀ ਗੁਰਸ਼ਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

ਧੂਰੀ (ਹਰਦੀਪ ਸਿੰਘ ਸੋਢੀ/ਪਵਨ ਕੁਮਾਰ ਵਰਮਾ): ਧੂਰੀ ਪੁਲੀਸ ਨੂੰ ਮਿਲੀ ਈ ਮੇਲ ਵਿੱਚ ਧੂਰੀ ਦੇ ਚਾਰ ਸਕੂਲਾਂ ਤੇ ਹੋਰ ਜਨਤਕ ਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਗਰੋਂ ਪੁਲੀਸ ਪ੍ਰਸ਼ਾਸਨ ਸਰਗਰਮ ਹੋ ਚੁੱਕਿਆ ਹੈ। ਇਸ ਤਹਿਤ ਡੀ ਐੱਸ ਪੀ ਗੁਰਪ੍ਰੀਤ ਸਿੰਘ, ਐੱਸ ਐੱਚ ਓ ਜਸਵੀਰ ਸਿੰਘ ਤੂਰ ਤੋਂ ਇਲਾਵਾ ਹੋਰ ਪੁਲੀਸ ਟੀਮਾਂ ਵੱਲੋਂ ਰੇਲਵੇ ਸਟੇਸ਼ਨ ਤੋਂ ਇਲਾਵਾ ਹੋਰ ਜਨਤਕ ਥਾਵਾਂ ਦੀ ਤਲਾਸ਼ੀ ਲਈ। ਡੀ ਐੱਸ ਪੀ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਇਸ ਮੇਲ ਦੀ ਜਾਂਚ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲੀਸ ਪ੍ਰਸ਼ਾਸਨ ਸਖਤੀ ਨਾਲ ਚੈਕਿੰਗ ਕਰ ਰਿਹਾ ਤੇ ਸ਼ਹਿਰ ਵਿੱਚ ਕਈ ਥਾਈਂ ਨਾਕੇ ਵੀ ਲਗਾਏ ਗਏ ਹਨ।

Related posts

ਅੱਜ ਦੇ ਪੰਜਾਬ ਤੇ ਰਾਜਨੀਤੀ ਹਾਵੀ..

Pritpal Kaur

ਅਮਰੀਕੀ ਸੈਨੇਟ ਨੇ ਰਿਕਾਰਡ 858 ਅਰਬ ਡਾਲਰ ਦੇ ਰੱਖਿਆ ਬਿੱਲ ਨੂੰ ਦਿੱਤੀ ਮਨਜ਼ੂਰੀ, ਭਾਰਤ ਨਾਲ ਸਹਿਯੋਗ ‘ਤੇ ਵਿਸ਼ੇਸ਼ ਜ਼ੋਰ

On Punjab

ਲਖੀਮਪੁਰ ਕੇਸ ਅਪਡੇਟ : ਜੇਲ੍ਹ ‘ਚ ਕੱਟੀ ਆਸ਼ੀਸ਼ ਮਿਸ਼ਰਾ ਨੇ ਰਾਤ, BJP ਵਰਕਰਾਂ ਦੀ ਲਿੰਚਿੰਗ ‘ਤੇ ਰਾਕੇਸ਼ ਟਿਕੈਤ ਦਾ ਵਿਵਾਦਤ ਬਿਆਨ

On Punjab