35.65 F
New York, US
February 18, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਚੰਡੀਗੜ੍ਹ ਪੁਲਿਸ ਨੇ 2025 ’ਚ 245 ਨਸ਼ਾਂ ਤਸਕਰਾਂ ਨੂੰ ਭੇਜਿਆ ਜੇਲ੍ਹ

ਚੰਡੀਗੜ੍ਹ: ਚੰਡੀਗੜ੍ਹ ਐਂਟੀ ਨਾਰਕੋਟਿਕਸ ਟਾਸਕ ਫੋਰਸ ਅਤੇ ਕ੍ਰਾਈਮ ਬ੍ਰਾਂਚ ਨੇ ਸਾਲ 2025 ਦੌਰਾਨ ਨਸ਼ਾ ਤਸਕਰਾਂ ਵਿਰੁੱਧ ਵਿਆਪਕ ਮੁਹਿੰਮ ਚਲਾਉਂਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਸਾਲ ਨਸ਼ਾ ਤਸਕਰੀ ਦੇ ਕੁੱਲ 150 ਮਾਮਲੇ ਦਰਜ ਕਰਕੇ 245 ਤਸਕਰਾਂ ਨੂੰ ਜੇਲ੍ਹ ਭੇਜਿਆ ਹੈ।  ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਪੁਲਿਸ ਦੀ ਕਾਰਵਾਈ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ। ਦਰਜ ਮਾਮਲਿਆਂ ਅਨੁਸਾਰ 2024 ਵਿੱਚ 90 ਕੇਸਾਂ ਦੇ ਮੁਕਾਬਲੇ 2025 ਵਿੱਚ 150 ਕੇਸ ਦਰਜ ਹੋਏ।  ਜਦਕਿ 2024 ਵਿੱਚ 127 ਮੁਲਜ਼ਮਾਂ ਦੇ ਮੁਕਾਬਲੇ ਇਸ ਸਾਲ 245 ਤਸਕਰ ਫੜੇ ਗਏ। ਪੁਲਿਸ ਨੇ 5.8 ਕਿੱਲੋ ਹੈਰੋਇਨ ਅਤੇ 2.1 ਕਿੱਲੋ ਕੋਕੀਨ ਬਰਾਮਦ ਕੀਤੀ। ਜਦਕਿ ਪਿਛਲੇ ਸਾਲ ਸਿਰਫ਼ 3 ਕਿੱਲੋ ਹੈਰੋਇਨ ਅਤੇ 40.1 ਗ੍ਰਾਮ ਕੋਕੀਨ ਫੜੀ ਗਈ ਸੀ। ਅਦਾਲਤਾਂ ਵਿੱਚ ਨਸ਼ਾ ਤਸਕਰਾਂ ਨੂੰ ਸਜ਼ਾ ਦਿਵਾਉਣ ਦੀ ਦਰ 85.85 ਫ਼ੀਸਦੀ ਰਹੀ।

ਇਸ ਤੋਂ ਇਲਾਵਾ ਤਸਕਰਾਂ ਦੇ ਆਰਥਿਕ ਨੈੱਟਵਰਕ ਨੂੰ ਤੋੜਨ ਲਈ ਪੁਲਿਸ ਨੇ ਸਖ਼ਤ ਕਦਮ ਚੁੱਕੇ ਹਨ। NDPS ਐਕਟ ਦੀ ਧਾਰਾ 68 ਤਹਿਤ 5 ਮਾਮਲਿਆਂ ਵਿੱਚ 8,79,30,176 ਰੁਪਏ ਦੀ ਜਾਇਦਾਦ ਫਰੀਜ਼ ਕੀਤੀ ਗਈ।  ਕ੍ਰਾਈਮ ਬ੍ਰਾਂਚ ਨੇ 36 ਬੈਂਕ ਖਾਤਿਆਂ ਵਿੱਚ ਜਮ੍ਹਾਂ 50.94 ਲੱਖ ਰੁਪਏ ਅਤੇ ਹੋਰ 8 ਖਾਤਿਆਂ ਦੇ 14 ਲੱਖ ਰੁਪਏ ਫਰੀਜ਼ ਕੀਤੇ।  ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ੇ ਦੀ ਸਪਲਾਈ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋਏ ਹਨ। ਪਾਕਿਸਤਾਨੀ ਨਾਗਰਿਕ ਬਧਾ ਭਾਈ ਉਰਫ਼ ਲਾਲਾ ਜ਼ੁਬੈਰ ਉਰਫ਼ ਸਲਮਾਨ ਨੂੰ ਡਰੋਨ ਰਾਹੀਂ ਭਾਰਤ ਵਿੱਚ ਨਸ਼ਾ ਭੇਜਣ ਵਾਲਾ ਮੁੱਖ ਸਪਲਾਇਰ ਮੰਨਿਆ ਗਿਆ ਹੈ। ਇੱਕ ਹੋਰ ਮਾਮਲੇ ਵਿੱਚ ਪਾਕਿਸਤਾਨ ਦੇ ਰਿਆਜ਼ ਗਿੱਲ ਨੂੰ ਮੁੱਖ ਹੈਂਡਲਰ ਵਜੋਂ ਪਛਾਣਿਆ ਗਿਆ ਹੈ। ਹੈਰੋਇਨ ਮੁੱਖ ਤੌਰ ‘ਤੇ ਅੰਮ੍ਰਿਤਸਰ, ਤਰਨਤਾਰਨ ਅਤੇ ਫ਼ਿਰੋਜ਼ਪੁਰ ਦੇ ਸਰਹੱਦੀ ਇਲਾਕਿਆਂ ਤੋਂ ਲਿਆਂਦੀ ਜਾ ਰਹੀ ਸੀ। ਕੋਕੀਨ ਦਿੱਲੀ ਤੋਂ ਅਤੇ ਚਰਸ ਹਿਮਾਚਲ ਪ੍ਰਦੇਸ਼ (ਕੁੱਲੂ-ਮਨਾਲੀ) ਤੋਂ ਸਪਲਾਈ ਹੋ ਰਹੀ ਸੀ।

ANTF ਨੇ ਸ਼ਹਿਰ ਦੇ ਕਈ ਇਲਾਕਿਆਂ ਨੂੰ ਨਸ਼ਾ ਤਸਕਰੀ ਦੇ ਹੌਟਸਪੌਟ ਵਜੋਂ ਚਿੰਨ੍ਹਿਤ ਕੀਤਾ ਹੈ, ਜਿਨ੍ਹਾਂ ਵਿੱਚ ਸੈਕਟਰ-25, ਬਾਪੂ ਧਾਮ ਕਲੋਨੀ (ਸੈਕਟਰ-26), ਨਿਊ ਇੰਦਰਾ ਕਲੋਨੀ, ਸ਼ਾਸਤਰੀ ਮਾਰਕੀਟ, ਮਾੜੀਵਾਲਾ ਟਾਊਨ, ਰਾਮ ਦਰਬਾਰ, ਸੈਕਟਰ-45, 52, 56, ਪਲਸੋਰਾ, ਡੱਡੂ ਮਾਜਰਾ, ਸੈਕਟਰ-38 ਅਤੇ ਮਲੋਆ ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ ਵਿਦੇਸ਼ੀ ਨਾਗਰਿਕਾਂ ਦੇ ਕਿਸੇ ਖ਼ਾਸ ਗੜ੍ਹ (Ghetto) ਦੀ ਪਛਾਣ ਨਹੀਂ ਹੋਈ, ਪਰ ਦੋ ਮਾਮਲਿਆਂ ਵਿੱਚ 5 ਵਿਦੇਸ਼ੀ ਤਸਕਰ ਜ਼ਰੂਰ ਗ੍ਰਿਫ਼ਤਾਰ ਕੀਤੇ ਗਏ ਹਨ।

Related posts

Punjab Election 2022 : CM ਚੰਨੀ ਤੇ ਸਿੱਧੂ ਨਾਲ ਦਰਬਾਰ ਸਾਹਿਬ ਪਹੁੰਚੇ ਰਾਹੁਲ ਗਾਂਧੀ, ਕਾਂਗਰਸੀ ਉਮੀਦਵਾਰਾਂ ਨਾਲ ਟੇਕਿਆ ਮੱਥਾ

On Punjab

ਪੰਜਾਬ ਦੀ ਜਵਾਨੀ ਦਾ ਵੱਧ ਰਿਹਾ ਨਸ਼ਿਆਂ ਪ੍ਰਤੀ ਅਕਰਸ਼ਨ..ਕਿਉਂ? (ਭਾਗ-1)

Pritpal Kaur

ਭਾਰਤ ਦੇ ਚੀਨ ਨੂੰ ਵੱਡੇ ਝਟਕੇ, ਆਰਥਿਕ ਹਥਿਆਰ ਨਾਲ ਸਬਕ ਸਿਖਾਉਣ ਦੀ ਤਿਆਰੀ

On Punjab