41.47 F
New York, US
January 11, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਨਿਰਪੱਖ ਚੋਣ ਹੋਣ ਦਿਓ: ਪ੍ਰਿਯੰਕਾ

ਨਵੀਂ ਦਿੱਲੀ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੋਸ਼ ਲਗਾਇਆ ਕਿ ਕੌਮੀ ਜਮਹੂਰੀ ਗੱਠਜੋੜ ਹਰਿਆਣਾ ਵਾਂਗ ਬਿਹਾਰ ਵਿੱਚ ਵੀ ਵਿਧਾਨ ਸਭਾ ਚੋਣਾਂ ਦੀ ਚੋਰੀ ਕਰਨ ਦੀ ਤਿਆਰੀ ਵਿੱਚ ਹੈ। ਉਨ੍ਹਾਂ ਪੂਰਬੀ ਚੰਪਾਰਨ, ਸੀਤਾਮੜ੍ਹੀ ਅਤੇ ਮਧੂਬਨੀ ਜ਼ਿਲ੍ਹਿਆਂ ’ਚ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਦੋਸ਼ ਲਗਾਇਆ, ‘‘ਚੋਣ ਕਮਿਸ਼ਨ ਨੇ ਸਾਡੇ ਸੰਵਿਧਾਨ ਤੇ ਲੋਕਤੰਤਰੀ ਹੱਕਾਂ ਨੂੰ ਕਮਜ਼ੋਰ ਕਰਨ ਲਈ ਸਰਕਾਰ ਨਾਲ ਗੱਠਜੋੜ ਕਰ ਲਿਆ ਹੈ। ਜਿਵੇਂ ਉਨ੍ਹਾਂ ਨੇ ਹਰਿਆਣਾ ਵਿੱਚ ਚੋਣਾਂ ਚੋਰੀ ਕੀਤੀਆਂ ਸਨ, ਉਸੇ ਤਰ੍ਹਾਂ ਉਹ ਬਿਹਾਰ ਵਿੱਚ ਵੋਟਰ ਸੂਚੀ ’ਚੋਂ 65 ਲੱਖ ਵੋਟਰਾਂ ਦੇ ਨਾਮ ਕੱਟ ਕੇ ਇੱਥੇ ਵੀ ਚੋਣਾਂ ਚੋਰੀ ਕਰਨ ਦੀ ਤਿਆਰੀ ਕਰ ਰਹੇ ਹਨ।’’ ਉਨ੍ਹਾਂ ਰਾਹੁਲ ਗਾਂਧੀ ਦੇ ਹਰਿਆਣਾ ਵਿੱਚ ਕਥਿਤ ਵੋਟ ਚੋਰੀ ਨਾਲ ਸਬੰਧਤ ਪ੍ਰੈੱਸ ਕਾਨਫ਼ਰੰਸ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਜਿਸ ਤਰ੍ਹਾਂ ਐੱਨ ਡੀ ਏ ਨੇ ਹਰਿਆਣਾ ਵਿੱਚ ਸਾਰੀ ਚੋਣ ਚੋਰੀ ਕਰ ਲਈ ਸੀ, ਉਸੇ ਤਰ੍ਹਾਂ ਉਹ ਬਿਹਾਰ ਵਿੱਚ ਵੀ ਚੋਣ ਚੋਰੀ ਕਰਨ ਦੀ ਤਿਆਰੀ ਕਰ ਰਿਹਾ ਹੈ।’’

Related posts

Chandrayaan-3 : ਰੋਵਰ ਪ੍ਰਗਿਆਨ ਦੇ ਰਾਹ ‘ਚ ਆਇਆ ਇੰਨਾ ਵੱਡਾ ਟੋਆ, ਇਸਰੋ ਨੇ ‘ਨਵੇਂ ਮਾਰਗ’ ਵੱਲ ਮੋੜਿਆ

On Punjab

ਬੇਰੁਜ਼ਗਾਰ ਲਾਇਬਰੇਰੀਅਨਾਂ ਨਾਲ ਸਰਕਾਰ ਨੇ ਕੀਤਾ ਕੋਝਾ ਮਜ਼ਾਕ

On Punjab

ਓਮ ਬਿਰਲਾ ਲੋਕ ਸਭਾ ਦੇ ਸਪੀਕਰ ਚੁਣੇ, ਸਦਨ ’ਚ ਮੋਦੀ ਤੇ ਰਾਹੁਲ ਨੇ ਮਿਲਾਇਆ ਹੱਥ

On Punjab