PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਦਰ ਡੇਅਰੀ ਨੇ ਜੀਐੱਸਟੀ ’ਚ ਕਟੌਤੀ ਕਾਰਨ ਦੁੱਧ ਤੇ ਹੋਰ ਉਤਪਾਦਾਂ ਦੀਆਂ ਕੀਮਤਾਂ ਘਟਾਈਆਂ

ਨਵੀਂ ਦਿੱਲੀ- ਜੀਐਸਟੀ ਵਿਚ ਕਟੌਤੀ ਹੋਣ ਤੋਂ ਬਾਅਦ ਮਦਰ ਡੇਅਰੀ ਨੇ ਦੁੱਧ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਇਹ ਨਵੀਆਂ ਦਰਾਂ 22 ਸਤੰਬਰ ਤੋਂ ਲਾਗੂ ਹੋਣਗੀਆਂ ਜਿਸ ਅਨੁਸਾਰ ਦੁੱਧ ਦੀ ਕੀਮਤ 2 ਰੁਪਏ ਤਕ ਪ੍ਰਤੀ ਲਿਟਰ ਘੱਟ ਕੀਤੀ ਗਈ ਹੈ। ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (NDDB) ਦੀ ਮਲਕੀਅਤ ਵਾਲੀ ਸਹਾਇਕ ਕੰਪਨੀ ਮਦਰ ਡੇਅਰੀ ਨੇ ਕਿਹਾ ਕਿ ਪਨੀਰ (200 ਗ੍ਰਾਮ) ਦੀਆਂ ਕੀਮਤਾਂ 95 ਰੁਪਏ ਤੋਂ ਘੱਟ ਕੇ 92 ਰੁਪਏ, ਘਿਓ ਦੇ ਡੱਬੇ ਵਾਲਾ ਪੈਕ (1 ਲਿਟਰ) 675 ਰੁਪਏ ਤੋਂ ਘੱਟ ਕੇ 645 ਰੁਪਏ ਅਤੇ ਮੱਖਣ 100 ਗ੍ਰਾਮ 62 ਰੁਪਏ ਤੋਂ ਘੱਟ ਕੇ 58 ਰੁਪਏ ਹੋ ਜਾਵੇਗਾ। ਇਸੇ ਤਰ੍ਹਾਂ ਕਸਾਟਾ ਆਈਸ ਕਰੀਮ, ਅਚਾਰ, ਟਮਾਟਰ ਪਿਊਰੀ ਅਤੇ ਫਰੋਜ਼ਨ ਫੂਡ ਦੀਆਂ ਕੀਮਤਾਂ ਵੀ ਘੱਟ ਜਾਣਗੀਆਂ।

Related posts

ਵੱਡੇ ਲੋਕਾਂ ਨੇ ਹੋਲੀ ਦੇ ਜਸ਼ਨਾਂ ਨੂੰ ਘੱਟਗਿਣਤੀਆਂ ਲਈ ਡਰ ਦੇ ਮਾਹੌਲ ’ਚ ਬਦਲਿਆ: ਮਹਿਬੂਬਾ ਮੁਫ਼ਤੀ

On Punjab

ਅਫ਼ਗਾਨਿਸਤਾਨ ਛੱਡਣ ਵਾਲੇ ਆਖਰੀ ਅਮਰੀਕੀ ਫ਼ੌਜੀ ਦੀ ਪੈਂਟਾਗਨ ਨੇ ਫੋਟੋ ਕੀਤੀ ਟਵੀਟ, ਖ਼ਤਮ ਹੋਈ 20 ਸਾਲ ਦੀ ਫ਼ੌਜੀ ਮੁਹਿੰਮ

On Punjab

ਸਾਵਰਕਰ ਬਾਰੇ ਟਿੱਪਣੀ: ਸੁਪਰੀਮ ਕੋਰਟ ਵੱਲੋਂ ਰਾਹੁਲ ਗਾਂਧੀ ਵਿਰੁੱਧ ਕੇਸ ਦੀ ਸੁਣਵਾਈ ’ਤੇ ਰੋਕ ਵਿੱਚ ਵਾਧਾ

On Punjab