PreetNama
ਸਮਾਜ/Social

ਪੰਜਾਬ ਇੰਡਸਟਰੀ ਬੋਰਡ ਦੇ ਵਾਈਸ ਚੇਅਰਮੈਨ ਤੇ ਪੁੱਤਰ ਨੂੰ ਗੁਆਂਢੀਆਂ ਨੇ ਮਾਰੀ ਗੋਲ਼ੀ, ਦੋ ਬਾਊਂਸਰ ਵੀ ਜ਼ਖ਼ਮੀ

 ਸ਼ਨਿੱਚਰਵਾਰ ਰਾਤ ਗੁਆਂਢੀ ਨਾਲ ਲੜਾਈ ਹੋਣ ਉੱਤੇ ਉਸ ਦੇ ਬਾਊਂਸਰਾਂ ਵੱਲੋਂ ਗੋਲ਼ੀਆਂ ਚਲਾਏ ਜਾਣ ਕਾਰਨ ਮੀਡੀਅਮ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਪੰਜਾਬ ਦੇ ਵਾਈਸ ਚੇਅਰਮੈਨ ਤੇ ਕਾਂਗਰਸੀ ਪਰਮਜੀਤ ਸਿੰਘ ਬੱਤਰਾ ਤੇ ਉਨ੍ਹਾਂ ਦਾ ਲੜਕਾ ਕਨਿਸ਼ਕ ਬੱਤਰਾ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਡਾ ਰਣਜੀਤ ਐਵੀਨਿਊ ਦੇ ਏ ਬਲਾਕ ‘ਚ ਕੰਵਰ ਢੀਂਗਰਾ ਦੇ ਘਰ ਫੰਕਸ਼ਨ ਚੱਲ ਰਿਹਾ ਸੀ। ਇਸ ਦੌਰਾਨ ਰਾਤ ਕਰੀਬ ਡੇਢ ਵਜੇ ਪਰਮਜੀਤ ਸਿੰਘ ਬਤਰਾ ਵੱਲੋਂ ਗਲੀ ਨੂੰ ਲੱਗਦੇ ਗੇਟ ਬੰਦ ਕਰ ਦਿੱਤੇ ਗਏ। ਗੇਟ ਬੰਦ ਕਰਨ ਉੱਤੇ ਕੁੰਵਰ ਢੀਂਗਰਾ ਦੇ ਬਾਊਂਸਰ ਦੀ ਪਰਮਜੀਤ ਬੱਤਰਾ ਨਾਲ ਬਹਿਸਬਾਜ਼ੀ ਹੋ ਗਈ।ਪਰਮਜੀਤ ਬੱਤਰਾ ਵੱਲੋਂ ਫੋਨ ਉਤੇ ਇਸ ਬਾਰੇ ਕੰਵਰ ਢੀਂਗਰਾ ਨੂੰ ਜਾਣਕਾਰੀ ਦੇਣ ਉਤੇ ਉਹ ਆਪਣੇ ਬਾਊਂਸਰਾਂ ਨਾਲ ਪੁੱਜੇ। ਇਸ ਦੌਰਾਨ ਦੋਵੇਂ ਧਿਰਾਂ ਵਿਚ ਹੋਏ ਝਗੜੇ ਦੌਰਾਨ ਕੰਵਰ ਢੀਂਗਰਾ ਦੇ ਬਾਊਂਸਰਾਂ ਵੱਲੋਂ ਗੋਲੀ ਚਲਾਉਣ ਉਤੇ ਪਰਮਜੀਤ ਬੱਤਰਾ ਤੇ ਉਨ੍ਹਾਂ ਦਾ ਲੜਕਾ ਕਨਿਸ਼ਕ ਬੱਤਰਾ ਜ਼ਖ਼ਮੀ ਹੋ ਗਏ। ਪਰਮਜੀਤ ਬੱਤਰਾ ਦੇ ਇਕ ਤੇ ਉਨ੍ਹਾਂ ਦੇ ਲੜਕੇ ਕਨਿਸ਼ਕ ਦੇ ਦੋ ਗੋਲ਼ੀਆਂ ਲੱਗੀਆਂ। ਪਰਮਜੀਤ ਬੱਤਰਾ ਨੂੰ ਅਮਨਦੀਪ ਹਸਪਤਾਲ, ਜਦੋਂਕਿ ਕਨਿਸ਼ਕ ਦੀ ਹਾਲਤ ਗੰਭੀਰ ਹੋਣ ਕਰਕੇ ਡੀਐਮਸੀ ਲੁਧਿਆਣਾ ਦਾਖ਼ਲ ਕਰਵਾ ਦਿੱਤਾ ਗਿਆ ਹੈ। ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੇ ਦੋਹਾਂ ਧਿਰਾਂ ‘ਤੇ ਕਰਾਸ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪਰਮਜੀਤ ਬੱਤਰਾ ਵੱਲੋਂ ਫੋਨ ਉਤੇ ਇਸ ਬਾਰੇ ਕੰਵਰ ਢੀਂਗਰਾ ਨੂੰ ਜਾਣਕਾਰੀ ਦੇਣ ਉਤੇ ਉਹ ਆਪਣੇ ਬਾਊਂਸਰਾਂ ਨਾਲ ਪੁੱਜੇ। ਇਸ ਦੌਰਾਨ ਦੋਵੇਂ ਧਿਰਾਂ ਵਿਚ ਹੋਏ ਝਗੜੇ ਦੌਰਾਨ ਕੰਵਰ ਢੀਂਗਰਾ ਦੇ ਬਾਊਂਸਰਾਂ ਵੱਲੋਂ ਗੋਲੀ ਚਲਾਉਣ ਉਤੇ ਪਰਮਜੀਤ ਬੱਤਰਾ ਤੇ ਉਨ੍ਹਾਂ ਦਾ ਲੜਕਾ ਕਨਿਸ਼ਕ ਬੱਤਰਾ ਜ਼ਖ਼ਮੀ ਹੋ ਗਏ। ਪਰਮਜੀਤ ਬੱਤਰਾ ਦੇ ਇਕ ਤੇ ਉਨ੍ਹਾਂ ਦੇ ਲੜਕੇ ਕਨਿਸ਼ਕ ਦੇ ਦੋ ਗੋਲ਼ੀਆਂ ਲੱਗੀਆਂ। ਪਰਮਜੀਤ ਬੱਤਰਾ ਨੂੰ ਅਮਨਦੀਪ ਹਸਪਤਾਲ, ਜਦੋਂਕਿ ਕਨਿਸ਼ਕ ਦੀ ਹਾਲਤ ਗੰਭੀਰ ਹੋਣ ਕਰਕੇ ਡੀਐਮਸੀ ਲੁਧਿਆਣਾ ਦਾਖ਼ਲ ਕਰਵਾ ਦਿੱਤਾ ਗਿਆ ਹੈ। ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੇ ਦੋਹਾਂ ਧਿਰਾਂ ‘ਤੇ ਕਰਾਸ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

369 ਫੁੱਟ ਉੱਚੀ ਸ਼ਿਵ ਮੂਰਤੀ ‘ਵਿਸ਼ਵਾਸ ਸਵਰੂਪਮ’ ਦਾ ਹੋਵੇਗਾ ਉਦਘਾਟਨ, 20 ਕਿਲੋਮੀਟਰ ਦੂਰ ਤੋਂ ਹੀ ਹੋਣਗੇ ਦਰਸ਼ਨ

On Punjab

Kangana Ranaut says ‘Emergency’ stuck with censor boardKangana Ranaut says ‘Emergency’ stuck with censor board

On Punjab

School Closed Due to Corona : ਦੁਨੀਆ ਭਰ ’ਚ 60 ਕਰੋੜ ਬੱਚੇ ਨਹੀਂ ਜਾ ਸਕੇ ਸਕੂਲ, ਜਾਣੋ ਕੀ ਹੈ ਕਾਰਨ

On Punjab