71.6 F
New York, US
September 16, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਐਕਸੀਓਮ 4 ਮਿਸ਼ਨ ਸ਼ੁਭਾਂਸ਼ੂ ਸ਼ੁਕਲਾ ਤੇ ਤਿੰਨ ਹੋਰ ਪੁਲਾੜ ਯਾਤਰੀ ਕੌਮਾਂਤਰੀ ਪੁਲਾੜ ਸਟੇਸ਼ਨ ਪੁੱਜੇ

ਨਵੀਂ ਦਿੱਲੀ- ਭਾਰਤ ਦਾ ਸ਼ੁਭਾਂਸ਼ੂ ਸ਼ੁਕਲਾ ਤੇ ਤਿੰਨ ਹੋਰ ਪੁਲਾੜ ਯਾਤਰੀ ਵੀਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮੀਂ 4:01 ਵਜੇ ਕੌਮਾਂਤਰੀ ਪੁਲਾੜ ਸਟੇਸ਼ਨ ਪਹੁੰਚ ਗਏ ਹਨ। ਡਰੈਗਨ ਪੁਲਾੜ ਵਾਹਨ, ਜਿਸ ਵਿਚ ਚਾਰੇ ਪੁਲਾੜ ਯਾਤਰੀ ਸਵਾਰ ਹਨ, ਦਾ ਓਰਬਿਟਲ ਲੈਬਾਰਟਰੀ ਨਾਲ ਡੌਕਿੰਗ (ਜੁੜਨ) ਦਾ ਅਮਲ ਪੂਰਾ ਹੋ ਗਿਆ ਹੈ। ਗ੍ਰੇਸ ਨਾਮਕ ਪੁਲਾੜ ਯਾਨ ਨੇ ਉੱਤਰੀ ਅਟਲਾਂਟਿਕ ਮਹਾਂਸਾਗਰ ਉੱਤੇ ਭਾਰਤੀ ਸਮੇਂ ਅਨੁਸਾਰ ਸ਼ਾਮ 4:01 ਵਜੇ ਪੁਲਾੜ ਸਟੇਸ਼ਨ ਨਾਲ ਇੱਕ ਸਾਫਟ ਕੈਪਚਰ ਪ੍ਰਾਪਤ ਕੀਤਾ।

ਇਹ ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਪੁਲਾੜ ਯਾਤਰੀ ਕੌਮਾਂਤਰੀ ਪੁਲਾੜ ਸਟੇਸ਼ਨ ਦੀ ਯਾਤਰਾ ਕਰ ਰਿਹਾ ਹੈ। ਨਾਸਾ ਨੇ ਇੱਕ ਲਾਈਵ ਵੀਡੀਓ ਲਿੰਕ ਵਿਚ ਪੁਲਾੜ ਯਾਨ ਨੂੰ ਪੁਲਾੜ ਸਟੇਸ਼ਨ ਦੇ ਨੇੜੇ ਆਉਂਦੇ ਦਿਖਾਇਆ ਅਤੇ ਡੌਕਿੰਗ ਦਾ ਅਮਲ ਭਾਰਤੀ ਸਮੇਂ ਅਨੁਸਾਰ ਸ਼ਾਮ 4:15 ਵਜੇ ਪੂਰਾ ਹੋਇਆ। Axiom 4 ਮਿਸ਼ਨ ਵਿਚ ਸ਼ਾਮਲ ਪੁਲਾੜ ਯਾਤਰੀਆਂ ਨੇ ਬੁੱਧਵਾਰ ਨੂੰ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਪੁਲਾੜ ਸਟੇਸ਼ਨ ਲਈ ਯਾਤਰਾ ਸ਼ੁਰੂ ਕੀਤੀ ਸੀ।

ਇਸ ਵਪਾਰਕ ਮਿਸ਼ਨ ਦੀ ਅਗਵਾਈ ਕਮਾਂਡਰ ਪੈਗੀ ਵਿਟਸਨ ਕਰ ਰਹੇ ਹਨ ਜਦੋਂਕਿ ਸ਼ੁਭਾਂਸ਼ੂ ਸ਼ੁਕਲਾ ਇਸ ਵਿਚ ਮਿਸ਼ਨ ਪਾਇਲਟ ਹਨ। ਹੰਗਰੀ ਦੇ ਪੁਲਾੜ ਯਾਤਰੀ ਟਿਬੋਰ ਕਪੂ ਤੇ ਪੋਲੈਂਡ ਦੇ ਸਲਾਵੋਜ ਉਜਨਾਂਸਕੀ ਵਿਸਨੀਵਸਕੀ ਮਿਸ਼ਨ ਮਾਹਿਰ ਵਜੋਂ ਸ਼ਾਮਲ ਹਨ। ਇਸ ਮਿਸ਼ਨ ਨੇ ਪਹਿਲਾਂ 29 ਮਈ ਨੂੰ ਉਡਾਣ ਭਰਨੀ ਸੀ, ਪਰ ਫਾਲਕਨ 9 ਰਾਕੇਟ ਦੇ ਬੂਸਟਰ ਵਿਚ ਤਰਲ ਆਕਸੀਜਨ ਦੇ ਰਿਸਾਅ ਤੇ ਕੌਮਾਂਤਰੀ ਪੁਲਾੜ ਸਟੇਸ਼ਨ ਦੇ ਪੁਰਾਣੇ ਰੂਸੀ ਮਾਡਿਊਲ ਵਿਚ ਰਿਸਾਅ ਦਾ ਪਤਾ ਲੱਗਣ ਮਗਰੋਂ ਪਹਿਲਾਂ ਇਸ ਨੂੰ 8 ਜੂਨ, ਫਿਰ 10 ਜੂਨ ਤੇ ਮਗਰੋਂ 11 ਜੂਨ ਲਈ ਟਾਲ ਦਿੱਤਾ ਗਿਆ। ਇਸ ਮਗਰੋਂ ਲਾਂਚ ਦੀ ਯੋਜਨਾ 19 ਜੂਨ ਨੂੰ ਇਕ ਫਾਰ ਫਿਰ ਟਲੀ। ਉਪਰੰਤ ਨਾਸਾ ਨੇ ਰੂਸੀ ਮਾਡਿਊਲ ਵਿਚ ਮੁਰੰਮਤ ਕਾਰਜਾਂ ਤੋਂ ਬਾਅਦ ਓਰਬਿਟ ਲੈਬਾਰਟਰੀ ਦੇ ਸੰਚਾਲਨ ਦੀ ਸਮੀਖਿਆ ਲਈ ਲਾਂਚ ਦੀ ਤਰੀਕ 22 ਜੂਨ ਨਿਰਧਾਰਿਤ ਕੀਤੀ। ਇਹ ਮਿਸ਼ਨ ਫਲੋਰਿਡਾ ਸਥਿਤ ਨਾਸਾ ਦੇ ਕੈਨੇਡੀ ਪੁਲਾੜ ਕੇਂਦਰ ਦੇ ‘ਲਾਂਚ ਕੰਪਲੈਕਸ 39 ਏ’ ਤੋਂ ਬੁੱਧਵਾਰ ਨੂੰ ਭਾਰਤੀ ਸਮੇਂ ਅਨੁਸਾਰ 12:01 ਲਾਂਚ ਕੀਤਾ ਗਿਆ।

Related posts

ਕੈਬਨਿਟ ਮੀਟਿੰਗ: ਹਸਪਤਾਲ ’ਚੋਂ ਵਰਚੁਅਲੀ ਸ਼ਾਮਲ ਹੋਏ ਮੁੱਖ ਮੰਤਰੀ ਭਗਵੰਤ ਮਾਨ

On Punjab

ਭਾਰਤੀ ਸੰਵਿਧਾਨ ਦੇ 70 ਸਾਲ ਪੂਰੇ, ਵਿਧਾਨ ਸਭਾ ਦਾ ਵਿਸ਼ੇਸ਼ ਇਜ਼ਲਾਸ ਅੱਜ

On Punjab

ਕਿਸਾਨਾਂ ਦੇ ਪ੍ਰਦਰਸ਼ਨ ’ਤੇ ਸੁਣਵਾਈ ਟਲੀ, ਸੁਪਰੀਮ ਕੋਰਟ ਨੇ ਕਿਹਾ – ਸਾਰੇ ਪੱਖਾਂ ਨੂੰ ਸੁਣੇ ਬਿਨਾਂ ਨਹੀਂ ਕਰਨਗੇ ਫ਼ੈਸਲਾ

On Punjab