PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਰਾਜਾ ਰਘੂਵੰਸ਼ੀ ਦੇ ਅੰਤਿਮ ਸੰਸਕਾਰ ’ਚ ਨਜ਼ਰ ਆਇਆ ਸੀ ਭਾੜੇ ਦਾ ਕਾਤਲ

ਇੰਦੌਰ- ਇੰਦੌਰ ਅਧਾਰਿਤ ਕਾਰੋਬਾਰੀ ਰਾਜਾ ਰਘੂਵੰਸ਼ੀ ਦੇ ਕਤਲ ਲਈ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ (ਭਾੜੇ ਦੇ ਕਾਤਲਾਂ) ਵਿਚੋਂ ਇਕ ਜਣਾ ਰਘੂਵੰਸ਼ੀ ਦੇ ਸਸਕਾਰ ਮੌਕੇ ਨਜ਼ਰ ਆਇਆ ਸੀ। ਇਹ ਦਾਅਵਾ ਇਕ ਚਸ਼ਮਦੀਦ ਗਵਾਹ ਨੇ ਕੀਤਾ ਹੈ। ਮੇਘਾਲਿਆ ਪੁਲੀਸ ਨੇ ਕਾਰੋਬਾਰੀ ਦੇ ਕਤਲ ਮਾਮਲੇ ਵਿਚ ਹੁਣ ਤੱਕ ਰਘੂਵੰਸ਼ੀ ਦੀ ਪਤਨੀ ਸੋਨਮ (25) ਤੇ ਤਿੰਨ ਕਥਿਤ ਸਾਥੀਆਂ ਆਕਾਸ਼ ਗੁਪਤਾ (19), ਵਿਸ਼ਾਲ ਸਿੰਘ ਚੌਹਾਨ (22) ਤੇ ਰਾਜ ਸਿੰਘ ਕੁਸ਼ਵਾਹਾ (21) ਨੂੰ ਗ੍ਰਿਫ਼ਤਾਰ ਕੀਤਾ ਹੈ।

ਮੇਘਾਲਿਆ ਪੁਲੀਸ ਮੁਤਾਬਕ ਸੋਨਮ ਨੇ ਇੰਦੌਰ ਵਿਚ ਵਿਆਹ ਤੋਂ ਕੁਝ ਦਿਨ ਬਾਅਦ ਪਿਛਲੇ ਮਹੀਨੇ ਉੱਤਰ-ਪੂਰਬੀ ਰਾਜ ਵਿੱਚ ਹਨੀਮੂਨ ਦੌਰਾਨ ਆਪਣੇ ਪਤੀ ਤੋਂ ਛੁਟਕਾਰਾ ਪਾਉਣ ਲਈ ਕਥਿਤ ਭਾੜੇ ਦੇ ਕਾਤਲਾਂ ਨੂੰ ਸੁਪਾਰੀ ਦਿੱਤੀ ਸੀ। ਰਘੂਵੰਸ਼ੀ, ਜਿਸ ਦਾ ਪਰਿਵਾਰ ਟਰਾਂਸਪੋਰਟ ਕਾਰੋਬਾਰ ਨਾਲ ਜੁੜਿਆ ਹੋਇਆ ਹੈ, ਦਾ ਸੋਨਮ ਨਾਲ ਵਿਆਹ 11 ਮਈ ਨੂੰ ਇੰਦੌਰ ਵਿੱਚ ਹੋਇਆ ਸੀ। ਉਹ 20 ਮਈ ਨੂੰ ਮੇਘਾਲਿਆ ਲਈ ਰਵਾਨਾ ਹੋਏ ਅਤੇ 23 ਮਈ ਨੂੰ ਲਾਪਤਾ ਹੋ ਗਏ। ਅਧਿਕਾਰੀਆਂ ਮੁਤਾਬਕ ਰਘੂਵੰਸ਼ੀ ਦੀ ਲਾਸ਼ 2 ਜੂਨ ਨੂੰ ਮੇਘਾਲਿਆ ਦੇ ਪੂਰਬੀ ਖਾਸੀ ਪਹਾੜੀ ਜ਼ਿਲ੍ਹੇ ਦੇ ਸੋਹਰਾ ਖੇਤਰ (ਜਿਸ ਨੂੰ ਚੇਰਾਪੁੰਜੀ ਵੀ ਕਿਹਾ ਜਾਂਦਾ ਹੈ) ਵਿੱਚ ਇੱਕ ਝਰਨੇ ਨੇੜੇ ਡੂੰਘੀ ਖੱਡ ਵਿੱਚੋਂ ਮਿਲੀ ਸੀ।

ਸੋਨਮ ਦੇ ਪਰਿਵਾਰ ਦੇ ਗੁਆਂਢੀ ਲਕਸ਼ਮਣ ਸਿੰਘ ਰਾਠੌਰ ਨੇ ਕਿਹਾ, ‘‘ਜਦੋਂ ਰਾਜਾ ਦੀ ਲਾਸ਼ ਇੱਥੇ ਪਹੁੰਚੀ, ਤਾਂ ਸੋਨਮ ਦੇ ਪਰਿਵਾਰ (ਜਿਨ੍ਹਾਂ ਦਾ ਘਰ ਗੋਵਿੰਦ ਨਗਰ ਖਾਰਚਾ ਇਲਾਕੇ ਵਿੱਚ ਹੈ), ਨੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਲੋਕਾਂ ਲਈ ਚਾਰ-ਪੰਜ ਗੱਡੀਆਂ ਦਾ ਪ੍ਰਬੰਧ ਕੀਤਾ ਸੀ। ਕੁਸ਼ਵਾਹਾ ਉਸ ਚਾਰ-ਪਹੀਆ ਵਾਹਨ ਨੂੰ ਚਲਾ ਰਿਹਾ ਸੀ ਜਿਸ ਵਿੱਚ ਮੈਂ ਗਿਆ ਸੀ, ਹਾਲਾਂਕਿ ਅਸੀਂ ਗੱਲ ਨਹੀਂ ਕੀਤੀ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੀਡੀਆ ਵਿੱਚ ਉਸ ਦੀ ਫੋਟੋ ਦੇਖਣ ਤੋਂ ਬਾਅਦ ਹੀ, ਮੈਨੂੰ ਇਹ ਘਟਨਾ ਯਾਦ ਆਈ।’’

ਪੂਰਬੀ ਖਾਸੀ ਹਿਲਜ਼ ਦੇ ਐੱਸਪੀ ਵਿਵੇਕ ਸਈਮ ਨੇ ਸੋਮਵਾਰ ਨੂੰ ਕਿਹਾ, ‘‘ਗ੍ਰਿਫ਼ਤਾਰ ਕੀਤਾ ਗਿਆ ਪਹਿਲਾ ਵਿਅਕਤੀ ਉੱਤਰ ਪ੍ਰਦੇਸ਼ ਦੇ ਲਲਿਤਪੁਰ ਨਾਲ ਸਬੰਧਤ ਰਾਜਪੂਤ ਸੀ। ਦੂਜਾ ਚੌਹਾਨ ਸੀ, ਜੋ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਸੀ। ਤੀਜਾ ਕੁਸ਼ਵਾਹਾ ਵੀ ਇੰਦੌਰ ਤੋਂ ਸੀ।’’ ਮੇਘਾਲਿਆ ਪੁਲੀਸ ਨੇ ਕਿਹਾ ਕਿ ਸੋਨਮ, ਜਿਸ ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਦੇ ਨੰਦਗੰਜ ਪੁਲੀਸ ਥਾਣੇ ਵਿੱਚ ਆਤਮ ਸਮਰਪਣ ਕੀਤਾ ਸੀ, ਨੇ ਇਨ੍ਹਾਂ ਤਿੰਨਾਂ ਦੀਆਂ ਕਥਿਤ ਭਾੜੇ ’ਤੇ ਸੇਵਾਵਾਂ ਲਈਆਂ ਸਨ। ਹਾਲਾਂਕਿ, ਸੋਨਮ ਦੇ ਪਿਤਾ ਦੇਵੀ ਸਿੰਘ ਰਘੂਵੰਸ਼ੀ ਨੇ ਦਾਅਵਾ ਕੀਤਾ ਹੈ ਕਿ ਕੁਸ਼ਵਾਹਾ ਦਾ ਨਾਮ ਉਨ੍ਹਾਂ ਦੀ ਧੀ ਨਾਲ ਗਲਤ ਢੰਗ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਮੇਘਾਲਿਆ ਪੁਲੀਸ ਨੂੰ ਕਾਨੂੰਨੀ ਨੋਟਿਸ ਭੇਜਣ ਦੀ ਧਮਕੀ ਦਿੱਤੀ ਹੈ। ਸੋਮਵਾਰ ਰਾਤ ਨੂੰ ਸੋਨਮ ਦੇ ਨਾਨਕੇ ਘਰ ਦੇ ਬਾਹਰ ਪੁਲੀਸ ਤਾਇਨਾਤ ਸੀ।

ਉਧਰ ਕੁਝ ਸਥਾਨਕ ਲੋਕਾਂ ਨੇ ਸੋਮਵਾਰ ਨੂੰ ਇੱਥੇ Sahakar Nagar ਇਲਾਕੇ ਵਿੱਚ ਰਾਜਾ ਰਘੂਵੰਸ਼ੀ ਦੇ ਘਰ ਦੇ ਬਾਹਰ ਸੋਨਮ ਦੀ ਤਸਵੀਰ ਸਾੜ ਕੇ ਗੁੱਸਾ ਜ਼ਾਹਿਰ ਕੀਤਾ। ਉਨ੍ਹਾਂ ਰਾਜਾ ਰਘੂਵੰਸ਼ੀ ਦੇ ਘਰ ਦੇ ਬਾਹਰ ਲੱਗੇ ਇੱਕ ਵੱਡੇ ਬੈਨਰ ਨੂੰ ਵੀ ਅੱਗ ਲਗਾ ਦਿੱਤੀ, ਜਿਸ ’ਤੇ ਉਸ ਦੀ ਫੋਟੋ ਅਤੇ ਵਿਆਹ ਦੀਆਂ ਤਸਵੀਰਾਂ ਸਨ। ਮੁੁਜ਼ਾਹਰਾਕਾਰੀਆ ਨੇ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

Related posts

ਪੰਜਾਬ ਨੇ ਲਖਨਊ ਨੂੰ 37 ਦੌੜਾਂ ਨਾਲ ਹਰਾਇਆ

On Punjab

ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਅਕਾਲ ਤਖ਼ਤ ਵਿਖੇ ਪੇਸ਼

On Punjab

NATO ‘ਚ ਸ਼ਾਮਲ ਹੋਣ ਲਈ ਅੱਗੇ ਵਧੇ ਫਿਨਲੈਂਡ ਤੇ ਸਵੀਡਨ ; ਤਾਂ ਕੀ ਨਾਰਡਿਕ ਦੇਸ਼ ‘ਤੇ ਵੀ ਹਮਲਾ ਕਰੇਗਾ ਰੂਸ?ਦੋ ਯੂਰਪੀ ਦੇਸ਼ ਫਿਨਲੈਂਡ ਤੇ ਸਵੀਡਨ ਫੌਜੀ ਸੰਗਠਨ ਨਾਟੋ ਦੇ ਮੈਂਬਰ ਬਣਨ ਦੇ ਨੇੜੇ ਹਨ। ਇਸ ਸਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਫਿਨਲੈਂਡ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ ਰੂਸ ਦੇ ਯੂਕਰੇਨ ‘ਤੇ ਹਮਲੇ ਕਾਰਨ ਪੈਦਾ ਹੋਏ ਖਤਰੇ ਕਾਰਨ ਬਿਨਾਂ ਦੇਰੀ ਕੀਤੇ ਨਾਟੋ ਫੌਜੀ ਗਠਜੋੜ ‘ਚ ਸ਼ਾਮਲ ਹੋਣ ਲਈ ਅਰਜ਼ੀ ਦੇਣੀ ਚਾਹੀਦੀ ਹੈ। ਇਸ ਦੇ ਨਾਲ ਹੀ ਫਿਨਲੈਂਡ ਦਾ ਗੁਆਂਢੀ ਸਵੀਡਨ ਵੀ ਦਹਾਕਿਆਂ ਤੱਕ ਨਿਰਪੱਖ ਰਾਹ ਅਪਣਾਉਣ ਤੋਂ ਬਾਅਦ ਨਾਟੋ ਵਿੱਚ ਸ਼ਾਮਲ ਹੋਣ ਦੇ ਫੈਸਲੇ ਦੇ ਨੇੜੇ ਹੈ। ਦੂਜੇ ਪਾਸੇ ਮਾਸਕੋ ਨੇ ਕਿਹਾ ਕਿ ਇਹ ਕਦਮ ਯਕੀਨੀ ਤੌਰ ‘ਤੇ ਖ਼ਤਰਾ ਹੈ। ਰੂਸ ਨੇ ਵੀਰਵਾਰ ਨੂੰ ਚਿਤਾਵਨੀ ਦਿੱਤੀ ਕਿ ਫਿਨਲੈਂਡ ਦੀ ਨਾਟੋ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਇੱਕ ਦੁਸ਼ਮਣੀ ਵਾਲੀ ਚਾਲ ਸੀ ਜੋ ਨਿਸ਼ਚਤ ਤੌਰ ‘ਤੇ ਸਾਡੀ ਸੁਰੱਖਿਆ ਲਈ ਖ਼ਤਰਾ ਹੈ। ਕ੍ਰੇਮਲਿਨ ਨੇ ਕਿਹਾ ਕਿ ਇਹ ਜਵਾਬ ਦੇਵੇਗਾ, ਪਰ ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਕਿਵੇਂ ਨਿਰਭਰ ਕਰੇਗਾ ਕਿ ਕਿਵੇਂ ਨਾਟੋ ਫੌਜੀ ਸੰਪਤੀਆਂ ਨੂੰ 1,300-km (800-ਮੀਲ) ਫਿਨਲੈਂਡ-ਰੂਸੀ ਸਰਹੱਦ ‘ਤੇ ਲੈ ਜਾਂਦਾ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰੂਸ ਨੂੰ ਆਪਣੀ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਨੂੰ ਰੋਕਣ ਲਈ ਫੌਜੀ-ਤਕਨੀਕੀ ਅਤੇ ਹੋਰ ਕਿਸਮ ਦੇ ਜਵਾਬੀ ਕਦਮ ਚੁੱਕਣ ਦੀ ਲੋੜ ਹੋਵੇਗੀ। ਹੇਲਸਿੰਕੀ ਨੂੰ ਅਜਿਹੀ ਹਰਕਤ ਦੀ ਜ਼ਿੰਮੇਵਾਰੀ ਅਤੇ ਨਤੀਜਿਆਂ ਤੋਂ ਜਾਣੂ ਹੋਣਾ ਚਾਹੀਦਾ ਹੈ। ਰੂਸ ਨੇ ਅੰਸ਼ਕ ਤੌਰ ‘ਤੇ ਨਾਟੋ ਦੇ ਪੂਰਬ ਵੱਲ ਵਿਸਤਾਰ ਤੋਂ ਆਪਣੇ ਆਪ ਨੂੰ ਬਚਾਉਣ ਦੇ ਸਾਧਨ ਵਜੋਂ ਯੂਕਰੇਨ ਦੇ ਹਮਲੇ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ, ਫਿਨਲੈਂਡ ਦੇ ਰਾਸ਼ਟਰਪਤੀ ਸੌਲੀ ਨਿਨਿਸਤੋ ਨੇ ਵੀਰਵਾਰ ਨੂੰ ਕਿਹਾ ਕਿ ਹੇਲਸਿੰਕੀ ਦੇ ਫੈਸਲੇ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜ਼ਿੰਮੇਵਾਰ ਹਨ। ਤੁਸੀਂ ਇਸ ਦਾ ਕਾਰਨ ਬਣ ਗਏ ਹੋ। ਤੁਸੀਂ ਸ਼ੀਸ਼ੇ ਵਿੱਚ ਦੇਖੋ। Also ReadIAF man arrested for spying for Pakistan Trapped by Honeytrap in ISI trap ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ‘ਚ IAF

On Punjab