PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜਾਸੂਸੀ ਮਾਮਲੇ ’ਚ ਯੂਟਿਊਬਰ ਜਸਬੀਰ ਸਿੰਘ ਦੇ Police Remand 2 ਦਿਨਾਂ ਦਾ ਵਾਧਾ

ਚੰਡੀਗੜ੍ਹ- ਐਸਏਐਸ ਨਗਰ (ਮੁਹਾਲੀ) ਦੀ ਇੱਕ ਅਦਾਲਤ ਨੇ ਸ਼ਨਿੱਚਰਵਾਰ ਨੂੰ ਪੰਜਾਬ ਦੇ ਯੂਟਿਊਬਰ ਜਸਬੀਰ ਸਿੰਘ (YouTuber Jasbir Singh) ਦੇ ਪੁਲੀਸ ਰਿਮਾਂਡ ਵਿੱਚ ਦੋ ਦਿਨ ਦਾ ਵਾਧਾ ਕੀਤਾ ਹੈ, ਜਿਸ ਨੂੰ 4 ਜੂਨ ਨੂੰ ਪਾਕਿਸਤਾਨ ਲਈ ਭਾਰਤ ਦੀ ਜਾਸੂਸੀ ਕਰਨ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਜਸਬੀਰ ਸਿੰਘ ਵਕੀਲ ਨੇ ਕਿਹਾ ਕਿ ਉਸ ਦੇ ਮੁਵੱਕਿਲ ਨੂੰ ਸ਼ਨਿੱਚਰਵਾਰ ਨੂੰ ਉਸ ਦਾ ਤਿੰਨ-ਰੋਜ਼ਾ ਪੁਲੀਸ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲੀਸ ਨੇ ਉਸ ਦੇ ਸੱਤ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਉਨ੍ਹਾਂ ਨੂੰ ਹੋਰ ਦੋ ਦਿਨ ਦੇ ਦਿੱਤੇ।

ਸਿੰਘ ਕਥਿਤ ਤੌਰ ‘ਤੇ ਇਨਫਲੂਐਂਸਰ ਜੋਤੀ ਮਲਹੋਤਰਾ ਦੇ ਨਜ਼ਦੀਕੀ ਸੰਪਰਕ ਵਿੱਚ ਸੀ, ਜੋ ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ਾਂ ਵਿੱਚ ਹਿਰਾਸਤ ਵਿੱਚ ਹੈ। ਜੋਤੀ ਦੀ ਗ੍ਰਿਫਤਾਰੀ ਤੋਂ ਬਾਅਦ ਪੁਲੀਸ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਇੱਕ “ਅੱਤਵਾਦੀ-ਸਮਰਥਿਤ ਜਾਸੂਸੀ ਨੈੱਟਵਰਕ” ਦਾ ਪਰਦਾਫਾਸ਼ ਕੀਤਾ ਹੈ, ਜੋ ਉਸਨੂੰ ਪਾਕਿਸਤਾਨੀ ਖੁਫੀਆ ਅਤੇ ਫੌਜੀ ਅਧਿਕਾਰੀਆਂ ਨਾਲ ਜੋੜਦਾ ਹੈ।

ਪੁਲੀਸ ਨੇ ਕਿਹਾ ਸੀ ਕਿ ਯੂਟਿਊਬਰ ਕਥਿਤ ਤੌਰ ‘ਤੇ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਲਈ ਜਾਸੂਸੀ ਕਰ ਰਿਹਾ ਸੀ।

ਰੂਪਨਗਰ ਜ਼ਿਲ੍ਹੇ ਦੇ ਪਿੰਡ ਮਾਹਲਾਂ ਦਾ ਰਹਿਣ ਵਾਲਾ ਜਸਬੀਰ ਸਿੰਘ ਉਰਫ਼ ਜਾਨ ਮਾਹਲ (41) ਇੱਕ ਯੂਟਿਊਬ ਚੈਨਲ ‘Jann Mahal’ ਚਲਾ ਰਿਹਾ ਸੀ ਜਿਸਦੇ 11 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ, ਜੋ ਕਿ ਯਾਤਰਾ ਅਤੇ ਖਾਣਾ ਪਕਾਉਣ ਦੇ ਵੀਲੌਗ ਪੋਸਟ ਕਰਦਾ ਹੈ।

Related posts

ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖ਼ਿਲਾਫ਼ High Court ’ਚ ਪਟੀਸ਼ਨ ਦਾਇਰ

On Punjab

ਆਰਥਿਕ ਅਪਰਾਧੀਆਂ ‘ਤੇ ਕੱਸਿਆ ਜਾਵੇਗਾ ਸ਼ਿਕੰਜਾ, ਪੀਐੱਮ ਮੋਦੀ ਨੇ ਕਿਹਾ- ਨਵੀਨਤਮ ਤਕਨੀਕ ਦੀ ਕਰਨੀ ਚਾਹੀਦੀ ਹੈ ਵਰਤੋਂ

On Punjab

ਭਗਵੰਤ ਮਾਨ ਦੀ ਸਿਹਤ ਵਿਗੜੀ, ਮੁਹਾਲੀ ਹਸਪਤਾਲ ਵਿੱਚ ਦਾਖ਼ਲ

On Punjab