PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦਾ ਵਫਦ ਪਸ਼ੂ ਪਾਲਣ ਵਿਭਾਗ ਦੇ ਮੁੱਖ ਸਕੱਤਰ ਰਾਹੁਲ ਭੰਡਾਰੀ ਨੂੰ ਮਿਲਿਆ

ਪਸ਼ੂ ਪਾਲਣ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਮਾਣਯੋਗ ਰਾਹੁਲ ਭੰਡਾਰੀ IAS ਜੀ ਵੱਲੋਂ ਲਾਈਵ ਸਟਾਕ ਕੰਪਲੈਕਸ ਮੁਹਾਲੀ ਵਿਖੇ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ, ਸੂਬਾ ਜਨਰਲ ਸਕੱਤਰ ਵਿਪਨ ਕੁਮਾਰ ਗੋਇਲ, ਸੂਬਾ ਵਿੱਤ ਸਕੱਤਰ ਰਾਜੀਵ ਕੁਮਾਰ ਮਲਹੋਤਰਾ, ਸੂਬਾ ਸਕੱਤਰ ਪਰਮਜੀਤ ਸਿੰਘ ਸੋਹੀ, ਸ: ਸੁਖਵਿੰਦਰ ਸਿੰਘ ਰਾਏਪੁਰ ਜਿਲਾ ਪ੍ਰਧਾਨ ਮਾਨਸਾ ਤੇ ਅਧਾਰਿਤ ਸੂਬਾਈ ਵਫਦ ਨਾਲ ਵਿਭਾਗੀ ਮੀਟਿੰਗ ਕੀਤੀ ।ਇਸ ਮੀਟਿੰਗ ਵਿਚ ਪ੍ਰਿੰਸੀਪਲ ਸਕੱਤਰ ਰਾਹੁਲ ਭੰਡਾਰੀ ਹੋਣਾਂ ਵੱਲੋਂ ਪਿਛਲੀਆਂ ਮੀਟਿੰਗਾਂ ਦੌਰਾਨ ਹੋਈ ਕਾਰਵਾਈ ਦਾ ਰਿਵਿਊ ਕਰਦਿਆਂ ,ਪਸ਼ੂ ਪਾਲਣ ਵਿਭਾਗ ਦੇ ਅਫਸਰ ਸਾਹਿਬਾਨ ਨੂੰ ਵੈਟਨਰੀ ਇੰਸਪੈਕਟਰ ਕੇਡਰ ਦੇ ਵਿੱਤ ਅਤੇ ਪਰਸੋਨਲ ਵਿਭਾਗ ਨਾਲ ਜੁੜੇ ਮਸਲਿਆਂ ਲਈ ਤਾਲਮੇਲ ਵਧਾਉਣ ਦੇ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਪੇਂਡੂ ਵਿਕਾਸ ਵਿਭਾਗ ਕੋਲ ਗਏ ਪਸ਼ੂ ਹਸਪਤਾਲਾਂ ਦੀਆਂ ਖਾਲੀ ਅਸਾਮੀਆਂ ਉਪਰ ਵੈਟਨਰੀ ਇੰਸਪੈਕਟਰ ਕੇਡਰ ਦੀ ਭਰਤੀ ਦਾ ਮੁੱਦੇ ਦਾ ਮੁੱਦਾ ਵਿਚਾਰ ਕੇ ਸਟਾਫ ਦੀ ਘਾਟ ਕਾਰਨ ਖਾਲੀ ਪੋਸਟਾਂ ਤੇ ਜਲਦ ਭਰਤੀ ਦਾ ਭਰੋਸਾ ਦਿੱਤਾ ਗਿਆ।ਇਸ ਮੌਕੇ ਮਾਣਯੋਗ ਪ੍ਰਿੰਸੀਪਲ ਸਕੱਤਰ ਸਾਹਿਬ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਅੜੇ ਹੋਏ ਜਰੂਰੀ ਮਸਲਿਆਂ ਦੇ ਹੱਲ ਲਈ ਬਜਟ ਸ਼ੈਸ਼ਨ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਸ: ਹਰਪਾਲ ਸਿੰਘ ਚੀਮਾ ਜੀ ਨਾਲ ਤਾਲਮੇਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਜਥੇਬੰਦਕ ਆਗੂਆਂ ਨੇ ਪ੍ਰਿੰਸੀਪਲ ਸਕੱਤਰ ਦੇ ਧਿਆਨ ਵਿਚ ਲਿਆਂਦਾਂ ਕੇ ਪਸ਼ੂ ਪਾਲਣ ਵਿਭਾਗ ਦੀ ਜਿਲਾ ਪੱਧਰੀ ਦਫਤਰ ਮੂੰਹ ਖੁਰ ਦੇ ਬਚਾਅ ਦੀ ਵੈਕਸੀਨੇਸਨ ਕੰਪੇਨ ਦੀ ਟੈਂਟਟਿਵ ਮਾਈਕਰੋ ਪਲਾਨ ਦੀ ਆੜ ਵਿਚ ਵੈਟਨਰੀ ਅਫਸਰਾਂ ਦੀਆਂ ਸੰਸਥਾਵਾਂ ਵਿਚ ਵੈਟਨਰੀ ਇੰਸਪੈਕਟਰ ਕੇਡਰ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਵੈਟਨਰੀ ਇੰਸਪੈਕਟਰ ਸਹਿਣ ਨਹੀ ਕਰਨਗੇ।ਇਸ ਮਸਲੇ ਦੇ ਹੱਲ ਲਈ ਪ੍ਰਿੰਸੀਪਲ ਸਕੱਤਰ ਜੀ ਨੇ ਡਾਇਰੈਕਟਰ ਪਸ਼ੂ ਪਾਲਣ ਨੂੰ NADCP ਦੀਆਂ ਹਦਾਇਤਾਂ ਮੁੜ ਜਾਰੀ ਕਰਨ ਦੇ ਨਿਰਦੇਸ਼ ਦਿੱਤੇ।ਇਸ ਮੌਕੇ ਮਾਨਯੋਗ ਕੈਬਨਿਟ ਮੰਤਰੀ ਖੇਤੀਬਾੜੀ ,ਪਸ਼ੂ ਪਾਲਣ,ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਦੇ ਪੀ ਏ ਸਰਦਾਰ ਸੁਰਿੰਦਰ ਸਿੰਘ,ਡਾਇਰੈਕਟਰ ਪਸ਼ੂ ਪਾਲਣ ਡ:ਸ: ਗੁਰਸ਼ਰਨਜੀਤ ਸਿੰਘ ਬੇਦੀ,ਜੁਆਇੰਟ ਡਾਇਰੈਕਟਰ ਡਾ: ਸ: ਸ਼ਾਮ ਸਿੰਘ, ਜੁਆਇੰਟ ਡਾਇਰੈਕਟਰ ਡ: ਰਣਜੀਤ ਬਾਲੀ, ਅਸਿਸਟੈਂਟ ਡਾਇਰੈਕਟਰ ਕਮ ਵਿਸ਼ੇਸ਼ ਸਕੱਤਰ ਡਾ: ਪਰਮਪਾਲ ਸਿੰਘ ਸੀਨੀਅਰ ਸਹਾਇਕ ਸ ਨਰਿੰਦਰ ਸਿੰਘ ਅਮਲਾ ਟੂ ਬਰਾਂਚ ਹਾਜਰ ਸਨ

Related posts

ਮਨਪ੍ਰੀਤ ਸਿੰਘ ਬਾਦਲ ਨੂੰ ਹਾਈਕੋਰਟ ਤੋਂ ਵੱਡੀ ਰਾਹਤ

On Punjab

ਮਮਤਾ ਨੇ NEET ਤੇ JEE ਦੀ ਪ੍ਰੀਖਿਆ ਟਾਲਣ ਲਈ SC ਦਾ ਰੁਖ ਕਰਨ ਦੀ ਕੀਤੀ ਅਪੀਲ, ਕੈਪਟਨ ਨੇ ਦਿੱਤਾ ਸਮਰਥਨਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮਮਤਾ ਬੈਨਰਜੀ ਦੇ ਪ੍ਰਸਤਾਵ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ, “ਸਾਨੂੰ ਸਾਰਿਆਂ ਜੋ ਇਥੇ ਬੈਠੇ ਹਨ, ਉਨ੍ਹਾਂ ਨੂੰ ਸੁਪਰੀਮ ਕੋਰਟ ਜਾਣਾ ਚਾਹੀਦਾ ਹੈ।” ਇਸ ਮੀਟਿੰਗ ਵਿੱਚ ਮਮਤਾ ਬੈਨਰਜੀ ਅਤੇ ਅਮਰਿੰਦਰ ਸਿੰਘ ਤੋਂ ਇਲਾਵਾ ਮਹਾਰਾਸ਼ਟਰ ਦੇ ਸੀਐਮ ਉਧਵ ਠਾਕਰੇ, ਝਾਰਖੰਡ ਦੇ ਸੀਐਮ ਹੇਮੰਤ ਸੋਰੇਨ, ਪੁਡੂਚੇਰੀ ਦੇ ਸੀ ਐਮ ਵੀ ਨਰਾਇਣ ਸਾਮੀ, ਛੱਤੀਸਗੜ ਦੇ ਸੀਐਮ ਭੁਪੇਸ਼ ਬਘੇਲ ਤੇ ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਮੌਜੂਦ ਸੀ।

On Punjab

ਗੋਆ: 11.67 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਸਮੇਤ ਇੱਕ ਗ੍ਰਿਫ਼ਤਾਰ

On Punjab