PreetNama
ਖਬਰਾਂ/News

Tomato Price Update : ਇਨ੍ਹਾਂ ਸ਼ਹਿਰਾਂ ‘ਚ 80 ਰੁਪਏ ਕਿੱਲੋ ਮਿਲੇਗਾ ਟਮਾਟਰ, ਪੜ੍ਹੋ ਕੇਂਦਰ ਸਰਕਾਰ ਦੀ ਪੂਰੀ ਪਲਾਨਿੰਗ

ਟਮਾਟਰ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਤੋਂ ਕੁਝ ਰਾਹਤ ਮਿਲਣ ਵਾਲੀ ਹੈ। ਕੇਂਦਰ ਸਰਕਾਰ ਨੇ ਪ੍ਰਬੰਧ ਕੀਤੇ ਹਨ ਜਿਸ ਤੋਂ ਬਾਅਦ 16 ਜੁਲਾਈ ਤੋਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਟਮਾਟਰ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੇਗਾ। ਹੁਣ ਤਕ ਟਮਾਟਰ ਦੀ ਕੀਮਤ 250 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਚੁੱਕੀ ਹੈ।

ਨਿਊਜ਼ ਏਜੰਸੀ ਏਐਨਆਈ ਮੁਤਾਬਕ ਭਾਰਤ ਸਰਕਾਰ ਵੱਲੋਂ ਦੱਸਿਆ ਗਿਆ ਹੈ ਕਿ ਦੇਸ਼ ਭਰ ਵਿਚ 500 ਤੋਂ ਵੱਧ ਥਾਵਾਂ ‘ਤੇ ਸਥਿਤੀ ਦਾ ਮੁੜ ਮੁਲਾਂਕਣ ਕਰਨ ਤੋਂ ਬਾਅਦ 16 ਜੁਲਾਈ ਤੋਂ 80 ਰੁਪਏ ਪ੍ਰਤੀ ਕਿਲੋ ਟਮਾਟਰ ਵੇਚਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦਰ ‘ਤੇ ਵਿਕਰੀ 16 ਜੁਲਾਈ ਤੋਂ ਦਿੱਲੀ, ਨੋਇਡਾ, ਲਖਨਊ, ਕਾਨਪੁਰ, ਵਾਰਾਣਸੀ, ਪਟਨਾ, ਮੁਜ਼ੱਫਰਪੁਰ ਅਤੇ ਅਰਰਾ ਵਿੱਚ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ (NAFED) ਅਤੇ ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਆਫ ਇੰਡੀਆ ਲਿਮਟਿਡ (NCCF) ਰਾਹੀਂ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਜਲਦੀ ਹੀ ਇਸ ਵਿਵਸਥਾ ਦਾ ਹੋਰ ਸ਼ਹਿਰਾਂ ਵਿੱਚ ਵੀ ਵਿਸਥਾਰ ਕੀਤਾ ਜਾਵੇਗਾ।

250 ਰੁਪਏ ਕਿਲੋ ਤਕ ਪੁੱਜਾ ਟਮਾਟਰ

ਮੌਨਸੂਨ ਦੀ ਬਾਰਸ਼ ਤੇ ਵੱਖ-ਵੱਖ ਸੂਬਿਆਂ ‘ਚ ਹੜ੍ਹਾਂ ਦੀ ਸਥਿਤੀ ਦੇ ਵਿਚਕਾਰ ਟਮਾਟਰ ਦੀ ਕੀਮਤ ਪਰਚੂਨ ਬਾਜ਼ਾਰਾਂ ‘ਚ 250 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਛੂਹ ਗਈ ਹੈ। ਸਰਕਾਰੀ ਅੰਕੜਿਆਂ ਅਨੁਸਾਰ ਆਲ ਇੰਡੀਆ ਔਸਤ ਕੀਮਤ ਲਗਪਗ 117 ਰੁਪਏ ਪ੍ਰਤੀ ਕਿਲੋ ਦਰਜ ਕੀਤੀ ਗਈ ਸੀ।

ਨੇਪਾਲ ਦੇ ਤਸਕਰ ਟਮਾਟਰ ਭਾਰਤ ਭੇਜ ਕੇ ਹੋ ਰਹੇ ਅਮੀਰ

ਭਾਰਤ ਅਤੇ ਨੇਪਾਲ ਦਰਮਿਆਨ ਦਰਾਮਦ-ਬਰਾਮਦ ਦੀਆਂ ਵਿਵਸਥਾਵਾਂ ਦੀ ਤਸਕਰ ਧੱਜੀਆਂ ਉਡਾ ਰਹੇ ਹਨ। ਨੇਪਾਲ ਤੋਂ ਟਮਾਟਰ ਦੀ ਦਰਾਮਦ ‘ਤੇ ਪਾਬੰਦੀ ਦੇ ਬਾਵਜੂਦ ਮਹਾਰਾਜਗੰਜ ‘ਚ ਫੜੇ ਗਏ ਤਿੰਨ ਟਨ ਨੇਪਾਲੀ ਟਮਾਟਰ ਨੇ ਸਰਹੱਦ ਪਾਰੋਂ ਤਸਕਰਾਂ ਦੇ ਨੈੱਟਵਰਕ ਦਾ ਪਰਦਾਫਾਸ਼ ਕਰ ਦਿੱਤਾ ਹੈ।

ਨੇਪਾਲ ‘ਚ 50 ਰੁਪਏ (85 ਰੁਪਏ ਨੇਪਾਲੀ) ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦਿਆ ਟਮਾਟਰ ਭਾਰਤ ‘ਚ 120 ਤੋਂ 140 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। 70 ਰੁਪਏ ਪ੍ਰਤੀ ਕਿਲੋ ਦੇ ਮੁਨਾਫੇ ਵਿੱਚ ਨੇਪਾਲੀ ਪੁਲਿਸ ਦੇ ਨਾਲ-ਨਾਲ ਜਾਂਚ ਅਤੇ ਹੋਰ ਸੁਰੱਖਿਆ ਏਜੰਸੀਆਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Related posts

ਗਣਤੰਤਰ ਦਿਵਸ ਮਨਾਉਣ ਲਈ ਪ੫ਸ਼ਾਸਨ ਤਿਆਰੀਆਂ ‘ਚ ਜੁਟਿਆ

Pritpal Kaur

ਛੇ ਭਾਰਤੀ-ਅਮਰੀਕੀਆਂ ਨੇ ਅਮਰੀਕੀ ਪ੍ਰਤੀਨਿਧ ਸਦਨ ਦੇ ਮੈਂਬਰ ਵਜੋਂ ਹਲਫ਼ ਲਿਆ

On Punjab

कैंट बोर्ड सीनियर सकैंडरी स्कूल में स्कूल मैनेजमैंट का किया गया गठन

Pritpal Kaur