PreetNama
ਖੇਡ-ਜਗਤ/Sports News

ਗੁਜਰਾਤ ‘ਚ ਚੱਲ ਰਹੀਆਂ 36ਵੀਆਂ ਕੌਮੀ ਖੇਡਾਂ ‘ਚ ਅੱਜ ਪੰਜਾਬ ਦੇ ਖਿਡਾਰੀਆਂ ਨੇ ਜਿੱਤੇ 3 ਗੋਲਡ, ਖੇਡ ਮੰਤਰੀ ਨੇ ਦਿੱਤੀਆਂ ਮੁਬਾਰਕਾਂ

ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਕੌਮੀ ਖੇਡਾਂ ‘ਚ ਐਤਵਾਰ ਨੂੰ ਪੰਜਾਬ ਤਰਫੋਂ ਵਿਜੇਵੀਰ ਸਿੰਘ ਸਿੱਧੂ ਨੇ ਨਿਸ਼ਾਨੇਬਾਜ਼ੀ ਦੇ 10 ਮੀਟਰ ਏਅਰ ਪਿਸਟਲ, ਉਦੇਵੀਰ ਸਿੰਘ ਨੇ ਤਲਵਾਰਬਾਜ਼ੀ ਦੇ ਵਿਅਕਤੀਗਤ ਵਰਗ ਤੇ ਜਸਵੀਰ ਕੌਰ ਨੇ ਵੇਟਲਿਫਟਿੰਗ ਦੇ 64 ਕਿਲੋਵਰਗ ‘ਚ ਸੋਨੇ ਦੇ ਤਮਗ਼ੇ ਜਿੱਤੇ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਤਿੰਨੇ ਸੋਨ ਤਮਗ਼ਾ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ। ਪੰਜਾਬ ਨੇ ਹੁਣ ਤਕ 5 ਸੋਨੇ, 11 ਚਾਂਦੀ ਤੇ 7 ਕਾਂਸੀ ਦੇ ਤਮਗਿਆਂ ਸਮੇਤ ਕੁੱਲ 23 ਤਮਗੇ ਜਿੱਤੇ ਹਨ।

Related posts

Neeraj Chopra : ਜਦੋਂ ਮਾਂ-ਪਿਓ ਨੂੰ ਫਲਾਈਟ ‘ਚ ਲੈ ਗਏ ਨੀਰਜ, ਇੰਟਰਨੈੱਟ ਮੀਡੀਆ ‘ਤੇ ਛਾ ਗਏ, ਦੇਸ਼ ਨੇ ਲਿਖਿਆ- ਤੁਸੀਂ ਸਾਡੇ ਹੀਰੋ

On Punjab

ਪਿੱਠ ਦਰਦ ਦੇ ਆਪ੍ਰੇਸ਼ਨ ਕਾਰਨ ਅਗਲੇ ਦੋ ਟੂਰਨਾਮੈਂਟ ਨਹੀਂ ਖੇਡਣਗੇ ਵੁਡਜ਼

On Punjab

Surjit Hockey Tournament: ਪੰਜਾਬ ਐਂਡ ਸਿੰਧ ਬੈਂਕ ਦਾ ਸ਼ਾਨਦਾਰ ਪਲਟਵਾਰ, ਭਾਰਤੀ ਹਵਾਈ ਸੈਨਾ ਨੂੰ 4-3 ਨਾਲ ਹਰਾਇਆ

On Punjab