82.54 F
New York, US
August 2, 2026
PreetNama
ਖੇਡ-ਜਗਤ/Sports News

ICC Test Ranking: ਬੱਲੇਬਾਜ਼ਾਂ ‘ਚ ਕੋਹਲੀ ਪਹਿਲੇ ਤੇ ਬੁਮਰਾਹ 6ਵੇਂ ਸਥਾਨ ‘ਤੇ

ICC Test Rankings: ICC ਵੱਲੋਂ ਸੋਮਵਾਰ ਨੂੰ ਟੈਸਟ ਰੈਂਕਿੰਗ ਵਿੱਚ ਬੱਲੇਬਾਜ਼ਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਵਿਰਾਟ ਕੋਹਲੀ ਚੋਟੀ ਦੇ ਸਥਾਨ ‘ਤੇ ਬਣੇ ਹੋਏ ਹਨ, ਜਦਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਛੇਵੇਂ ਸਥਾਨ ‘ਤੇ ਖਿਸਕ ਗਏ ਹਨ । ਦਰਅਸਲ ਭਾਰਤੀ ਕਪਤਾਨ ਵਿਰਾਟ ਕੋਹਲੀ(928) ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਤੋਂ 17 ਅੰਕ ਅੱਗੇ ਹਨ ।

ਇਸ ਤੋਂ ਬਾਅਦ ਚੇਤੇਸ਼ਵਰ ਪੁਜਾਰਾ (791) ਅਤੇ ਅਜਿੰਕਯ ਰਹਾਨੇ (759) ਕ੍ਰਮਵਾਰ ਚੌਥੇ ਅਤੇ ਛੇਵੇਂ ਸਥਾਨ ‘ਤੇ ਬਣੇ ਹੋਏ ਹਨ । ਇਸ ਰੈਂਕਿੰਗ ਵਿੱਚ ਆਸਟ੍ਰੇਲੀਅਨ ਬੱਲੇਬਾਜ਼ ਮਾਨੁਸ ਲਾਬੁਸ਼ੇਨ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੰਜਵੇਂ ਸਥਾਨ ‘ਤੇ ਪਹੁੰਚ ਗਏ ਹਨ । ਜਿਸ ਵਿੱਚ ਉਸਨੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਪਿੱਛੇ ਛੱਡ ਦਿੱਤਾ ਹੈ ।

ਦੱਸ ਦੇਈਏ ਕਿ ICC ਵੱਲੋਂ ਗੇਂਦਬਾਜ਼ਾਂ ਦੀ ਰੈਂਕਿੰਗ ਵੀ ਜਾਰੀ ਕੀਤੀ ਕੀਤੀ ਗਈ ਹੈ । ਜਿਸ ਵਿੱਚ ਬੁਮਰਾਹ ਛੇਵੇਂ ਸਥਾਨ ‘ਤੇ ਖਿਸਕ ਗਏ ਹਨ । ਇਸ ਰੈਂਕਿੰਗ ਵਿੱਚ ਆਸਟ੍ਰੇਲੀਆ ਦੇ ਪੈਟ ਕਮਿੰਸ ਪਹਿਲੇ ਸਥਾਨ ‘ਤੇ ਹਨ । ਜਿਸ ਤੋਂ ਬਾਅਦ ਨਿਊਜ਼ੀਲੈਂਡ ਦੇ ਨੀਲ ਵੈਗਨਰ ਕਰੀਅਰ ਦੀ ਸਰਵਸ੍ਰੇਸ਼ਠ ਰੇਟਿੰਗ 834 ਦੇ ਨਾਲ ਤੀਜੇ ਸਥਾਨ ‘ਤੇ ਪਹੁੰਚ ਗਏ ਹਨ ।

ਇਸ ਵਾਰ ਦੀ ਰੈਂਕਿੰਗ ਵਿੱਚ ਟਿਮ ਸਾਊਦੀ ਵੀ ਚੋਟੀ ਦੇ 10 ਵਿੱਚ ਜਗ੍ਹਾ ਬਣਾਉਣ ਵਿੱਚ ਸਫਲ ਰਹੇ ਹਨ । ਹਰਫਨਮੌਲਾ ਖਿਡਾਰੀਆਂ ਦੀ ਰੈਂਕਿੰਗ ਵਿੱਚ ਰਵਿੰਦਰ ਜਡੇਜਾ, ਵੈਸਟਇੰਡੀਜ਼ ਦੇ ਜੇਸਨ ਹੋਲਡਰ ਦੇ ਬਾਅਦ ਦੂਜੇ ਸਥਾਨ ‘ਤੇ ਬਣੇ ਹੋਏ ਹਨ । ਜ਼ਿਕਰਯੋਗ ਹੈ ਕਿ ਭਾਰਤੀ ਟੀਮ ICC ਟੈਸਟ ਚੈਂਪੀਅਨਸ਼ਿਪ ਵਿੱਚ 360 ਅੰਕਾਂ ਨਾਲ ਪਹਿਲੇ ਸਥਾਨ ‘ਤੇ ਬਣੀ ਹੋਈ ਹੈ । ਇਸ ਤੋਂ ਬਾਅਦ ਆਸਟ੍ਰੇਲੀਆ(216), ਸ਼੍ਰੀਲੰਕਾ (80), ਨਿਊਜ਼ੀਲੈਂਡ (60) ਅਤੇ ਇੰਗਲੈਂਡ (56) ਅੰਕਾਂ ਨਾਲ ਇਸ ਵਿੱਚ ਸ਼ਾਮਿਲ ਹਨ ।

Related posts

CWC 2019: ਮਾਇਕਲ ਕਲਾਰਕ ਨੇ ਇਸ ਬੱਲੇਬਾਜ਼ ਨੂੰ ਦੱਸਿਆ ਪਾਕਿ ਦਾ ‘ਵਿਰਾਟ ਕੋਹਲੀ’

On Punjab

ਪੈਰਾਂ ਨਾਲ ਪਰਵਾਜ਼ ਭਰਨ ਵਾਲਾ ਖਿਡਾਰੀ ਸਾਦੀਓ ਮਾਨੇ

On Punjab

ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੂੰ ਲੈ ਕੇ ਬੰਗਾਲ ’ਚ ਸਿਆਸਤ ਸ਼ੁਰੂ- ਭਾਜਪਾ ਦੇ ਸਿਆਸੀ ਬਦਲਾਖੋਰੀ ਦੇ ਸ਼ਿਕਾਰ ਹੋਏ ਹਨ ‘ਦਾਦਾ’

On Punjab