63.57 F
New York, US
June 1, 2024
PreetNama
ਫਿਲਮ-ਸੰਸਾਰ/Filmy

Aishwarya Rai : ਲਗਜ਼ਰੀ ਲਾਈਫ ਤੋਂ ਲੈ ਕੇ ਆਲੀਸ਼ਾਨ ਘਰ ਤਕ ਅਰਬਾਂ ਦੀ ਮਾਲਕਣ ਹੈ ਬੱਚਨ ਪਰਿਵਾਰ ਦੀ ਨੂੰਹ

ਮਿਸ ਵਰਲਡ ਐਸ਼ਵਰਿਆ ਰਾਏ ਬੱਚਨ ਬਾਲੀਵੁੱਡ ਦੀਆਂ ਬਿਹਤਰੀਨ ਅਭਿਨੇਤਰੀਆਂ ਵਿੱਚੋਂ ਇੱਕ ਹੈ। ਐਸ਼ਵਰਿਆ ਦੀ ਖੂਬਸੂਰਤੀ ਤੋਂ ਹਰ ਕੋਈ ਵਾਕਿਫ ਹੈ ਪਰ ਐਸ਼ਵਰਿਆ ਐਕਟਿੰਗ ਦੇ ਨਾਲ-ਨਾਲ ਬਿਜ਼ਨੈੱਸ ਵੂਮੈਨ ਵੀ ਹੈ। ਉਹ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ ਤੇ ਅਜੇ ਵੀ ਉਸ ਦਾ ਕੰਮ ਜਾਰੀ ਹੈ। ਐਸ਼ਵਰਿਆ ਅੱਜ ਪੂਰੀ ਦੁਨੀਆ ‘ਚ ਜਾਣਿਆ-ਪਛਾਣਿਆ ਨਾਂ ਹੈ। ਐਸ਼ਵਰਿਆ ਬਹੁਤ ਹੀ ਲਗਜ਼ਰੀ ਲਾਈਫ ਬਤੀਤ ਕਰਦੀ ਹੈ। ਉਹ ਆਪਣੀ ਮਾਡਲਿੰਗ, ਐਕਟਿੰਗ ਤੇ ਬਿਜ਼ਨੈੱਸ ਸਦਕਾ ਅੱਜ ਅਰਬਾਂ ਦੀ ਮਾਲਕ ਹੈ। ਅਭਿਨੇਤਰੀ ਲੀ ਦੀ ਲਗਜ਼ਰੀ ਲਾਈਫ ‘ਚ ਆਲੀਸ਼ਾਨ ਘਰ ਅਤੇ ਮਹਿੰਗੀਆਂ ਗੱਡੀਆਂ ਸ਼ਾਮਲ ਹਨ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਐਸ਼ਵਰਿਆ ਰਾਏ ਦੀ ਨੈੱਟ ਵਰਥ ਕੀ ਹੈ

ਕਾਰੋਬਾਰੀ ਔਰਤ ਐਸ਼ਵਰਿਆ

ਅਭਿਨੇਤਰੀ ਹੋਣ ਦੇ ਨਾਲ-ਨਾਲ ਐਸ਼ਵਰਿਆ ਇਕ ਬਿਜ਼ਨੈੱਸ ਵੂਮੈਨ ਵੀ ਹੈ। ਐਸ਼ਵਰਿਆ ਨੇ ‘ਅੰਬੀ’ ਨਾਂ ਦੀ ਕੰਪਨੀ ‘ਚ ਕਰੀਬ ਇਕ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਜੋ ਕਿ ਇੱਕ ਵਾਤਾਵਰਣ ਇੰਟੈਲੀਜੈਂਸ ਸਟਾਰਟਅੱਪ ਹੈ। ਇਸ ਤੋਂ ਇਲਾਵਾ ਉਹ ਨਿਊਟ੍ਰੀਸ਼ਨ ਆਧਾਰਿਤ ਹੈਲਥਕੇਅਰ ਸਟਾਰਟਅੱਪ ‘ਪੋਸੀਬਲ’ ਵਿੱਚ ਵੀ ਨਿਵੇਸ਼ਕ ਹੈ। ਇਸ ਕੰਪਨੀ ਨੇ ਐਸ਼ਵਰਿਆ ਦੀ ਮਦਦ ਨਾਲ ਪੰਜ ਕਰੋੜ ਰੁਪਏ ਲਏ ਹਨ। ਐਸ਼ਵਰਿਆ ਦੇ ਜੁਹੂ ਹਾਊਸ ਜਲਸਾ ਦੀ ਕੀਮਤ ਕਰੀਬ 112 ਕਰੋੜ ਰੁਪਏ ਹੈ।

ਇਸ ਦੇ ਨਾਲ ਹੀ ਉਨ੍ਹਾਂ ਦੇ ਪਤੀ ਅਭਿਸ਼ੇਕ ਨੇ ਦੁਬਈ ਦੇ ਜੁਮੇਰਾਹ ਗੋਲਫ ਅਸਟੇਟ ‘ਚ ਸੈਂਕਚੂਰੀ ਫਾਲਸ ‘ਚ ਮਹਿਲ ਵਰਗਾ ਵਿਲਾ ਵੀ ਖਰੀਦਿਆ ਹੈ। ਅਦਾਕਾਰਾ ਕੋਲ ਬਾਂਦਰਾ-ਕੁਰਲਾ ਕੰਪਲੈਕਸ ਵਿੱਚ ਇੱਕ ਲਗਜ਼ਰੀ ਅਪਾਰਟਮੈਂਟ ਵੀ ਹੈ। 38,000 ਰੁਪਏ ਪ੍ਰਤੀ ਵਰਗ ਫੁੱਟ ਦੀ ਕੀਮਤ ‘ਤੇ 5500 ਵਰਗ ਫੁੱਟ ਦੇ ਖੇਤਰ ‘ਚ ਇਸ ਅਪਾਰਟਮੈਂਟ ਨੂੰ ਖਰੀਦਿਆ ਹੈ। ਜਿਸ ਦੀ ਕੁੱਲ ਕੀਮਤ 21 ਕਰੋੜ ਰੁਪਏ ਦੱਸੀ ਗਈ ਹੈ।

Related posts

Vogue Beauty Awards 2019′ ‘ਚ ਬਾਲੀਵੁੱਡ ਸਿਤਾਰਿਆਂ ਦਾ ਜਲਵਾ, ਇਨ੍ਹਾਂ ਨੂੰ ਮਿਲਿਆ ਐਵਾਰਡ

On Punjab

ਬਲੈਕ ਗਾਊਨ ‘ਚ ਨਜ਼ਰ ਆਈ ਸ਼ਾਹਿਦ ਦੀ ਪਤਨੀ, ਵੇਖੋ ਤਸਵੀਰਾਂ

On Punjab

ਜਦੋਂ ਮਰਨ ਕਿਨਾਰੇ ਪਹੁੰਚਿਆ ਸੀ ਪ੍ਰਿਯੰਕਾ ਦਾ ਪਤੀ ਨਿਕ ਜੋਨਸ !

On Punjab