PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਭਾਰਤ ਤੋਂ ਈਰਾਨ ਨੂੰ ਨਿਰਯਾਤ ਹੋਣ ਵਾਲਾ ਸਮਾਨ ਬੰਦਰਗਾਹਾਂ ’ਤੇ ਅਟਕਿਆ

ਨਵੀਂ ਦਿੱਲੀ: ਪੱਛਮੀ ਏਸ਼ੀਆ ਸੰਕਟ ਕਾਰਨ ਈਰਾਨ ਨੂੰ ਨਿਰਯਾਤ ਕੀਤਾ ਜਾਣ ਵਾਲਾ ਲਗਭਗ 345 ਕਰੋੜ ਰੁਪਏ ਦਾ ਮਾਲ ਕਾਂਡਲਾ ਅਤੇ ਮੁੰਦਰਾ ਬੰਦਰਗਾਹਾਂ ’ਤੇ ਰੁਕਿਆ ਹੋਇਆ ਹੈ। ਮੰਗਲਵਾਰ ਨੂੰ ਸੰਸਦ ਵਿੱਚ ਇਹ ਜਾਣਕਾਰੀ ਦਿੱਤੀ ਗਈ।  ਲੋਕ ਸਭਾ ਵਿੱਚ ਲਿਖਿਤ ਜਵਾਬ ਦਿੰਦਿਆਂ ਵਪਾਰ ਅਤੇ ਉਦਯੋਗ ਰਾਜ ਮੰਤਰੀ ਜਿਤਿਨ ਪ੍ਰਸਾਦ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਯੁੱਧ ਸੰਕਟ ਕਾਰਨ ਜਹਾਜ਼ਰਾਨੀ ਅਤੇ ਬੰਦਰਗਾਹ ਕਾਰਜਕਲਾਪ ਪ੍ਰਭਾਵਿਤ ਹੋਏ ਹਨ, ਜਿਸ ਨਾਲ ਮਾਲ ਦੀ ਆਵਾਜਾਈ ਰੁਕ ਗਈ ਹੈ।

ਈਰਾਨ ਨੂੰ 1 ਮਾਰਚ ਤੱਕ ਨਿਰਯਾਤ ਲਈ 35,962 ਟਨ ਚੌਲ, ਚਾਹ ਅਤੇ ਦਵਾਈਆਂ ਦੀ ਖੇਪ ਕਾਂਡਲਾ ਬੰਦਰਗਾਹ ’ਤੇ ਅਟਕੀ ਰਹੀ, ਜਿਸਦਾ ‘ਫ੍ਰੀ ਆਨ ਬੋਰਡ’ (ਐਫਓਬੀ) ਮੁੱਲ 305.67 ਕਰੋੜ ਰੁਪਏ ਹੈ। ਐਫਓਬੀ ਵਿੱਚ ਮਾਲ ਅਤੇ ਬੰਦਰਗਾਹ ਤੋਂ ਜਹਾਜ਼ ’ਤੇ ਲੋਡ ਕਰਨ ਤੱਕ ਦਾ ਖਰਚ ਸ਼ਾਮਲ ਹੁੰਦਾ ਹੈ। ਇਸੇ ਤਰ੍ਹਾਂ, ਮੁੰਦਰਾ ਬੰਦਰਗਾਹ ’ਤੇ ਈਰਾਨ ਲਈ 5,676 ਟਨ ਮਾਲ ਰੁਕਿਆ ਹੋਇਆ ਸੀ, ਜਿਸਦੀ ਕੀਮਤ 40.72 ਕਰੋੜ ਰੁਪਏ ਹੈ।

ਪ੍ਰਸਾਦ ਨੇ ਕਿਹਾ, “ਈਰਾਨ ਨਾਲ ਭਾਰਤ ਦਾ ਵਪਾਰ ਮੁੱਖ ਤੌਰ ’ਤੇ ਅਨਾਜ ਅਤੇ ਦਵਾਈਆਂ ਦਾ ਹੈ। ਪੱਛਮੀ ਏਸ਼ੀਆ ਦੇ ਮੌਜੂਦਾ ਹਾਲਾਤਾਂ ਕਾਰਨ ਮਾਲ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ।” ਅਮਰੀਕਾ ਅਤੇ ਇਸਰਾਇਲ ਵੱਲੋਂ ਈਰਾਨ ’ਤੇ ਕੀਤੇ ਗਏ ਸਾਂਝੇ ਹਮਲਿਆਂ ਕਾਰਨ ਜਹਾਜ਼ਾਂ ਦੀ ਆਵਾਜਾਈ ਰੁਕ ਗਈ ਹੈ। ਈਰਾਨ ਭਾਰਤੀ ਬਾਸਮਤੀ ਚੌਲ ਦੇ ਮੁੱਖ ਖਰੀਦਦਾਰਾਂ ਵਿੱਚੋਂ ਇੱਕ ਹੈ।

Related posts

ਜੇ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਸਮੇਤ ਬਰਗਾੜੀ ਕਾਂਡ ‘ਚ ਇਨਸਾਫ ਨਾ ਦਵਾਇਆ ਤਾਂ ਕੈਪਟਨ ਦਾ ਹਾਲ ਵੀ ਬਾਦਲਾਂ ਵਾਲਾ ਹੋਵੇਗਾ : ਦਾਦੂਵਾਲ

On Punjab

ਜਦੋਂ ਗੰਮ ‘ਚ ਬਦਲੀਆਂ ਖ਼ੁਸ਼ੀਆਂ…ਪੋਤੇ ਨੇ ਜਿੱਤਿਆ ਗੋਲਡ ਮੈਡਲ, ਖੁਸ਼ੀ ਨਾ ਸਹਾਰਦੇ ਦਾਦੇ ਦੀ ਹੋਈ ਮੌਤ

On Punjab

Life on Mars : ਮੰਗਲ ‘ਤੇ ਦਿਖਾਈ ਦਿੱਤੀ ਹਾਥੀ ਵਰਗੀ ਆਕ੍ਰਿਤੀ, ਖੋਜਕਰਤਾ ਦਾ ਦਾਅਵਾ ; ਲਾਲ ਗ੍ਰਹਿ ‘ਤੇ ਹਨ ਜੀਵਨ ਦੇ ਸੰਕੇਤ

On Punjab