PreetNama
ਖੇਡ-ਜਗਤ/Sports News

Renault ਨੇ ਓਲੰਪਿਕ ‘ਚ ਸਿਲਵਰ ਮੈਡਲ ਲਿਆਉਣ ਵਾਲੀ ਮੀਰਾਬਾਈ ਚਾਨੂੰ ਨੂੰ ਤੋਹਫ਼ੇ ‘ਚ ਦਿੱਤੀ Kiger, ਬੀਤੇ 10 ਸਾਲਾਂ ਤੋਂ ਕੰਪਨੀ ਭਾਰਤ ਚ ਕਰ ਰਹੀ ਵਿਕਰੀ

ਫਰਾਂਸ ਦੀ ਵਾਹਨ ਨਿਰਮਾਤਾ ਕੰਪਨੀ ਰੈਨੋ ਨੇ ਟੋਕੀਓ ਓਲੰਪਿਕ 2020 ਦੀ ਰਜਤ ਮੈਡਲ ਜੇਤੂ ਸੈਖੋਮ ਮੀਰਾਬਾਈ ਚਾਨੂ ਨੂੰ ਨਵੀਂ ਕਿਗਰ ਐੱਸਯੂਵੀ ਤੋਹਫ਼ੇ ਦੇ ਰੂਪ ‘ਚ ਦਿੱਤੀ ਹੈ। ਕੰਪਨੀ ਦੇ ਸੈਲਸ ਐਂਡ ਮਾਰਕਟਿੰਗ ਵਾਈਸ ਪ੍ਰੈਜੀਡੈਂਟ ਸੁਧੀਰ ਮਲਹੋਤਰਾ ਨੇ ਨਵੀਂ ਕਿਗਰ ਐੱਸਯੂਵੀ ਦੀ ਚਾਬੀ ਮੀਰਾਬਾਈ ਚਾਨੂੰ ਨੂੰ ਸੌਂਪੀ। ਦੱਸ ਦੇਈਏ ਕਿ, ਇਸ ਤੋਂ ਪਹਿਲਾਂ ਮਹਿੰਦਰਾ ਨੇ ਓਲੰਪਿਕ 2020 ‘ਚ ਗੋਲਡ ਲਿਆਉਣ ਵਾਲੇ ਨੀਰਜ ਚੋਪੜਾ ਨੂੰ ਆਪਣੀ ਨਵੀਂ XUV 700 ਦਾ ਸਪੈਸ਼ਲ ਐਡੀਸ਼ਨ ਤੋਹਫ਼ ‘ਚ ਦਿੱਤੀ ਸੀ।

ਚਾਰ ਟਰਿੱਮ ਨਾਲ 3 ਇੰਜਣ ਵਿਕਲਪ ‘ਚ ਮੌਜੂਦ Kigerਜਾਣਕਾਰੀ ਲਈ ਦੱਸ ਦੇਈਏ ਕਿ Kiger SUV ਨੂੰ ਇਸ ਸਾਲ ਦੀ ਸ਼ੁਰੂਆਤ ‘ਚ ਭਾਰਤ ‘ਚ 5.45 ਲੱਖ ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਗਿਆ ਸੀ। ਇਸ ਨੂੰ ਮੂਲ ਰੂਪ ਤੋਂ ਚਾਰ ਟਰਿਮ RXE, RXL, RXT, RXZ ‘ਚ ਪੇਸ਼ ਕੀਤਾ ਗਿਆ ਹੈ। ਇਸ ਕਾਰ ‘ਚ ਦੋ ਇੰਜਣ ਵਿਕਲਪ 1.0-ਲੀਟਰ ਟਬੋਰਚਾਰਜਡ ਤਿੰਨ-ਸੈਲੰਡਰ ਪੈਟਰੋਲ ਤੇ 1 ਲੀਟਰ ਪੈਟਰੋਲ ਇੰਜਣ ਮਿਲਦਾ ਹੈ। ਜਿਸ ‘ਚ ਟਰਬੋ ਇੰਜਣ 100 PS ਦੀ ਪਾਵਰ ‘ਤੇ 160Nm ਦਾ ਟਰਕ ਜੈਨਰੇਟ ਕਰਦਾ ਹੈ। 1.0 ਲੀਟਰ ਪੈਟਰੋਲ ਇੰਜਣ 72 PS ਦੇ ਆਊਟਪੁਟ ਨਾਲ ਆਉਂਦਾ ਹੈ। ਟਰਾਂਸਮਿਸ਼ਨ ਵਿਕਲਪਾਂ ‘ਚ 1.0 ਲੀਟਰ ਪੈਟਰੋਲ ਇੰਜਣ ਤੇ ਪੰਜ ਸਪੀਡ ਮੈਨਿਊਲ ਤੇ ਪੰਜ ਸਪੀਡ EASY-R AMT ਤੇ 1.0-ਲੀਟਰ ਟਬੋਰਚਾਰਜਰਡ ਯੂਨੀਟ ਤੇ ਪੰਜ ਸਪੀਡ ਮੈਨਿਊਲ ਤੇ 5-ਸਪੀਡ-TRONIC CVT ਸ਼ਾਮਲ ਹੈ।

Related posts

Silent Heart Attack: ਜਾਣੋ ਸਾਈਲੈਂਟ ਹਾਰਟ ਅਟੈਕ ਕੀ ਹੁੰਦਾ ਹੈ, ਜੋ ਬਿਨਾਂ ਕਿਸੇ ਦਰਦ ਜਾਂ ਸੰਕੇਤ ਦੇ ਜਾਨ ਲੈ ਲੈਂਦਾ ਹੈ

On Punjab

ਕੁਝ ਸਾਲ ਪਹਿਲਾਂ ਅੱਜ ਦੇ ਹੀ ਦਿਨ ਇੰਗਲੈਂਡ ਦੀ ਟੀਮ ਨੂੰ ਮੈਚ ਦੌਰਾਨ ਲੱਗਾ ਸੀ ਵੱਡਾ ਝਟਕਾ, ਇਸ ਖਿਡਾਰੀ ਨੇ ਕਿਹਾ ਸੀ ਦੁਨੀਆ ਨੂੰ ਅਲਵਿਦਾ

On Punjab

IND vs AFG Asia Cup 2022 Live Streaming: ਜਿੱਤ ਦੇ ਨਾਲ ਘਰ ਵਾਪਸ ਆਉਣਾ ਚਾਹੇਗੀ ਟੀਮ ਇੰਡੀਆ , ਜਾਣੋ ਕਦੋਂ ਤੇ ਕਿੱਥੇ ਦੇਖਣਾ ਹੈ ਮੈਚ

On Punjab