PreetNama
ਖਾਸ-ਖਬਰਾਂ/Important News

ਅਮਰੀਕਾ ਨੇ ਕੀਤੀ ਸੀ ਯੂਰਪੀ ਦੇਸ਼ਾਂ ਦੇ ਆਗੂਆਂ ਦੀ ਜਾਸੂਸੀ, ਡੈਨਮਾਰਕ ਦੀ ਮੀਡੀਆ ਰਿਪੋਰਟ ਨਾਲ ਪੱਛਮੀ ਦੇਸ਼ਾਂ ‘ਚ ਮਚਿਆ ਹੰਗਾਮਾ

ਡੈਨਮਾਰਕ ਦੀ ਇਕ ਮੀਡੀਆ ਰਿਪੋਰਟ ‘ਚ ਅਮਰੀਕਾ ਤੇ ਡੈਨਮਾਰਕ ‘ਤੇ ਵੱਡਾ ਦੋਸ਼ ਲਾਇਆ ਗਿਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਡੈਨਮਾਰਕ ਦੀ ਡਿਫੈਂਸ ਇੰਟੈਲੀਜੈਂਸ ਸਰਵਿਸ ਨੇ ਅਮਰੀਕਾ ਦੀ ਨੈਸ਼ਨਲ ਸਕਿਓਰਿਟੀ ਏਜੰਸੀ (ਐੱਨਐੱਸਏ) ਨੂੰ ਓਪਨ ਇੰਟਰਨੈੱਟ ਐਕਸਿਸ ਮੁਹੱਈਆ ਕਰਵਾਈ ਸੀ। ਅਮਰੀਕਾ ਨੇ ਇਸ ਨੂੰ ਜਰਮਨੀ, ਫਰਾਂਸ, ਨਾਰਵੇ ਤੇ ਸਵੀਡਨ ਦੇ ਆਗੂਆਂ ਤੇ ਅਧਿਕਾਰੀਆਂ ਦੀ ਜਾਸੂਸੀ ਲਈ ਵਰਤਿਆ ਸੀ, ਜਿਨ੍ਹਾਂ ਲੋਕਾਂ ਦੀ ਜਾਸੂਸੀ ਕੀਤੀ ਗਈ, ਉਸ ਸੂਚੀ ‘ਚ ਜਰਮਨੀ ਦੀ ਚਾਂਸਲਰ ਐਂਜਿਲਾ ਮਰਕੇਲ ਦਾ ਵੀ ਨਾਂ ਹੈ।

ਮੀਡੀਆ ਰਿਪੋਰਟ ਐਤਵਾਰ ਨੂੰ ਡੈਨਮਾਰਕ ਦੇ ਡੀਆਰ ਨਿਊਜ਼ ‘ਚ ਆਈ ਹੈ। ਡੀਆਰ ਨੇ ਇਸ ਰਿਪੋਰਟ ਨੂੰ ਤਿਆਰ ਕਰਨ ‘ਚ ਸਵੀਡਨ, ਨਾਰਵੇ, ਜਰਮਨੀ ਤੇ ਫਰਾਂਸ ਦੀ ਮੀਡੀਆ ਦਾ ਸਹਿਯੋਗ ਲਿਆ, ਜਿਸ ਨੂੰ ਆਪ੍ਰਰੇਸ਼ਨ ਡਨਹੈਮਰ ਦਾ ਨਾਂ ਦਿੱਤਾ ਗਿਆ ਸੀ। ਰਿਪੋਰਟ ਮੁਤਾਬਕ, 2012 ਤੋਂ 2014 ਤਕ ਇਹ ਜਾਸੂਸੀ ਕੀਤੀ ਗਈ ਸੀ। ਇਸ ਲਈ ਡੈਨਮਾਰਕ ਦੀ ਇਨਫਰਮੇਸ਼ਨ ਕੇਬਲ ਦੀ ਵਰਤੋਂ ਕੀਤੀ ਗਈ।

ਇਸ ਸਬੰਧੀ ਜਰਮਨ ਚਾਂਸਲਰ ਦੀ ਤਰਜਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਦੋਸ਼ਾਂ ਬਾਰੇ ਪਤਾ ਲੱਗਾ ਹੈ ਪਰ ਉਹ ਕੋਈ ਟਿੱਪਣੀ ਨਹੀਂ ਕਰਨਗੇ। ਡੈਨਮਾਰਕ ਦੇ ਰੱਖਿਆ ਮੰਤਰੀ ਟ੍ਰਾਈਨ ਬ੍ਰੈਮਸਨ ਨੇ ਵੀ ਇਸ ਮਾਮਲੇ ‘ਚ ਕੋਈ ਟਿੱਪਣੀ ਨਹੀਂ ਕੀਤੀ। ਰਿਪੋਰਟ ‘ਚ ਅਣਪਛਾਤੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਮਰੀਕਾ ਦੇ ਐੱਨਐੱਸਏ ਨੇ ਜਾਸੂਸੀ ਕਰਨ ਲਈ ਆਪਣੇ ਵਿਕਸਤ ਕੀਤੇ ਗਏ ਐਕਸਕੋਸਕੋਰ ਸਾਫਟਵੇਅਰ ਜ਼ਰੀਏ ਗੁਆਂਢੀ ਮੁਲਕਾਂ ਦੇ ਆਗੂਆਂ ਤੇ ਅਧਿਕਾਰੀਆਂ ਦੇ ਫੋਨ ਤੋਂ ਕਾਲ, ਮੈਸੇਜ ਤੇ ਚੈਟ ਸੰਦੇਸ਼ਾਂ ਨੂੰ ਇੰਟਰਸੈਪਟ ਕੀਤਾ ਸੀ।

Related posts

Black Lives Matter:ਅਮਰੀਕਾ ‘ਚ ਜੌਰਜ ਫਲੋਇਡ ਦੀ ਮੌਤ ਦੇ ਮੁਲਜ਼ਮ ਨੂੰ ਮਿਲੀ ਜ਼ਮਾਨਤ, ਕੋਰਟ ‘ਚ ਜਮ੍ਹਾ ਕਰਵਾਏ ਇਕ ਮਿਲੀਅਨ ਡਾਲਰ

On Punjab

ਕੇਜਰੀਵਾਲ ਦੀ ਬਰਨਾਲਾ ਰੈਲੀ ਬਾਰੇ ‘ਆਪ’ ਦ੍ਰਿੜ

On Punjab

LAC ‘ਤੇ ਦੋ ਥਾਵਾਂ ਤੋਂ ਪਿੱਛੇ ਹਟੀ ਭਾਰਤ-ਚੀਨ ਦੀ ਫੌਜ, ਪੜ੍ਹੋ ਪੈਟਰੋਲਿੰਗ ‘ਤੇ ਕਦੋਂ ਨਿਕਲਣਗੇ ਜਵਾਨ ਬੀਤੀ 21 ਅਕਤਬੂਰ ਨੂੰ ਹੋਏ ਸਮਝੌਤੇ ਤੋਂ ਬਾਅਦ ਬ੍ਰਿਕਸ ਸਿਖਰ ਸੰਮੇਲਨ ’ਚ ਚੀਨੀ ਰਾਸ਼ਟਰਪਤੀ ਸ਼ੀ ਜ਼ਿੰਨਪਿੰਗ ਨਾਲ ਮੁਲਾਕਾਤ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਭਾਰਤ ਤੇ ਚੀਨ ਦੇ ਸਬੰਧਾਂ ਦੀ ਅਹਿਮੀੱਤ ਸਿਰਫ਼ ਸਾਡੇ ਲੋਕਾਂ ਲਈ ਹੀ ਨਹੀਂ, ਦੁਨੀਆ ਦੀ ਸ਼ਾਂਤੀ ਤੇ ਸਥਿਰਤਾ ਲਈ ਵੀ ਅਹਿਮ ਹਨ।

On Punjab