77.61 F
New York, US
August 6, 2025
PreetNama
ਖੇਡ-ਜਗਤ/Sports News

IPL 2020: ਕੋਰੋਨਾ ਨੂੰ ਲੈ ਕੇ BCCI ਨੇ ਕੀਤਾ ਵੱਡਾ ਖੁਲਾਸਾ, ਦੋ ਖਿਡਾਰੀਆਂ ਸਣੇ 13 ਲੋਕ ਪੌਜ਼ੇਟਿਵ

ਨਵੀਂ ਦਿੱਲੀ: ਇਸ ਸਾਲ ਕੋਰੋਨਾ ਕਾਰਨ ਆਈਪੀਐਲ ਯੂਏਈ ਵਿੱਚ ਦੇਸ਼ ਤੋਂ ਬਾਹਰ ਹੋਣ ਜਾ ਰਿਹਾ ਹੈ। ਇਸ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਦੇ ਬਾਵਜੂਦ ਆਈਪੀਐਲ ਨਾਲ ਜੁੜੇ 13 ਲੋਕ ਯੂਏਈ ਵਿੱਚ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਇਹ ਜਾਣਕਾਰੀ ਭਾਰਤੀ ਕ੍ਰਿਕਟ ਬੋਰਡ (BCCI) ਨੇ ਦਿੱਤੀ ਹੈ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਯੂਏਈ ਵਿੱਚ ਆਈਪੀਐਲ ਟੀਮ ਦਾ ਹਿੱਸਾ ਬਣਨ ਜਾ ਰਹੇ ਸਾਰੇ ਪ੍ਰਤੀਭਾਗੀਆਂ ਦਾ ਕੋਰੋਨਾ ਟੈਸਟ ਹੋ ਚੁੱਕਾ ਹੈ। ਬੀਸੀਸੀਆਈ ਅਨੁਸਾਰ ਸੰਯੁਕਤ ਅਰਬ ਅਮੀਰਾਤ ਵਿੱਚ ਹੋਏ 1,988 ਆਰਟੀ-ਪੀਸੀਆਰ ਟੈਸਟ ਵਿੱਚ 2 ਖਿਡਾਰੀਆਂ ਸਣੇ 13 ਲੋਕ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।
ਬੀਸੀਸੀਆਈ ਅਨੁਸਾਰ ਕੋਰੋਨਾ ਕਾਰਨ ਯੂਏਈ ਆਈਪੀਐਲ 2020 ਦੇ ਸਿਹਤ ਤੇ ਸੁਰੱਖਿਆ ਪ੍ਰੋਟੋਕੋਲ ਨੇ ਪਾਇਆ ਹੈ ਕਿ ਜੋ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ, ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਆਈਸੋਲੇਟ ਕਰ ਦਿੱਤਾ ਗਿਆ। ਇਸ ਦੇ ਨਾਲ ਉਨ੍ਹਾਂ ਦੇ ਸੰਪਰਕ ‘ਚ ਆਏ ਸਾਰੇ ਲੋਕਾਂ ਨੂੰ ਵੀ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ। ਇਸ ਦੇ ਨਾਲ ਬੀਸੀਸੀਆਈ ਨੇ ਦੱਸਿਆ ਹੈ ਕਿ ਯੂਏਈ ਵਿੱਚ ਆਈਪੀਐਲ ਦੌਰਾਨ ਸਾਰੇ ਭਾਗੀਦਾਰਾਂ ਦੀ ਕੋਰੋਨਾ ਜਾਂਚ ਬਾਕਾਇਦਾ ਕੀਤੀ ਜਾਏਗੀ।

Related posts

Global Family Day 2023 : ਸਾਲ ਦੇ ਪਹਿਲੇ ਦਿਨ ਕਿਉਂ ਮਨਾਇਆ ਜਾਂਦਾ ਹੈ ਗਲੋਬਲ ਫੈਮਿਲੀ ਡੇ, ਜਾਣੋ ਇਸ ਦਾ ਇਤਿਹਾਸ ਤੇ ਮਹੱਤਵ

On Punjab

ਵਰਲਡ ਕੱਪ ਮਗਰੋਂ ਵੱਡਾ ਫੈਸਲਾ ਲੈਣਗੇ ਧੋਨੀ?

On Punjab

Boxing World Cup : ਨਿਸ਼ਾਂਤ ਤੇ ਸੰਜੀਤ ਕੁਆਰਟਰ ਫਾਈਨਲ ’ਚ ਪੁੱਜੇ

On Punjab