61.48 F
New York, US
May 21, 2024
PreetNama
ਖੇਡ-ਜਗਤ/Sports News

ਆਸਟ੍ਰੇਲੀਅਨ ਓਪਨ: ਸਖ਼ਤ ਨਿਯਮਾਂ ਦੇ ਪੱਖ ‘ਚ ਹਨ ਨਡਾਲ ਤੇ ਸੇਰੇਨਾ

ਵਿਸ਼ਵ ਰਂਕਿੰਗ ਵਿਚ ਦੂਜੇ ਨੰਬਰ ਦੇ ਟੈਨਿਸ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਤੇ ਅਮਰੀਕੀ ਦਿੱਗਜ ਮਹਿਲਾ ਖਿਡਾਰਨ ਸੇਰੇਨਾ ਵਿਲੀਅਮਜ਼ ਨੇ ਆਸਟ੍ਰੇਲੀਅਨ ਓਪਨ ਲਈ ਬਣਾਏ ਗਏ ਸਖ਼ਤ ਕੋਵਿਡ-19 ਨਿਯਮਾਂ ਦਾ ਸਮਰਥਨ ਕੀਤਾ ਹੈ ਤੇ ਇਸ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਤੋਂ ਇਸ ‘ਤੇ ਵਿਆਪਕ ਨਜ਼ਰੀਆ ਅਪਨਾਉਣ ਦੀ ਬੇਨਤੀ ਕੀਤੀ ਹੈ। ਅੱਠ ਫਰਵਰੀ ਤੋਂ ਸ਼ੁਰੂ ਹੋਣ ਵਾਲੇ ਆਸਟ੍ਰੇਲੀਅਨ ਓਪਨ ਵਿਚ ਹਿੱਸਾ ਲੈਣ ਆਏ ਸਾਰੇ ਖਿਡਾਰੀਆਂ ਤੇ ਉਨ੍ਹਾਂ ਦੇ ਸਪੋਰਟ ਸਟਾਫ ਨੂੰ ਆਸਟ੍ਰੇਲੀਆ ਪੁੱਜਣ ਤੋਂ ਬਾਅਦ ਦੋ ਹਫ਼ਤੇ ਦੇ ਕੁਆਰੰਟਾਈਨ ਵਿਚ ਰੱਖਿਆ ਗਿਆ ਹੈ।

ਇਹ ਖਿਡਾਰੀ ਜਿਸ ਜਹਾਜ਼ ਵਿਚ ਆ ਰਹੇ ਸਨ ਉਸ ਵਿਚ ਤਿੰਨ ਕੋਰੋਨਾ ਪਾਜ਼ੇਟਿਵ ਲੋਕ ਵੀ ਸਨ। ਇਸ ਕਾਰਨ ਇਨ੍ਹਾਂ ਖਿਡਾਰੀਆਂ ਨੂੰ ਸਖ਼ਤ ਕੁਆਰੰਟਾਈਨ ਵਿਚ ਰੱਖਿਆ ਗਿਆ। ਹੁਣ ਤਕ ਨੌਂ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਲਗਭਗ 281 ਲੋਕ ਉਨ੍ਹਾਂ ਦੇ ਸੰਪਰਕ ਵਿਚ ਆਏ ਸਨ। ਨਡਾਲ ਨੇ ਕਿਹਾ ਕਿ ਕਈ ਲੋਕਾਂ ਨੂੰ ਮਹਾਮਾਰੀ ਦੇ ਸਮੇਂ ਬਹੁਤ ਬੁਰਾ ਲਗਦਾ ਸੀ ਪਰ ਹੁਣ ਇਕ ਅੰਤਰਰਾਸ਼ਟਰੀ ਟੂਰਨਾਮੈਂਟ ਖੇਡਣ ਦੋ ਯੋਗ ਹੋਣਾ, ਉਨ੍ਹਾਂ ਲਈ ਮਾਣ ਦੀ ਗੱਲ ਹੋਣੀ ਚਾਹੀਦੀ ਹੈ। ਮੈਂ ਉਨ੍ਹਾਂ ਲਈ ਬਹੁਤ ਮਾੜਾ ਮਹਿਸੂਸ ਕੀਤਾ ਪਰ ਅਜਿਹਾ ਤਦ ਹੋਇਆ ਜਦ ਅਸੀਂ ਇੱਥੇ ਆਏ ਸੀ

ਅਸੀਂ ਜਾਣਦੇ ਸੀ ਕਿ ਨਿਯਮ ਸਖ਼ਤ ਹੋਣ ਜਾ ਰਹੇ ਹਨ ਕਿਉਂਕਿ ਅਸੀਂ ਜਾਣਦੇ ਸੀ ਕਿ ਇਹ ਦੇਸ਼ ਮਹਾਮਾਰੀ ਨਾਲ ਨਜਿੱਠਣ ਲਈ ਬਹੁਤ ਚੰਗਾ ਕਰ ਰਿਹਾ ਹੈ। ਇਹ ਆਮ ਤੋਂ ਵੱਖ ਹਾਲਾਤ ਹਨ। ਇਹ ਸਾਡੇ ਸਾਰਿਆਂ ਲਈ ਬਹੁਤ ਵੱਧ ਦੁਖੀ ਕਰਨ ਵਾਲਾ ਹੈ ਪਰ ਘੱਟੋ ਘੱਟ ਅਸੀਂ ਇੱਥੇ ਹਾਂ ਤੇ ਸਾਡੇ ਕੋਲ ਇੱਥੇ ਖੇਡਣ ਦਾ ਮੌਕਾ ਹੈ। ਇਸ ਸਮੇਂ ਆਮ ਦੁਨੀਆ ਪੀੜਤ ਹੈ ਇਸ ਲਈ ਅਸੀਂ ਸ਼ਿਕਾਇਤ ਨਹੀਂ ਕਰ ਸਕਦੇ। ਉਥੇ ਸੇਰੇਨਾ ਨੇ ਕਿਹਾ ਕਿ ਬਹੁਤ ਹੀ ਸਖ਼ਤ ਨਿਯਮ ਹਨ ਪਰ ਇਹ ਚੰਗਾ ਵੀ ਹੈ। ਆਪਣੀ ਤਿੰਨ ਸਾਲ ਦੀ ਧੀ ਨਾਲ ਹਰ ਰੋਜ਼ ਹੋਟਲ ਦੇ ਕਮਰੇ ਵਿਚ ਰਹਿਣਾ ਮੁਸ਼ਕਲ ਹੈ ਪਰ ਇਹ ਸਭ ਸਾਡੀ ਸੁਰੱਖਿਆ ਲਈ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਸਥਾਨਕ ਖਿਡਾਰੀ ਨਿਕ ਰਿਗਿਓਸ ਨੇ ਵੀ ਨਡਾਲ ਦੇ ਵਿਚਾਰਾਂ ਦਾ ਸਮਰਥਨ ਕੀਤਾ ਹੈ।

Related posts

ਕੋਲਕਾਤਾ ’ਚ ਅੱਜ ਲੱਗੇਗੀ ਖਿਡਾਰੀਆਂ ਦੀ ਬੋਲੀ

On Punjab

ਸ਼ੋਇਬ ਅਖਤਰ ਨੇ ਪਾਕਿਸਤਾਨ ‘ਚ ਹਿੰਦੂ ਲੜਕੀ ਦੀ ਹੱਤਿਆ ‘ਤੇ ਮੰਗਿਆ ਇਨਸਾਫ਼

On Punjab

ਕੋਲੰਬੀਆ ਨੂੰ ਹਰਾ ਕੇ ਬ੍ਰਾਜ਼ੀਲ ਨੇ ਵਿਸ਼ਵ ਕੱਪ ‘ਚ ਪੱਕੀ ਕੀਤੀ ਥਾਂ

On Punjab