73.92 F
New York, US
July 26, 2026
PreetNama
ਸਮਾਜ/Social

Tunnel in samba: ਬੀਐਸਐਫ ਨੂੰ ਮਿਲੀ 20 ਫੁੱਟ ਲੰਬੀ ਸੁਰੰਗ, ਰੇਤ ਨਾਲ ਭਰੀਆਂ ਬੋਰੀਆਂ ‘ਤੇ ਪਾਕਿਸਤਾਨ ਦੇ ਨਿਸ਼ਾਨ ਲਗਾਉਣ ਵਾਲੀ

ਜੰਮੂ: ਸਰਹੱਦੀ ਸੁਰੱਖਿਆ ਬਲ (BSF) ਨੂੰ ਜੰਮੂ-ਕਸ਼ਮੀਰ ਦੇ ਸਾਂਬਾ ਵਿਖੇ ਇੱਕ ਸੁਰੰਗ ਮਿਲੀ ਹੈ। ਜੰਮੂ ਬੀਐਸਐਫ ਦੇ ਆਈਜੀ ਐਨਐਸ ਜਨਵਾਲ ਮੁਤਾਬਕ, ਇਹ ਸੁਰੰਗ ਪਾਕਿਸਤਾਨ ਦੀ ਸਰਹੱਦ ਨਾਲ ਸ਼ੁਰੂ ਹੁੰਦੀ ਹੈ ਅਤੇ ਸਾਂਬਾ ਵਿੱਚ ਖ਼ਤਮ ਹੁੰਦੀ ਹੈ।

ਬੀਐਸਐਫ ਦਾ ਕਹਿਣਾ ਹੈ ਕਿ ਇਸ ਸੁਰੰਗ ਦੀ ਲੰਬਾਈ 20 ਫੁੱਟ ਅਤੇ ਚੌੜਾਈ ਤਿੰਨ ਤੋਂ ਚਾਰ ਫੁੱਟ ਹੈ। ਸੁਰੰਗ ਨੂੰ ਲੁਕਾਉਣ ਲਈ ਇਸ ਦੇ ਮੂੰਹ ‘ਤੇ ਪਾਕਿਸਤਾਨ ਵਿਚ ਬਣੀ ਰੇਤ ਦੀਆਂ ਥੈਲੀਆਂ ਵੀ ਮਿਲੀਆਂ ਹਨ, ਜਿਨ੍ਹਾਂ ‘ਤੇ ਸ਼ਕਰ ਗੜ੍ਹ / ਕਰਾਚੀ ਲਿਖਿਆ ਹੈ। ਇਹ ਥਾਂ ਭਾਰਤ ਦੀ ਅੰਤਰਰਾਸ਼ਟਰੀ ਸਰਹੱਦ ਤੋਂ ਲਗਪਗ 170 ਮੀਟਰ ਦੀ ਦੂਰੀ ‘ਤੇ ਹੈ।
ਜੰਮੂ ਬੀਐਸਐਫ ਦੇ ਆਈਜੀ ਐਨਐਸ ਜਵਾਲ ਨੇ ਕਿਹਾ, “ਰੇਤ ਦੇ ਥੈਲਿਆਂ ‘ਤੇ ਪਾਕਿਸਤਾਨ ਦਾ ਨਿਸ਼ਾਨ ਲੱਗਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਸ (ਸੁਰੰਗ) ਨੂੰ ਪੂਰੀ ਤਰ੍ਹਾਂ ਪਲਾਇਨ ਕਰਨ ਅਤੇ ਇੰਜੀਨੀਅਰਿੰਗ ਦੀਆਂ ਕੋਸ਼ਿਸ਼ਾਂ ਨਾਲ ਪੁੱਟਿਆ ਗਿਆ ਹੈ। ਪਾਕਿਸਤਾਨੀ ਰੇਂਜਰਾਂ ਅਤੇ ਹੋਰ ਏਜੰਸੀਆਂ ਦੀ ਸਹਿਮਤੀ ਅਤੇ ਮਨਜੂਰੀ ਤੋਂ ਬਗੈਰ ਇੰਨੀ ਵੱਡੀ ਸੁਰੰਗ ਨਹੀਂ ਬਣਾਈ ਜਾ ਸਕਦੀ।”

Related posts

ਬੀਬਾ ਹਰਸਿਮਰਤ ਕੌਰ ਬਾਦਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ, ਕਿਹਾ- ਆਪ ਤੇ ਕਾਂਗਰਸ ਅੰਦਰੋਂ ਇਕ

On Punjab

India ‘ਚ 3 ਲੱਖ ਕਰੋੜ ਦਾ ਨਿਵੇਸ਼ ਕਰੇਗੀ AirTrunk; ਬਣੇਗਾ ਗਲੋਬਲ AI ਅਤੇ ਕਲਾਊਡ ਹੱਬ: PM Modi

On Punjab

ਦਿੱਲੀ ’ਚ ਖਰਾਬ ਮੌਸਮ ਕਰਕੇ ਤਿੰਨ ਉਡਾਨਾਂ ਡਾਇਵਰਟ, 100 ਤੋਂ ਵੱਧ ਵਿਚ ਦੇਰੀ

On Punjab