PreetNama
ਫਿਲਮ-ਸੰਸਾਰ/Filmy

ਕੈਂਸਰ ਦਾ ਇਲਾਜ਼ ਕਰਵਾਉਣ ਤੋਂ ਪਹਿਲਾਂ ਸੰਜੇ ਦੱਤ ਪੂਰਾ ਕਰਨਗੇ ਇਹ ਜ਼ਰੂਰੀ ਕੰਮ

ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੂੰ ਹਾਲ ਹੀ ਵਿੱਚ ਸਿਹਤ ਖ਼ਰਾਬ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ , ਜਿੱਥੇ ਉਹ ਕੁਝ ਦਿਨਾਂ ਬਾਅਦ ਕੈਂਸਰ ਤੋਂ ਪੀੜਤ ਪਾਏ ਗਏ। ਸੂਤਰਾਂ ਅਨੁਸਾਰ ਸੰਜੇ ਦੱਤ ਕੈਂਸਰ ਦੇ ਇਲਾਜ ਲਈ ਵਿਦੇਸ਼ ਜਾਣਗੇ।

ਅਦਾਕਾਰ ਸੰਜੇ ਦੱਤ ਫੇਫੜਿਆਂ ਦੇ ਕੈਂਸਰ ਤੋਂ ਪੀੜਤ ਹੋਣ ਤੋਂ ਬਾਅਦ ਅਮਰੀਕਾ ‘ਚ ਆਪਣਾ ਇਲਾਜ ਕਰਵਾਉਣ ਲਈ ਕੰਮ ਤੋਂ ਥੋੜ੍ਹੀ ਬ੍ਰੇਕ ਲੈ ਰਹੇ ਹਨ। ਇਸ ਦੇ ਨਾਲ ਹੀ ਸੰਜੇ ਦੱਤ ਆਪਣੀ ਆਉਣ ਵਾਲੀ ਫਿਲਮ ‘ਸੜਕ 2’ ਦੀ ਡੱਬਿੰਗ ਨੂੰ ਆਪਣੇ ਇਲਾਜ ਦੀ ਬ੍ਰੇਕ ਲੈਣ ਤੋਂ ਪਹਿਲਾਂ ਹੀ ਖਤਮ ਕਰਨਾ ਚਾਹੁੰਦੇ ਹਨ।ਸੂਤਰਾਂ ਅਨੁਸਾਰ ਸੰਜੇ ਆਪਣੇ ਇਲਾਜ ਲਈ ਬ੍ਰੇਕ ‘ਤੇ ਜਾਣ ਤੋਂ ਪਹਿਲਾਂ ਅਗਲੇ ਹਫਤੇ ਤੱਕ ਆਪਣੀ ਫਿਲਮ ‘ਸੜਕ 2’ ਦੀ ਡੱਬਿੰਗ ਦਾ ਕੰਮ ਪੂਰਾ ਕਰ ਲੈਣਗੇ। ਉਨ੍ਹਾਂ ਦੇ ਬੀਮਾਰ ਹੋਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ, ਉਹ ਇਹ ਦੇਖ ਕੇ ਬਹੁਤ ਖੁਸ਼ ਹੋਏ ਕਿ ਉਨ੍ਹਾਂ ਦੇ ਫੈਨਜ਼ ਕਿੰਝ ਉਨ੍ਹਾਂ ਲਈ ਪ੍ਰੇ ਕਰ ਰਹੇ ਹਨ।

Related posts

ਮਲਾਇਕਾ ਦੀ ਬਰਥਡੇ ਪਾਰਟੀ ‘ਚ ਬੁਆਏਫ੍ਰੈਂਡ ਅਰਜੁਨ ਨੇ ਪਾਈਆਂ ਧਮਾਲਾਂ

On Punjab

Helen McCrory ਨੂੰ ਯਾਦ ਕਰਕੇ ਭਾਵੁਕ ਹੋਏ ਅਨੁਪਮ ਖੇਰ, ਹੈਰੀ ਪੋਟਰ ਅਦਾਕਾਰਾ ਬਾਰੇ ਕਹੀ ਇਹ ਗੱਲ

On Punjab

ਮੁੰਬਈ ਪਹੁੰਚਣ ਵਾਲੀ ਹੈ ਰਿਸ਼ੀ ਕਪੂਰ ਦੀ ਬੇਟੀ ਰਿੱਧਿਮਾ ,ਪੋਸਟ ਸ਼ੇਅਰ ਕਰ ਆਖੀ ਇਹ ਗੱਲ

On Punjab