68.9 F
New York, US
September 8, 2026
PreetNama
ਰਾਜਨੀਤੀ/Politics

’20 ਲੱਖ ਦਾ ਅੰਕੜਾ ਪਾਰ, ਗਾਇਬ ਮੋਦੀ ਸਰਕਾਰ’, ਰਾਹੁਲ ਦਾ ਮੋਦੀ ‘ਤੇ ਤਨਜ਼

ਨਵੀਂ ਦਿੱਲੀ: ਭਾਰਤ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਆਏ ਦਿਨ ਇਜ਼ਾਫਾ ਹੋ ਰਿਹਾ ਹੈ। ਇਸ ਦਰਮਿਆਨ ਚਿੰਤਾ ਦੀ ਗੱਲ ਇਹ ਹੈ ਕਿ ਦੇਸ਼ ‘ਚ ਕੋਰੋਨਾ ਮਾਮਲਿਆਂ ਦੀ ਕੁੱਲ ਗਿਣਤੀ 20 ਲੱਖ ਦੇ ਕਰੀਬ ਪਹੁੰਚ ਚੁੱਕੀ ਹੈ। ਅਜਿਹੇ ‘ਚ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਇੱਕ ਵਾਰ ਮੁੜ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਨਜ਼ ਕੱਸਿਆ ਹੈ।

ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ ’20 ਲੱਖ ਦਾ ਅੰਕੜਾ ਪਾਰ, ਗਾਇਬ ਮੋਦੀ ਸਰਕਾਰ।’

ਰਾਹੁਲ ਗਾਂਧੀ ਨੇ ਇਸ ਤੋਂ ਪਹਿਲਾਂ ਵੀ ਜੁਲਾਈ ‘ਚ ਕੋਰੋਨਾ ਮਾਮਲਿਆਂ ਸਬੰਧੀ ਟਵੀਟ ਜਾਰੀ ਕੀਤਾ ਸੀ ਜਿਸ ‘ਚ ਉਨ੍ਹਾਂ ਲਿਖਿਆ ਸੀ ਜੇਕਰ ਕੋਰੋਨਾ ਇਸੇ ਰਫ਼ਤਾਰ ਨਾਲ ਵਧਦਾ ਗਿਆ ਤਾਂ 10 ਅਗਸਤ ਤਕ 20 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਡ ਹੋਣਗੇ।

ਭਾਰਤ ‘ਚ 16 ਜੁਲਾਈ ਤਕ ਕੋਰੋਨਾ ਮਾਮਲਿਆਂ ਦਾ ਅੰਕੜਾ 10 ਲੱਖ ਤਕ ਪਹੁੰਚ ਗਿਆ ਸੀ ਤੇ 21 ਦਿਨਾਂ ‘ਚ ਦੁੱਗਣਾ ਹੋ ਗਿਆ। ਭਾਰਤ ‘ਚ ਸ਼ੁਰੂਆਤੀ ਦੌਰ ‘ਚ ਕੋਰੋਨਾ ਦੇ ਮਾਮਲੇ ਇੰਨੀ ਤੇਜ਼ੀ ਨਾਲ ਨਹੀਂ ਵਧੇ ਜਿੰਨੇ ਹੁਣ ਵਧ ਰਹੇ ਹਨ।

Related posts

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ BJP ਸਾਰੀਆਂ 117 ਸੀਟਾਂ ‘ਤੇ ਆਪਣੀ ਜਥੇਬੰਦਕ ਤਾਕਤ ਦੇ ਬਲ ‘ਤੇ ਚੋਣ ਲੜੇਗੀ: ਸਤੀਸ਼ ਪੂਨੀਆ

On Punjab

ਕੈਬਨਿਟ ਮੀਟਿੰਗ ‘ਤੇ ਕੋਰੋਨਾ ਦਾ ਪ੍ਰਭਾਵ, ਬੈਠਕ ਦੌਰਾਨ ਦੂਰੀ ਬਣਾ ਕੇ ਬੈਠੇ PM ਅਤੇ ਬਾਕੀ ਮੰਤਰੀ

On Punjab

ਮਹਾਕੁੰਭ ਮੇਲਾ ਖੇਤਰ ਵਿੱਚ ਅੱਗ ਲੱਗੀ

On Punjab