PreetNama
ਖਾਸ-ਖਬਰਾਂ/Important News

34 ਸਾਲਾਂ ਸਨਾ ਮਰੀਨ ਬਣੀ ਵਿਸ਼ਵ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ

youngest Prime Minister Sana ਹੇਲਸਿੰਕੀ: ਫਿਨਲੈਂਡ ਦੀ ਟਰਾਂਸਪੋਰਟ ਮੰਤਰੀ ਅਤੇ ਸੋਸ਼ਲ ਡੈਮੋਕਰੇਟਿਕ ਪਾਰਟੀ ਦੀ ਲੀਡਰ ਸਨਾ ਮਰੀਨ (34) ਨੂੰ ਐਤਵਾਰ ਨੂੰ ਪ੍ਰਧਾਨ ਮੰਤਰੀ ਚੁਣਿਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਮੰਗਲਵਾਰ ਨੂੰ ਸਹੁੰ ਚੁੱਕ ਜਾ ਸਕਦੀ ਹੈ[ ਸਨਾ ਮਰੀਨ ਵਿਸ਼ਵ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਹੋਵੇਗੀ[ ਮੰਗਲਵਾਰ ਨੂੰ ਉਨ੍ਹਾਂ ਦੀ ਆਪਣੀ ਪਾਰਟੀ ਦੇ ਵਿਰੋਧੀ ਰਿੰਨੇ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕਿਓਂਕਿ ਰਿੰਨੇ ਇੱਕ ਮਹੀਨੇ ਤੋਂ ਚੱਲ ਰਹੀ ਡਾਕ ਹੜਤਾਲ ਨਾਲ ਨਜਿੱਠਣ ਵਿੱਚ ਅਸਫਲ ਰਹੇ ਸੀ[ ਇਸ ਕਾਰਨ, ਉਹ ਇਕ ਸਹਿਯੋਗੀ ਪਾਰਟੀ ਦਾ ਵਿਸ਼ਵਾਸ ਗੁਆ ਬੈਠੇ ਸੀ।

ਦੱਸ ਦਈਏ ਕਿ ਮਰੀਨ 27 ਸਾਲ ਦੀ ਉਮਰ ਵਿਚ ਮੇਅਰ ਬਣ ਗਈ ਸੀ ,ਮਰੀਨ ਨੇ ਟੈਂਪਾਇਰ ਯੂਨੀਵਰਸਿਟੀ ਤੋਂ ਪ੍ਰਸ਼ਾਸਕੀ ਵਿਗਿਆਨ ਵਿਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ. ਉਹ 27 ਸਾਲ ਦੀ ਉਮਰ ਵਿੱਚ ਟੈਂਪਰੇ ਦੀ ਸਿਟੀ ਕੌਂਸਲ ਦੀ ਪ੍ਰਧਾਨ ਚੁਣੀ ਗਈ ਸੀ। ਉਸ ਨੂੰ ਜੂਨ 2019 ਵਿੱਚ ਟ੍ਰਾਂਸਪੋਰਟ ਅਤੇ ਸੰਚਾਰ ਮੰਤਰੀ ਬਣਾਇਆ ਗਿਆ ਸੀ।
ਇਸ ਇਲਾਵਾ ਨੌਜਵਾਨ ਪ੍ਰਧਾਨਮੰਤਰੀਆਂ ਵਿਚੋਂ ਦੂਜੇ ਸਥਾਨ ‘ਤੇ ਯੂਕ੍ਰੇਨ ਦਾ ਹੋਨੇਰੁਕ ਹੈ[ ਜੀ ਹਾਂ ਦੁਨੀਆ ਦਾ ਦੂਜਾ ਸਭ ਤੋਂ ਘੱਟ ਉਮਰ ਦਾ ਪ੍ਰਧਾਨ ਮੰਤਰੀ ਯੂਕ੍ਰੇਨ ਦਾ ਓਲੇਕਸੀ ਹੋਨੇਰੁਕ ਹੈ। ਉਹ 35 ਸਾਲਾਂ ਦਾ ਹੈ. ਮੈਰੀਨ ਨੇ ਉਮਰ ਦੇ ਪ੍ਰਸ਼ਨ ਤੇ ਪੱਤਰਕਾਰਾਂ ਨੂੰ ਕਿਹਾ – ਮੈਂ ਆਪਣੀ ਉਮਰ ਅਤੇ ਲਿੰਗ ਬਾਰੇ ਕਦੇ ਨਹੀਂ ਸੋਚਿਆ. ਮੈਂ ਕੁਝ ਕਾਰਨਾਂ ਕਰਕੇ ਰਾਜਨੀਤੀ ਵਿਚ ਆਈ ਅਤੇ ਲੋਕਾਂ ਦਾ ਵਿਸ਼ਵਾਸ ਜਿੱਤ ਲਿਆ।
ਸਟਾਫ ਦੀ ਤਨਖਾਹ ਵਿੱਚ ਕਟੌਤੀ ਕਰਕੇ ਰੈਨੀ ਨੇ ਵਿਰੋਧ ਕੀਤਾ
ਐਂਟੀ ਰਿੰਨੇ ਦੀ ਅਗਵਾਈ ਵਾਲੀ ਸੋਸ਼ਲ ਡੈਮੋਕਰੇਟਿਕ ਪਾਰਟੀ ਨੇ ਅਪ੍ਰੈਲ ਵਿੱਚ ਫਿਨਲੈਂਡ ਨੂੰ ਮੰਦੀ ਤੋਂ ਬਾਹਰ ਕੱਢਣ ਦੇ ਵਾਅਦੇ ਨਾਲ ਥੋੜੇ ਜਿਹੇ ਫਰਕ ਨਾਲ ਜਿੱਤ ਹਾਸਾਜ ਕੀਤੀ ਸੀ। ਸਰਕਾਰ ਨੇ 700 ਡਾਕ ਕਰਮਚਾਰੀਆਂ ਦੇ ਤਨਖਾਹ ਵਿੱਚ ਕਟੌਤੀ ਕਰਨ ਦੀ ਯੋਜਨਾ ਬਣਾਈ ਸੀ। ਡਾਕ ਦੇ ਕਰਮਚਾਰੀ ਇਸ ਫੈਸਲੇ ਦੇ ਵਿਰੋਧ ਵਿੱਚ ਪਿਛਲੇ ਇੱਕ ਮਹੀਨੇ ਤੋਂ ਹੜਤਾਲ ’ਤੇ ਸਨ।

Related posts

ਬਾਇਡਨ ਨੇ ਸ਼ਰਨਾਰਥੀਆਂ ਦੀ ਹੱਦ ਨਾ ਵਧਾਉਣ ਦੇ ਫ਼ੈਸਲੇ ਦਾ ਕੀਤਾ ਬਚਾਅ, ਦੱਸੀ ਲਾਚਾਰੀ, ਜਾਣੋ ਕੀ ਕਿਹਾ

On Punjab

Let us be proud of our women by encouraging and supporting them

On Punjab

ਜੀਐੱਸਟੀ ਦਰਾਂ ’ਚ ਕਟੌਤੀ: ਆਰਥਿਕ ਤੇ ਸਿਆਸੀ ਪਹਿਲੂ

On Punjab