PreetNama
ਸਮਾਜ/Social

ਜੰਮੂ-ਕਸ਼ਮੀਰ ‘ਚ ਸਖਤੀ ਘਟਾਉਣ ਦਾ ਫੈਸਲਾ

ਨਵੀਂ ਦਿੱਲੀ: ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਵਿੱਚ ਕੁਝ ਪਾਬੰਦੀਆਂ ਹਟਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਸੋਮਵਾਰ ਤੱਕ ਹਾਲਾਤ ਠੀਕ ਹੋਣ ਦਾ ਦਾਅਵਾ ਕੀਤਾ ਹੈ। ਮੁੱਖ ਸਕੱਤਰ ਬੀਵੀਆਰ ਸੁਬ੍ਰਮਣੀਅਮ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ‘ਚ ਕਾਨੂੰਨ ਵਿਵਸਥਾ ਬਹਾਲ ਹੋ ਰਹੀ ਹੈ। ਇਸ ਲਈ ਹਾਲਾਤ ਨੂੰ ਵੇਖਦੇ ਹੋਏ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸਰਕਾਰੀ ਦਫਤਰਾਂ ‘ਚ ਅੱਜ ਤੋਂ ਕੰਮ ਸ਼ੁਰੂ ਹੋ ਗਿਆ ਹੈ। ਇਸ ਤੋਂ ਇਲਾਵਾ ਘਾਟੀ ‘ਚ ਸੋਮਵਾਰ ਤੋਂ ਛੋਟੇ ਬੱਚਿਆਂ ਦੇ ਸਕੂਲ ਖੁੱਲ੍ਹਣਗੇ। ਇਸ ਮਗਰੋਂ ਕਾਲਜ ਵੀ ਖੋਲ੍ਹੇ ਜਾਣਗੇ। ਇਸ ਦੇ ਨਾਲ ਹੀ ਸੁਰੱਖਿਆ ਸਮੀਖਿਆ ਤੋਂ ਬਾਅਦ ਢਿੱਲ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਲਈ ਕਦਮ ਚੁੱਕ ਰਹੇ। ਬਿਜਲੀ, ਪਾਣੀ ਤੇ ਮੈਡੀਕਲ ਸੁਵਿਧਾ ਬਹਾਲ ਹੋ ਰਹੀਆਂ ਹਨ।
ਉਨ੍ਹਾਂ ਦਾਅਵਾ ਕੀਤਾ ਕਿ 12 ਜ਼ਿਲ੍ਹਿਆਂ ‘ਚ ਹਾਲਾਤ ਪੂਰੀ ਤਰ੍ਹਾਂ ਠੀਕ ਹਨ। ਉਨ੍ਹਾਂ ਕਿਹਾ ਕਿ ਫੋਨ ‘ਤੇ ਲੱਗੀ ਪਾਬੰਦੀ ਹੌਲੀ-ਹੌਲੀ ਹਟਾਈ ਜਾਵੇਗੀ। ਸੁਬ੍ਰਮਣੀਅਮ ਨੇ ਸਪਸ਼ਟ ਕੀਤਾ ਕਿ ਕਾਨੂੰਨ ਵਿਵਸਥਾ ਬਣੀ ਰਹੇ, ਇਸ ਲਈ ਪਾਬੰਦੀਆਂ ਲੱਗੀਆਂ ਹਨ। ਇਸ ਲਈ ਜੰਮੂ-ਕਸ਼ਮੀਰ ਦੇ ਲੋਕ ਸਹਿਯੋਗ ਕਰ ਰਹੇ ਹਨ। ਜਿੱਥੇ ਹਾਲਾਤ ‘ਚ ਸੁਧਾਰ ਹੋ ਰਿਹਾ ਹੈ, ਉੱਥੇ ਬੰਦਸ਼ਾਂ ਹਟਾਈਆਂ ਜਾ ਰਹੀਆਂ ਹਨ।

Related posts

ਕੈਨੇਡਾ: ਉੱਤਰੀ ਬ੍ਰਿਟਿਸ਼ ਕੋਲੰਬੀਆ ਦੇ ਤੱਟ ’ਤੇ ਦੋ ਵਾਰ ਭੂਚਾਲ ਆਇਆ

On Punjab

Earthquake News: ਰੂਸ ਦੇ ਕਾਮਚਟਕਾ ‘ਚ ਭੂਚਾਲ, ਰਿਕਟਰ ਸਕੇਲ ‘ਤੇ 5.2 ਰਹੀ ਤੀਬਰਤਾ

On Punjab

ਸ੍ਰੀਨਗਰ ਜਾਣ ਵਾਲੇ ਜਹਾਜ਼ ’ਚ 200 ਤੋਂ ਵੱਧ ਯਾਤਰੀ ਫਸੇ

On Punjab