PreetNama
ਖਾਸ-ਖਬਰਾਂ/Important News

ਜਹਾਜ਼ ‘ਚ ਬੰਦਾ ਵੇਖ ਰਿਹਾ ਸੀ ਕੁੜੀਆਂ, ਪਤਨੀ ਨੇ ਇੰਝ ਕੀਤਾ ਸਿੱਧਾ, ਵੀਡੀਓ ਵਾਇਰਲ

ਨਵੀਂ ਦਿੱਲੀਅਮਰੀਕਾ ਦੇ ਮਿਆਮੀ ‘ਚ ਹਵਾਈ ਜਹਾਜ਼ ਦੇ ਅੰਦਰ ਅਜਿਹਾ ਹਾਦਸਾ ਹੋਇਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਪਲੇਨ ਦੇ ਅੰਦਰ ਮਹਿਲਾਂ ਨੇ ਆਪਣੇ ਪਤੀ ਦੇ ਸਿਰ ‘ਤੇ ਲੈਪਟੌਪ ਮਾਰ ਦਿੱਤਾ। ਇਹ ਘਟਨਾ 21 ਜੁਲਾਈ ਦੀ ਹੈ। ਐਤਵਾਰ ਨੂੰ ਮਿਆਮੀ ਤੋਂ ਲੌਸ ਐਂਜਲਸ ਲਈ ਜਹਾਜ਼ ਉੱਡਣਾ ਸੀ ਜਦੋਂ ਇਹ ਘਟਨਾ ਵਾਪਰੀ।

ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ‘ਚ ਔਰਤ ਖੂਬ ਰੌਲਾ ਪਾਉਂਦੀ ਵਿਖਾਈ ਦੇ ਰਹੀ ਹੈ ਅਤੇ ਆਦਮੀ ਨੂੰ ਮਾਰਨ ਦੀ ਧਮਕੀ ਵੀ ਦੇ ਰਹੀ ਹੈ। ਜਿਸ ਵਿਅਕਤੀ ‘ਤੇ ਮੈਡਮ ਚਿੱਲਾ ਰਹੀ ਹੈ ਉਹ ਉਸ ਦਾ ਪਤੀ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ‘ਚ ਏਅਰ ਹੋਸਟੈਸ ਵੀ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੀ ਨਜ਼ਰ ਆਈ। ਪੁਲਿਸ ਨੇ ਦੱਸਿਆ ਕਿ ਮਹਿਲਾ ਦਾ ਨਾਂ ਟਿਫਨੀ ਮੈਕਮੋਰੇ ਹੈ। ਟਿਫਨੀ ਨੂੰ ਇਸ ਤਰ੍ਹਾਂ ਰੌਲਾ ਪਾਉਂਦੇ ਦੇਖ ਉਸ ਦਾ ਪਤੀ ਜਹਾਜ਼ ਵਿੱਚੋਂ ਬਾਹਰ ਜਾਣ ਲੱਗਦਾ ਹੈ ਤਾਂ ਪਤਨੀ ਪਿੱਛੇ ਤੋਂ ਉਸ ਦੇ ਸਿਰ ‘ਚ ਲੈਪਟੌਪ ਮਾਰਦੀ ਹੈ।ਇਸ ਤੋਂ ਬਾਅਦ ਮਹਿਲਾ ‘ਤੇ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਇਹ ਵੀਡੀਓ ਸੋਮਵਾਰ ਯਾਨੀ 22 ਜੁਲਾਈ ਨੂੰ ਅਪਲੋਡ ਕੀਤਾ ਗਿਆ ਹੈ ਅਤੇ ਹੁਣ ਤਕ ਇਸ ਨੂੰ 13.56 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। 

Related posts

ਅਮਰੀਕਾ ‘ਚ ਟੁੱਟਿਆ ਨਸਲੀ ਹਮਲਿਆਂ ਦਾ ਰਿਕਾਰਡ, ਸਿੱਖ ਵੀ ਹੋਏ ਸ਼ਿਕਾਰ

On Punjab

ਕਸ਼ਮੀਰ ਮੁੱਦੇ ‘ਤੇ ਸੰਯੁਕਤ ਰਾਸ਼ਟਰ ਨੇ ਭਾਰਤ-ਪਾਕਿ ਨੂੰ ਦਿੱਤੀ ਇਹ ਸਹਾਲ

On Punjab

ਮੋਦੀ ਨੇ ਅੰਬੇਡਕਰ ਦੇ ਨਿਰਾਦਰ ਲਈ ਲਾਲੂ ਨੂੰ ਘੇਰਿਆ

On Punjab