59.97 F
New York, US
October 11, 2026
PreetNama
ਖਾਸ-ਖਬਰਾਂ/Important News

ਜਹਾਜ਼ ‘ਚ ਬੰਦਾ ਵੇਖ ਰਿਹਾ ਸੀ ਕੁੜੀਆਂ, ਪਤਨੀ ਨੇ ਇੰਝ ਕੀਤਾ ਸਿੱਧਾ, ਵੀਡੀਓ ਵਾਇਰਲ

ਨਵੀਂ ਦਿੱਲੀ: ਅਮਰੀਕਾ ਦੇ ਮਿਆਮੀ ‘ਚ ਹਵਾਈ ਜਹਾਜ਼ ਦੇ ਅੰਦਰ ਅਜਿਹਾ ਹਾਦਸਾ ਹੋਇਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਪਲੇਨ ਦੇ ਅੰਦਰ ਮਹਿਲਾਂ ਨੇ ਆਪਣੇ ਪਤੀ ਦੇ ਸਿਰ ‘ਤੇ ਲੈਪਟੌਪ ਮਾਰ ਦਿੱਤਾ। ਇਹ ਘਟਨਾ 21 ਜੁਲਾਈ ਦੀ ਹੈ। ਐਤਵਾਰ ਨੂੰ ਮਿਆਮੀ ਤੋਂ ਲੌਸ ਐਂਜਲਸ ਲਈ ਜਹਾਜ਼ ਉੱਡਣਾ ਸੀ ਜਦੋਂ ਇਹ ਘਟਨਾ ਵਾਪਰੀ।

ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ‘ਚ ਔਰਤ ਖੂਬ ਰੌਲਾ ਪਾਉਂਦੀ ਵਿਖਾਈ ਦੇ ਰਹੀ ਹੈ ਅਤੇ ਆਦਮੀ ਨੂੰ ਮਾਰਨ ਦੀ ਧਮਕੀ ਵੀ ਦੇ ਰਹੀ ਹੈ। ਜਿਸ ਵਿਅਕਤੀ ‘ਤੇ ਮੈਡਮ ਚਿੱਲਾ ਰਹੀ ਹੈ ਉਹ ਉਸ ਦਾ ਪਤੀ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ‘ਚ ਏਅਰ ਹੋਸਟੈਸ ਵੀ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੀ ਨਜ਼ਰ ਆਈ। ਪੁਲਿਸ ਨੇ ਦੱਸਿਆ ਕਿ ਮਹਿਲਾ ਦਾ ਨਾਂ ਟਿਫਨੀ ਮੈਕਮੋਰੇ ਹੈ। ਟਿਫਨੀ ਨੂੰ ਇਸ ਤਰ੍ਹਾਂ ਰੌਲਾ ਪਾਉਂਦੇ ਦੇਖ ਉਸ ਦਾ ਪਤੀ ਜਹਾਜ਼ ਵਿੱਚੋਂ ਬਾਹਰ ਜਾਣ ਲੱਗਦਾ ਹੈ ਤਾਂ ਪਤਨੀ ਪਿੱਛੇ ਤੋਂ ਉਸ ਦੇ ਸਿਰ ‘ਚ ਲੈਪਟੌਪ ਮਾਰਦੀ ਹੈ।ਇਸ ਤੋਂ ਬਾਅਦ ਮਹਿਲਾ ‘ਤੇ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਇਹ ਵੀਡੀਓ ਸੋਮਵਾਰ ਯਾਨੀ 22 ਜੁਲਾਈ ਨੂੰ ਅਪਲੋਡ ਕੀਤਾ ਗਿਆ ਹੈ ਅਤੇ ਹੁਣ ਤਕ ਇਸ ਨੂੰ 13.56 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। 

Related posts

ਝੂਠੇ ਮੁਕਾਬਲੇ ਮਾਮਲੇ ਵਿਚ ਨਾਮਜ਼ਦ 21 ਪੁਲਿਸ ਮੁਲਾਜ਼ਮਾਂ ਖਿਲਾਫ਼ ਦੋਸ਼ ਤੈਅ

On Punjab

ਪੰਜ ਦਿਨਾਂ ਬਾਅਦ ਸਮਾਪਤ ਹੋਈ ਟਰਾਂਸਪੋਰਟ ਕਾਮਿਆਂ ਦੀ ਹੜਤਾਲ !

On Punjab

ਬਿਗ ਬੌਸ 20 ‘ਚ ਧਮਾਕੇਦਾਰ ਸ਼ੁਰੂਆਤ: 4 ਮੈਂਬਰ ਬੇਘਰ ਹੋਣ ਦੇ ਘੇਰੇ ‘ਚ, ਕੈਪਟਨ ਬਣਨ ਲਈ ਸ਼ੁਰੂ ਹੋਈ ਜੰਗ

On Punjab